ਪਿੰਡ ਧੌਲਾ ਵਾਸੀਆਂ ਨੇ ਕੀਤਾ ਸਿਆਸੀ ਪਾਰਟੀਆਂ ਦਾ ਬਾਈਕਾਟ ਐਲਾਨ
-ਪੰਜਾਬ ਸਰਕਾਰ ਦੇ ਖ਼ਿਲਾਫ਼ ਪਿੰਡ ਵਾਸੀਆਂ ਨੇ ਕੀਤਾ ਅਰਥੀ ਫ਼ੂਕ ਮੁਜ਼ਾਹਰਾ
ਫੋਟੋ-25-ਬੀਐਨਐਲ-ਪੀ-27
ਕੈਪਸ਼ਨ-ਬਰਨਾਲਾ-ਮਾਨਸਾ ਰੋਡ 'ਤੇ ਲੋਕਾਂ ਵਲੋਂ ਲਾਇਆ ਜਾਮ।
ਪੰਜਾਬੀ ਜਾਗਰਣ ਟੀਮ, ਬਰਨਾਲਾ : ਸਰਕਾਰੀ ਹਾਈ ਸਕੂਲ ਧੌਲਾ ਨੂੰ ਪੰਜਾਬ ਸਰਕਾਰ ਵੱਲੋਂ ਅਪਗ੫ੇਡ ਨਾ ਕੀਤੇ ਜਾਣ ਦੇ ਰੋਸ ਵਜੋਂ ਸਕੂਲ ਸੰਘਰਸ਼ ਕਮੇਟੀ ਨੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪੰਜਾਬ ਸਰਕਾਰ ਦੀ ਅਰਥੀ ਫ਼ੂਕੀ ਤੇ ਜੰਮ ਕੇ ਨਾਅਰੇਬਾਜ਼ੀ ਕੀਤੀ। ਅਰਥੀ ਫ਼ੂਕ ਮੁਜ਼ਾਹਰੇ 'ਚ ਪਿੰਡ ਦੀਆਂ ਅੌਰਤਾਂ ਵੀ ਵੱਡੀ ਗਿਣਤੀ 'ਚ ਸ਼ਾਮਲ ਹੋਈਆਂ। ਰੋਸ ਮੁਜ਼ਾਹਰਾ ਪੂਰੇ ਪਿੰਡ 'ਚ ਵੱਖ-ਵੱਖ ਥਾਵਾਂ ਤੋਂ ਹੰੁਦਾਂ ਹੋਇਆ ਬਰਨਾਲਾ-ਮਾਨਸਾ ਰੋਡ ਤੇ ਪੁੱਜਾ ਜਿੱਥੇ ਲੋਕਾਂ ਨੇ ਜਾਮ ਲਾ ਦਿੱਤਾ।
ਸਕੂਲ ਸੰਘਰਸ਼ ਕਮੇਟੀ ਦੇ ਆਗੂ ਰੂਪ ਸਿੰਘ ਧੌਲਾ, ਮਾ. ਜਗਰਾਜ ਧੌਲਾ, ਕਲੱਬ ਪ੫ਧਾਨ ਸੰਦੀਪ ਬਾਵਾ, ਗੁਰਸੇਵਕ ਸਿੰਘ ਧੌਲਾ, ਮੇਜਰ ਸਿੰਘ ਅੌਲਖ, ਐਡਵੋਕੇਟ ਗੁਰਚਰਨ ਸਿੰਘ ਧਾਲੀਵਾਲ, ਗੁਰਮੇਲ ਸਿੰਘ ਅੌਲਖ ਆਦਿ ਨੇ ਕਿਹਾ 1965 ਤੋਂ ਧੌਲਾ ਦਾ ਸਕੂਲ ਹਾਈ ਹੈ, ਜਦੋਂ ਕਿ ਇਸ ਤੋਂ ਘੱਟ ਆਬਾਦੀ ਵਾਲੇ ਪਿੰਡਾਂ ਅੰਦਰ ਸੈਕੰਡਰੀ ਦਰਜੇ ਦੇ ਸਕੂਲ ਚੱਲ ਰਹੇ ਹਨ। ਹਾਲਾਂਕਿ ਪਿੰਡ ਦੀ ਆਬਾਦੀ 20 ਹਜ਼ਾਰ ਦੇ ਕਰੀਬ ਹੈ। ਉਨ੍ਹਾਂ ਕਿਹਾ ਕਿ ਸਕੂਲ ਐਕਸ਼ਨ ਕਮੇਟੀ ਨੇ ਪੂਰੇ ਪਿੰਡ ਦੀ ਸਹਿਮਤੀ ਲੈ ਕੇ ਸਾਰੀਆਂ ਸਿਆਸੀਆਂ ਪਾਰਟੀਆਂ ਦਾ ਬਾਈਕਾਟ ਐਲਾਨ ਕੀਤਾ ਹੈ। ਜੇਕਰ ਬਾਈਕਾਟ ਦੇ ਬਾਵਜੂਦ ਕੋਈ ਸਿਆਸੀ ਧਿਰ ਦਾ ਲੀਡਰ ਪਿੰਡ ਅੰਦਰ ਆਵੇਗਾ, ਉਸ ਦਾ ਡਟਕੇ ਵਿਰੋਧ ਕੀਤਾ ਜਾਵੇਗਾ।ਇਸ ਮੌਕੇ ਬਿ੫ਜ ਲਾਲ ਕਵੀਸ਼ਰ, ਜਗਮੀਤ ਧੌਲਾ, ਬੀ.ਕੇ.ਯੂ ਜਰਨੈਲ ਸਿੰਘ ਬਦਰਾ, ਐਡਵੋਕੇਟ ਬਲਜੀਤ ਸਿੰਘ, ਕੁਲਦੀਪ ਸਿੰਘ ਤਾਜਪੁਰੀਆ, ਮੱਖਣ ਸਿੰਘ, ਪੰਚ ਸਮਰਜੀਤ ਸਿੰਘ, ਜਰਨੈਲ ਸਿੰਘ ਜਵੰਧਾ ਪਿੰਡੀ ਆਦਿ ਨੇ ਕਿਹਾ ਕਿ ਜੇ ਸੂਬਾ ਸਰਕਾਰ ਸਕੂਲ ਅਪਗ੫ੇਡ ਦੀ ਮੰਗ ਨਾ ਮੰਨੀ ਤਾਂ ਆਗਾਮੀ ਦਿਨਾਂ ਵਿਚ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।