ਨੋਇਡਾ (ਪ੫ਭਾਤ ਉਪਾਧਿਆਏ) : ਸਰਕਾਰ ਨੇ ਗੈਰ ਸਰਕਾਰੀ ਕਰਮਚਾਰੀਆਂ ਦੇ ਪ੫ੋਵੀਡੈਂਟ ਫੰਡ (ਪੀਐਫ) ਕੱਢਣ ਦੇ ਸਬੰਧ ਵਿਚ ਵੱਡਾ ਬਦਲਾਅ ਕਰ ਦਿੱਤਾ ਹੈ। ਹੁਣ ਕਰਮਚਾਰੀ ਨੌਕਰੀ ਛੱਡਣ 'ਤੇ ਰੁਜ਼ਗਾਰਦਾਤਾ ਦਾ ਅੰਸ਼ਦਾਨ ਅਤੇ ਪੈਨਸ਼ਨ ਵਿਚ ਜਮ੍ਹਾਂ ਅੰਸ਼ਦਾਨ ਨਹੀਂ ਕੱਢ ਸਕਣਗੇ। ਉਨ੍ਹਾਂ ਨੂੰ ਸਿਰਫ਼ ਆਪਣਾ ਅੰਸ਼ਦਾਨ ਹੀ ਕੱਢਣ ਦੀ ਇਜਾਜ਼ਤ ਹੋਵੇਗੀ। ਰੁਜ਼ਗਾਰਦਾਤਾ ਦਾ ਅੰਸ਼ਦਾਨ 58 ਸਾਲ ਦੀ ਉਮਰ ਹੋਣ 'ਤੇ ਹੀ ਕੱਿਢਆ ਜਾ ਸਕੇਗਾ ਜਦੋਂ ਕਿ ਪੈਨਸ਼ਨ ਦੇ ਅੰਸ਼ਦਾਨ ਤੋਂ ਉਸ ਨੂੰ ਪੈਨਸ਼ਨ ਹੀ ਮਿਲੇਗੀ। ਇਸ ਤਰ੍ਹਾਂ ਹੁਣ ਕਰਮਚਾਰੀ ਪੀਐਫ ਦਾ ਸਾਰਾ ਪੈਸਾ ਇਕੱਠਾ ਨਹੀਂ ਕਢਵਾਇਆ ਜਾ ਸਕੇਗਾ। ਕਰਮਚਾਰੀ ਭਵਿੱਖ ਫੰਡ ਸੰਗਠਨ (ਈਪੀਐਫਓ) ਨੇ ਨਿਯਮਾਂ ਵਿਚ ਬਦਲਾਅ ਕਰ ਦਿੱਤਾ ਹੈ ਅਤੇ ਇਸ ਦਾ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਹੈ। ਅਜੇ ਤੱਕ ਨੌਕਰੀ ਛੱਡਣ 'ਤੇ ਕਰਮਚਾਰੀ ਦੂਜੀ ਨੌਕਰੀ ਨਾ ਮਿਲਣ ਦੀ ਸਥਿਤੀ ਵਿਚ ਦੋ ਮਹੀਨੇ ਬਾਅਦ ਪੂਰਾ ਪੀਐਫ ਅਤੇ ਪੈਨਸ਼ਨ ਦਾ ਯੋਗਦਾਨ ਕਢਵਾ ਲੈਂਦੇ ਸਨ। ਪਰ ਨਵੇਂ ਨਿਯਮਾਂ ਦੇ ਤਹਿਤ ਕੋਈ ਵੀ ਮੈਂਬਰ ਨੌਕਰੀ ਛੱਡਣ ਦੇ ਦੋ ਮਹੀਨੇ ਦੇ ਵੇਟਿੰਗ ਪੀਰੀਅਡ ਤੋਂ ਬਾਅਦ ਪੀਐਫ ਦਾ ਆਪਣਾ ਅੰਸ਼ਦਾਨ ਹੀ ਕੱਢ ਸਕਣਗੇ। ਨਵੇਂ ਨਿਯਮ ਦੇ ਅਨੁਸਾਰ ਕਰਮਚਾਰੀਆਂ ਨੂੰ ਪੀਐਫ ਵਿਚ ਜਮ੍ਹਾਂ ਰੁਜ਼ਗਾਰਦਾਤਾ ਦੇ ਅੰਸ਼ਦਾਨ 'ਤੇ ਪਹਿਲਾਂ ਦੀ ਤਰ੍ਹਾਂ ਵਿਆਜ਼ ਮਿਲਦਾ ਰਹੇਗਾ। ਪੈਨਸ਼ਨ ਦੇ ਅੰਸ਼ਦਾਨ ਤੋਂ ਉਨ੍ਹਾਂ ਨੂੰ ਪੈਨਸ਼ਨ ਮਿਲੇਗੀ। ਇਹ ਪੈਸਾ ਉਹ ਇਕਮੁਸ਼ਤ ਨਹੀਂ ਕਢਵਾ ਸਕਣਗੇ। ਨਿਯਮ ਦੇ ਅਨੁਸਾਰ ਪੀਐਫ ਵਿਚ ਕਰਮਚਾਰੀ ਅਤੇ ਰੁਜ਼ਗਾਰਦਾਤਾ ਦੋਵਾਂ ਦਾ 12-12 ਫੀਸਦੀ ਯੋਗਦਾਨ ਹੁੰਦਾ ਹੈ। ਰੁਜ਼ਗਾਰਦਾਤਾ ਦੇ ਯੋਗਦਾਨ ਵਿਚੋਂ ਇਕ ਹਿੱਸਾ ਪੈਨਸ਼ਨ ਵਿਚ ਚਲਾ ਜਾਂਦਾ ਹੈ।
ਇਸ ਬਾਰੇ ਵਿਚ ਨੋਇਡਾ ਦੇ ਖੇਤਰੀ ਭਵਿੱਖ ਫੰਡ ਕਮਿਸ਼ਨਰ ਮਨੋਜ ਕੁਮਾਰ ਯਾਦਵ ਨੇ ਦੱਸਿਆ ਕਿ ਪਹਿਲਾਂ ਮੈਂਬਰ ਨੌਕਰੀ ਛੱਡਣ 'ਤੇ ਪੀਐਫ ਦਾ ਸਾਰਾ ਪੈਸਾ ਇਕੱਠਾ ਕਢਵਾ ਸਕਦੇ ਸਨ। ਪਰ ਹੁਣ ਨਿਯਮਾਂ ਵਿਚ ਬਦਲਾਅ ਕਰ ਦਿੱਤਾ ਗਿਆ ਹੈ। ਹੁਣ ਉਹ ਸਿਰਫ਼ ਆਪਣੇ ਹਿੱਸੇ ਦਾ ਹੀ ਪੈਸਾ ਕਢਵਾ ਸਕਣਗੇ। ਕੰਪਨੀ ਦਾ ਅੰਸ਼ਦਾਨ 58 ਸਾਲ ਦੀ ਉਮਰ ਤੋਂ ਬਾਅਦ ਹੀ ਮਿਲੇਗਾ।
ਯੂਏਐਨ ਨੰਬਰ ਤੋਂ ਟਰਾਂਸਫਰ ਹੋਵੇਗਾ ਅੰਸ਼ਦਾਨ
ਮੈਂਬਰ ਆਪਣੇ ਹਿੱਸੇ ਦਾ ਪੈਸਾ ਕਢਵਾਉਣ ਤੋਂ ਬਾਅਦ ਜੇਕਰ ਕਿਸੇ ਦੂਜੀ ਕੰਪਨੀ ਵਿਚ ਜੁਆਇਨ ਕਰਦਾ ਹੈ ਤਾਂ ਉਹ ਬਚੇ ਹੋਏ ਪੈਸੇ ਯਾਨੀ ਪਿਛਲੀ ਕੰਪਨੀ ਦੇ ਖਾਤੇ ਦਾ ਰੁਜ਼ਗਾਰਦਾਤਾ ਦਾ ਅੰਸ਼ਦਾਨ ਨਵੇਂ ਅਕਾਊਂਟ ਵਿਚ ਟ੫ਾਂਸਫਰ ਕਰਵਾ ਸਕਣਗੇ। ਯੂਏਐਨ ਨੰਬਰ ਦੀ ਮਦਦ ਨਾਲ ਆਸਾਨੀ ਨਾਲ ਇਸ ਨੂੰ ਟ੫ਾਂਸਫਰ ਕੀਤਾ ਜਾ ਸਕਦਾ ਹੈ।
ਬੱਚਤ ਨੂੰ ਬੜ੍ਹਾਵਾ ਦੇਣ ਦੇ ਲਈ ਪਹਿਲ
ਹੁਣ 50 ਸਾਲ ਤੋਂ ਘੱਟ ਉਮਰ ਦੇ ਕਰੀਬ 70-80 ਫੀਸਦੀ ਮੈਂਬਰ ਨੌਕਰੀ ਛੱਡਣ ਤੋਂ ਬਾਅਦ ਇਕੱਠਾ ਪੀਐਫ ਦਾ ਸਾਰਾ ਪੈਸਾ ਕਢਵਾ ਲੈਂਦੇ ਹਨ। ਅਜਿਹੇ ਵਿਚ ਉਨ੍ਹਾਂ ਦੇ ਕੋਲ ਬਿਰਧ ਅਵਸਥਾ ਦੇ ਲਈ ਕੋਈ ਬੱਚਤ ਨਹੀਂ ਰਹਿੰਦੀ ਹੈ। ਸਰਕਾਰ ਨੇ ਇਸੇ ਨੂੰ ਧਿਆਨ ਵਿਚ ਰੱਖਦੇ ਹੋਏ ਬੱਚਤ ਦੀ ਪ੫ਵਿਰਤੀ ਨੂੰ ਬੜ੍ਹਾਵਾ ਦੇਣ ਦੇ ਲਈ ਇਹ ਫੈਸਲਾ ਲਿਆ ਹੈ।