ਅਮਰਜੀਤ ਸਿੰਘ ਜੀਤ, ਜੰਡੂ ਸਿੰਘਾ/ਪਤਾਰਾ : ਹਲਕਾ ਕਰਤਾਰਪੁਰ ਦੇ ਵਿਧਾਇਕ ਸਰਵਣ ਸਿੰਘ ਫਿਲੌਰ ਦੇ ਪੁੱਤਰ ਦਮਨਵੀਰ ਸਿੰਘ ਫਿਲੌਰ ਨੇ ਅੱਜ ਜੰਡੂ ਸਿੰਘਾ ਦੇ ਨਜ਼ਦੀਕੀ ਪਿੰਡ ਮਦਾਰਾ ਦੀ ਸਮੂਹ ਪੰਚਾਇਤ ਨੂੰ 7 ਲੱਖ 94 ਹਜ਼ਾਰ ਰੁਪਏ ਦੇ ਚੈੱਕ ਭੇਟ ਕੀਤੇ। ਇਸ ਮੌਕੇ ਸੀਨੀਅਰ ਯੂਥ ਅਕਾਲੀ ਦਲ ਪ੍ਰਧਾਨ ਰਜਾਕ ਸਮੀਹ ਮਦਾਰਾ, ਜੋਗਿੰਦਰ ਸਿੰਘ ਸੁਸਾਇਟੀ ਪ੍ਰਧਾਨ, ਪੰਚ ਬਲਜੀਤ ਬੱਬੂ, ਸਰਪੰਚ ਹਰੀ ਚੰਦ, ਪੰਚ ਬਸ਼ੀਰ ਮਸੀਹ, ਜੁਗਰਾਜ ਸਿੰਘ, ਜੈ ਰਾਮ ਕਲੇਰ, ਨੰਬਰਦਾਰ ਦਰਸ਼ਨ ਲਾਲ, ਹਰਪ੍ਰੀਤ ਮਿਨਹਾਸ, ਅਨੂਪ ਰਾਜ, ਲਾਡੀ, ਯੂਨਿਸ ਮਸੀਹ, ਕਰਮਜੀਤ ਸਿੰਘ, ਅਮਰਜੀਤ ਸਿੰਘ ਤੇ ਹੋਰ ਪਿੰਡ ਦੇ ਪਤਵੰਤਿਆਂ ਨੇ ਦਮਨਵੀਰ ਸਿੰਘ ਫਿਲੌਰ ਦਾ ਸਵਾਗਤ ਕੀਤਾ। ਇਸ ਮੌਕੇ ਦਮਨ ਫਿਲੌਰ ਨੇ ਕਿਹਾ ਕਿ ਇਹ ਚੈੱਕ ਪੰਜਾਬ ਸਰਕਾਰ ਵੱਲੋਂ ਪਿੰਡ ਦੇ ਵਿਕਾਸ ਕਾਰਜਾਂ ਲਈ ਭੇਜੇ ਗਏ ਹਨ ਤੇ ਪੰਜਾਬ ਸਰਕਾਰ ਧੜਾਧੜ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਗ੍ਰਾਂਟਾਂ ਵੰਡ ਰਹੀ ਹੈ।
↧