ਸਟਾਫ ਰਿਪੋਰਟਰ, ਬਿਠੰਡਾ : ਪੰਜਾਬੀ ਰੰਗਮੰਚ ਤੇ ਟੈਲੀ ਫਿਲਮਾਂ ਦਾ ਪ੫ਸਿੱਧ ਚਿਹਰਾ 'ਚਾਚੀ ਅਤਰੋ' ਉਰਫ਼ ਸਰੂਪ ਪਰਿੰਦਾ ਦਾ ਸ਼ਨਿਚਰਵਾਰ ਨੂੰ ਦਿਹਾਂਤ ਹੋ ਗਿਆ। ਉਹ 84 ਸਾਲਾਂ ਦੇ ਸਨ। ਉਨ੍ਹਾਂ ਦੇ ਦਿਹਾਂਤ ਨਾਲ ਪੰਜਾਬੀ ਕਾਮੇਡੀ ਦੇ ਇਕ ਅਧਿਆਏ ਦਾ ਅੰਤ ਹੋ ਗਿਆ। ਉਹ ਪੁਰਾਣੇ ਵੇਲਿਆਂ ਦੇ ਇਕਲੌਤੇ ਹੀ ਕਾਮੇਡੀਅਨ ਸਨ ਜੋ ਹਾਲੇ ਵੀ ਸਟੇਜਾਂ 'ਤੇ ਕੰਮ ਕਰ ਰਹੇ ਸਨ ਜਦੋਂਕਿ ਉਨ੍ਹਾਂ ਹਰ ਸਮੇਂ ਸਾਥ ਦੇਣ ਵਾਲਾ ਸਾਥੀ ਦੇਸਰਾਜ ਜਿਸ ਨੂੰ ਲੋਕ ਚਾਚੀ ਚਤਰੋ ਦੇ ਨਾਂ ਨਾਲ ਜਾਣਦੇ ਹਨ, ਕਾਫ਼ੀ ਸਾਲ ਪਹਿਲਾਂ ਅਲਵਿਦਾ ਕਹਿ ਗਏ ਸਨ। ਇਸ ਘਟਨਾ ਨੇ ਚਾਚੀ ਅਤਰੋ ਨੂੰ ਕਾਫੀ ਠੇਸ ਪਹੰੁਚਾਈ ਸੀ ਫਿਰ ਵੀ ਉਹ ਆਪਣੇ ਕੰਮ 'ਚ ਲੱਗੇ ਰਹੇ। ਉਨ੍ਹਾਂ ਆਪਣੇ ਬਿਠੰਡਾ ਦੇ ਸਥਿਤ ਘਰ ਪਰਿੰਦਾ ਹਾਊਸ ਪਰਿੰਦਾ ਮਾਰਗ 'ਤੇ ਸ਼ਨਿਚਰਵਾਰ ਸਵੇਰੇ 3.30 ਵਜੇ ਆਖ਼ਰੀ ਸਾਹ ਲਿਆ।
↧