ਨਵੀਂ ਦਿੱਲੀ (ਜਾਗਰਣ ਬਿਊਰੋ) : ਪਾਕਿਸਤਾਨ ਤੋਂ ਗੁਜਰਾਤ ਦੇ ਰਸਤੇ ਘੁਸਪੈਠ ਕਰਨ ਵਾਲੇ ਅੱਤਵਾਦੀਆਂ ਦਾ ਕੋਈ ਸੁਰਾਗ਼ ਨਹੀਂ ਮਿਲਿਆ ਹੈ। ਹਾਲਤ ਇਹ ਹੈ ਕਿ ਅੱਤਵਾਦੀ ਹਮਲੇ ਦੇ ਸ਼ੱਕ ਨੂੰ ਦੇਖਦੇ ਹੋਏ ਗੁਜਰਾਤ, ਰਾਜਸਥਾਨ, ਮਹਾਰਾਸ਼ਟਰ, ਕਰਨਾਟਕ, ਮੱਧ ਪ੫ਦੇਸ਼, ਦਿੱਲੀ ਅਤੇ ਉਤਰ ਪ੫ਦੇਸ਼ ਸਮੇਤ ਕਈ ਸੂਬਿਆਂ ਵਿਚ ਪੁਲਸ ਨੂੰ ਅਲਰਟ ਕਰ ਦਿੱਤਾ ਗਿਆ ਹੈ। ਇਸੇ ਦੌਰਾਨ ਗ੫ਹਿ ਮੰਤਰੀ ਰਾਜਨਾਥ ਸਿੰਘ ਨੇ ਸੋਮਵਾਰ ਨੂੰ ਸੁਰੱਖਿਆ ਏਜੰਸੀਆਂ ਦੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਅੱਤਵਾਦੀਆਂ ਨੂੰ ਲੱਭਣ ਦੇ ਲਈ ਕੀਤੇ ਜਾ ਰਹੇ ਯਤਨਾਂ ਦੀ ਸਮੀਖਿਆ ਕੀਤੀ। ਉਨ੍ਹਾਂ ਨਿਰਦੇਸ਼ ਦਿੱਤਾ ਹੈ ਕਿ ਕਿਸੇ ਵੀ ਕੀਮਤ 'ਤੇ ਅੱਤਵਾਦੀਆਂ ਨੂੰ ਨਾਪਾਕ ਮਨਸੂਬਿਆਂ ਵਿਚ ਸਫ਼ਲ ਨਾ ਹੋਣ ਦਿੱਤਾ ਜਾਵੇ। ਪਠਾਨਕੋਟ ਹਮਲੇ ਦੀ ਪਹਿਲਾਂ ਸੂਚਨਾ ਹੋਣ ਦੇ ਬਾਵਜੂਦ ਉਸ ਨੂੰ ਰੋਕ ਸਕਣ ਵਿਚ ਅਸਫ਼ਲ ਰਹੀਆਂ ਏਜੰਸੀਆਂ ਇਸ ਵਾਰ ਅੱਤਵਾਦੀਆਂ ਨੂੰ ਲੱਭਣ ਵਿਚ ਕੋਈ ਕਸਰ ਨਹੀਂ ਛੱਡ ਰਹੀਆਂ ਹਨ। ਪਰ ਦੋ ਦਿਨ ਬਾਅਦ ਵੀ ਉਨ੍ਹਾਂ ਨੂੰ ਕੋਈ ਸਫ਼ਲਤਾ ਨਹੀਂ ਮਿਲੀ ਹੈ। ਹਾਲਾਤ ਦਾ ਜਾਇਜ਼ਾ ਲੈਣ ਲਈ ਰਾਜਨਾਥ ਸਿੰਘ ਨੇ ਸੁਰੱਖਿਆ ਏਜੰਸੀਆਂ ਦੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਮੀਟਿੰਗ ਵਿਚ ਆਈਬੀ ਅਤੇ ਰਾਅ ਦੇ ਨਿਰਦੇਸ਼ਕ ਦੇ ਨਾਲ-ਨਾਲ ਗ੫ਹਿ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ। ਸੂਤਰਾਂ ਦੇ ਅਨੁਸਾਰ ਮੀਟਿੰਗ ਵਿਚ ਹਾਲ ਵਿਚ ਗਿ੫ਫ਼ਤਾਰ ਹੋਏ ਅਤੇ ਜੇਲ੍ਹਾਂ ਵਿਚ ਬੰਦ ਸਾਰੇ ਅੱਤਵਾਦੀਆਂ ਤੋਂ ਪੁੱਛਗਿੱਛ ਕਰਨ ਦਾ ਫ਼ੈਸਲਾ ਲਿਆ ਗਿਆ ਹੈ, ਤਾਂ ਕਿ ਘੁਸਪੈਠ ਕਰਨ ਵਾਲੇ ਅੱਤਵਾਦੀਆਂ ਦੇ ਬਾਰੇ ਵਿਚ ਕੋਈ ਸੁਰਾਗ਼ ਮਿਲ ਸਕੇ। ਇਸ ਦੇ ਨਾਲ ਹੀ ਮਲਟੀ ਏਜੰਸੀ ਸੈਂਟਰ ਨੂੰ ਅੱਤਵਾਦੀ ਗਤੀਵਿਧੀਆਂ ਦੇ ਬਾਰੇ ਵਿਚ ਹਰ ਸੂਚਨਾ ਨੂੰ ਤੁਰੰਤ ਸਾਰੀਆਂ ਏਜੰਸੀਆਂ ਨੂੰ ਭੇਜਣ ਅਤੇ ਉਸ ਦੇ ਫਾਲੋਅਪ ਦੀ ਮਾਨੀਟਰਿੰਗ ਕਰਨ ਲਈ ਕਿਹਾ ਗਿਆ ਹੈ।
