ਸਿਟੀ-ਪੀ34) ਹਨੂੰਮਾਨ ਚੌਕ ਵਿਖੇ ਧਰਨੇ ਦੌਰਾਨ ਬੇਠੇ ਨਰੇਸ਼ ਮਲਹੋਤਰਾ, ਰਾਜੇਸ਼ ਕਪੂਰ ਤੇ ਹੋਰ। ਫੋਟੋ : ਹਰੀਸ਼ ਸ਼ਰਮਾ
==22ਵੇਂ ਦਿਨ ਜਾਰੀ ਰਿਹਾ ਧਰਨਾ
-ਕਾਲੇ ਕੱਪੜੇ ਪਹਿਨ ਕੇ ਕਾਲੇ ਪਟਕੇ ਬੰਨ੍ਹ ਕੇ ਕਰਨਗੇ ਪ੍ਰਦਰਸ਼ਨ
ਮਨਦੀਪ ਸ਼ਰਮਾ, ਜਲੰਧਰ
ਸਰਾਫਾ ਤੇ ਸਵਰਨਕਾਰ ਸੰਘ ਦਾ ਬੁੱਧਵਾਰ ਧਰਨਾ ਪ੍ਰਦਰਸ਼ਨ 22ਵੇਂ ਦਿਨ ਵੀ ਜਾਰੀ ਰਿਹਾ। ਇਸ ਤੋਂ ਬਾਅਦ ਹਨੂੰਮਾਨ ਚੌਕ ਵਿਖੇ ਮੀਟਿੰਗ ਕੀਤੀ ਗਈ, ਜਿਸ 'ਚ ਸਵਰਨਕਾਰ ਸੰਘ ਜਲੰਧਰ ਦੇ ਪ੍ਰਧਾਨ ਹਰਜੀਤ ਸਿੰਘ ਨੇ ਐਲਾਨ ਕੀਤਾ ਕਿ ਵੀਰਵਾਰ ਨੂੰ ਕਾਲੀ ਹੋਲੀ ਮਨਾਈ ਜਾਵੇਗੀ। ਇਸ ਦੌਰਾਨ ਹਨੂੰਮਾਨ ਚੌਕ ਤੋਂ ਚੱਲ ਕੇ ਸਕਾਈਲਾਰਕ ਚੌਕ ਤਕ ਮਾਰਚ ਕੀਤਾ ਜਾਵੇਗਾ। ਪ੍ਰਧਾਨ ਹਰਜੀਤ ਸਿੰਘ ਨੇ ਦੱਸਿਆ ਕਿ ਸਰਾਫ ਭਾਈਚਾਰੇ ਤੇ ਜਿਊਲਰਾਂ ਨੇ ਸੰਕਲਪ ਲਿਆ ਹੈ ਕਿ ਸਾਰੇ ਕਾਲੇ ਕੱਪੜੇ ਪਹਿਨ ਕੇ ਆਉਣਗੇ ਤੇ ਸਿਰ 'ਤੇ ਕਾਲਾ ਪੱਟਕਾ ਵੀ ਬੱਨਿ੍ਹਆ ਜਾਵੇਗਾ। ਇਸ ਤੋਂ ਬਾਅਦ ਧਰਨਾ ਲਗਾ ਕੇ ਬੈਠੇ ਸਾਰੇ ਭਾਈਚਾਰੇ ਨੇ ਲੰਗਰ ਛਕਿਆ।
ਪ੍ਰਧਾਨ ਨੇ ਦੱਸਿਆ ਕਿ ਜਦੋਂ ਤਕ ਐਕਸਾਈਜ਼ ਡਿਊਟੀ ਵਾਪਸ ਨਹੀਂ ਹੋਵੇਗੀ, ਉਦੋਂ ਤਕ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ ਤੇ ਦਿਨੋਂ ਦਿਨ ਤਿੱਖਾ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਉਕਤ ਭਾਈਚਾਰੇ 'ਚ ਏਕਾ ਇੰਨਾ ਹੈ ਕਿ ਸਰਕਾਰ ਨੂੰ ਵੀ ਹਿਲਾ ਸਕਦਾ ਹੈ। ਜੇਕਰ ਸਰਕਾਰ ਨੇ ਉਨ੍ਹਾਂ ਦੀ ਨਹੀਂ ਸੁਣੀ ਤਾਂ ਛੇਤੀ ਹੀ ਇਸ ਦਾ ਅਸਰ ਦਿੱਸਣਾ ਸ਼ੁਰੂ ਹੋ ਜਾਵੇਗਾ। ਬੁੱਧਵਾਰ ਲਗਾਏ ਗਏ ਧਰਨੇ 'ਚ ਸਰਾਫਾ ਐਸੋਸੀਏਸ਼ਨ ਦੇ ਨਰੇਸ਼ ਮਲਹੋਤਰਾ, ਰਾਜੇਸ਼ ਕਪੂਰ, ਜ਼ਿਲ੍ਹਾ ਜਲੰਧਰ ਸਵਰਨਕਾਰ ਸੰਘ ਦੇ ਪ੍ਰਧਾਨ ਕੇਵਲ ਿਯਸ਼ਨ ਲੂਥਰਾ, ਮੀਤ ਪ੍ਰਧਾਨ ਕੇਵਲ ਸੇਖੜੀ, ਲਲਿਤ ਚੱਢਾ, ਚਰਨਜੀਤ ਸਿੰਘ, ਵਿਜੈ ਲੂਥਰਾ, ਕੁਲਦੀਪ ਕੁਮਾਰ ਲੂਥਰਾ, ਸੰਤ ਚੋਪੜਾ, ਅਸ਼ੋਕ ਕੁਮਾਰ, ਪਵਨ ਮਲਹੋਤਰਾ, ਪਵਨ, ਰਾਣਾ ਤੇ ਹੋਰ ਹਾਜ਼ਰ ਸਨ।