ਅੱਤਵਾਦੀ ਘੁਸਪੈਠ ਦੀ ਸੂੁਚਨਾ ਮਿਲਣ ਦੇ ਤੁਰੰਤ ਬਾਅਦ ਗੁਜਰਾਤ, ਰਾਜਸਥਾਨ, ਮਹਾਰਾਸ਼ਟਰ ਅਤੇ ਦਿੱਲੀ ਵਿਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਸੀ। ਗੁਜਰਾਤ ਵਿਚ ਸੋਮਨਾਥ ਮੰਦਰ ਅਤੇ ਉਦਯੋਗਿਕ ਟਿਕਾਣੇ ਨੂੰ ਨਿਸ਼ਾਨਾ ਬਣਾਉਣ ਦੇ ਸ਼ੱਕ ਨੂੰ ਦੇਖਦੇ ਹੋਏ ਐਨਐਸਜੀ ਦੇ 200 ਕਮਾਂਡੋ ਐਤਵਾਰ ਨੂੰ ਹੀ ਭੇਜ ਦਿੱਤੇ ਗਏ ਸਨ। ਗੁਜਰਾਤ ਦੀ ਮੁੱਖ ਮੰਤਰੀ ਆਨੰਦੀਬੇਨ ਪਟੇਲ ਨੇ ਖ਼ੁਦ ਉਚ ਪੱਧਰੀ ਮੀਟਿੰਗ ਕਰਕੇ ਸੁਰੱਖਿਆ ਤਿਆਰੀਆਂ ਦੀ ਸਮੀਖਿਆ ਕੀਤੀ ਸੀ। ਇਸ ਤੋਂ ਬਾਅਦ ਸੋਮਵਾਰ ਨੂੰ ਮੱਧ ਪ੫ਦੇਸ਼, ਉਤਰ ਪ੫ਦੇਸ਼, ਛੱਤੀਸਗੜ੍ਹ, ਤੇਲੰਗਾਨਾ, ਆਂਧਰ ਪ੫ਦੇਸ਼, ਗੋਆ ਅਤੇ ਕਰਨਾਟਕ ਪੁਲਸ ਨੂੰ ਅਲਰਟ ਕਰ ਦਿੱਤਾ ਗਿਆ ਹੈ। ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਇਨ੍ਹਾਂ ਸਾਰੇ ਸੂਬਿਆਂ ਨੂੰ ਅੱਗੇ ਵੀ ਹਾਈ ਅਲਰਟ 'ਤੇ ਰਹਿਣ ਲਈ ਕਿਹਾ ਗਿਆ ਹੈ। ਜੰਮੂ-ਕਸ਼ਮੀਰ ਵਿਚ ਵੀ ਸੁਰੱਖਿਆ ਬਲਾਂ ਨੂੰ ਚੌਕਸ ਰਹਿਣ ਦਾ ਨਿਰਦੇਸ਼ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਸ਼ਨਿੱਚਰਵਾਰ ਨੂੰ ਪਾਕਿਸਤਾਨ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ (ਐਨਐਸਏ) ਨਾਸਿਰ ਅਲੀ ਜਨਜੁਆ ਨੇ ਭਾਰਤੀ ਐਨਐਸਏ ਅਜੀਤ ਡੋਭਾਲ ਨੂੰ 8-10 ਅੱਤਵਾਦੀਆਂ ਦੇ ਗੁਜਰਾਤ ਦੇ ਰਸਤੇ ਭਾਰਤ ਵਿਚ ਦਾਖਲ ਹੋਣ ਦੀ ਖੁਫ਼ੀਆ ਜਾਣਕਾਰੀ ਦਿੱਤੀ ਸੀ। ਜਨਜੁਆ ਦਾ ਕਹਿਣਾ ਸੀ ਕਿ ਘੁਸਪੈਠ ਕਰਨ ਵਾਲੇ ਅੱਤਵਾਦੀ ਮਹਾਂਸ਼ਿਵਰਾਤਰੀ ਦੇ ਮੌਕੇ 'ਤੇ ਕਿਸੇ ਮੰਦਰ, ਭੀੜ-ਭੜੱਕੇ ਵਾਲੇ ਸਥਾਨਾਂ, ਆਰਥਿਕ ਜਾਂ ਫਿਰ ਸਮਾਜਿਕ ਮਹੱਤਵ ਦੇ ਸਥਾਨਾਂ ਨੂੰ ਨਿਸ਼ਾਨਾ ਬਣਾ ਸਕਦੇ ਹਨ।