Quantcast
Channel: Punjabi News -punjabi.jagran.com
Viewing all articles
Browse latest Browse all 44017

ਲੋਕ ਸੱਚਾ ਸੁੱਚਾ ਜੀਵਨ ਬਤੀਤ ਕਰਨ : ਸੰਤ ਨਿੰਰਜਨ ਦਾਸ

$
0
0

ਤਸਵੀਰ : 01ਐਮਕੇਟੀਪੀ02

ਕੈਪਸ਼ਨ : ਪਿੰਡ ਕਾਉਣੀ ਵਿਖੇ ਕੀਰਤਨ ਦਰਬਾਰ ਮੌਕੇ ਸੰਤ ਨਿਰੰਜਨ ਦਾਸ ਜੀ ਨੂੰ ਸਨਮਾਨਿਤ ਕਰਦੇ ਹੋਏ ਕਮੇਟੀ ਮੈਂਬਰ।

------

ਸ਼ਰਧਾ

-ਪਿੰਡ ਕਾਉਣੀ ਵਿਖੇ ਵਿਸ਼ਾਲ ਕੀਰਤਨ ਦਰਬਾਰ ਕਰਵਾਇਆ

-ਵੱਡੀ ਗਿਣਤੀ 'ਚ ਪਿੰਡਾਂ ਅਤੇ ਸ਼ਹਿਰਾਂ ਦੀ ਸੰਗਤ ਨੇ ਵਧ ਚੜ੍ਹ ਕੇ ਹਿੱਸਾ ਲਿਆ

ਪੂਰਾ ਪੰਡਾਲ ਸ੫ੀ ਗੁਰੂ ਰਵਿਦਾਸ ਜੀ ਦੇ ਜੈਕਾਰਿਆਂ ਨਾਲ ਗੂੰਜ ਉਿਠਆ

--------

ਬਲਦੇਵ ਸਿੰਘ ਭੰਮ

ਸ੫ੀ ਮੁਕਤਸਰ ਸਾਹਿਬ, ਪਿੰਡ ਕਾਉਣੀ ਵਿਖੇ ਸ੫ੀ ਗੁਰੂ ਰਵੀਦਾਸ ਮੰਦਰ ਕਮੇਟੀ ਕਾਉਣੀ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ੫ੀ ਗੁਰੂ ਰਵਿਦਾਸ ਜੀ ਦੇ 639ਵੇਂ ਪ੫ਕਾਸ਼ ਦਿਹਾੜੇ ਨੂੰ ਸਮਰਪਿਤ ਪਹਿਲਾ ਕੀਰਤਨ ਦਰਬਾਰ ਕਰਵਾਇਆ ਗਿਆ। ਜਿਸ ਦੌਰਾਨ ਵੱਡੀ ਗਿਣਤੀ 'ਚ ਪਿੰਡਾਂ ਅਤੇ ਸ਼ਹਿਰਾਂ ਦੀ ਸੰਗਤ ਨੇ ਵਧ ਚੜ੍ਹ ਕੇ ਹਿੱਸਾ ਲਿਆ। ਇਸ ਮੌਕੇ ਡੇਰਾ ਸੱਚ ਖੰਡ ਬੱਲਾਂ ਦੇ ਗੱਦੀ ਨਸ਼ੀਨ ਸ੫ੀ 108 ਸੰਤ ਨਿੰਰਜਨ ਦਾਸ ਜੀ ਨੇ ਵਿਸ਼ੇਸ਼ ਤੌਰ 'ਤੇ ਪਹੰੁਚ ਕੇ ਮੰਦਰ ਵਿਖੇ ਝੰਡਾ ਚੜਾਉਣ ਦੀ ਰਸਮ ਅਦਾ ਕੀਤੀ ਅਤੇ ਹਰਿ ਦੇ ਝੰਡੇ ਬੁਲੰਦ ਕੀਤੇ। ਝੰਡਾ ਚੜਾਉਣ ਦੀ ਰਸਮ ਦੌਰਾਨ ਪੂਰਾ ਪੰਡਾਲ ਸ੫ੀ ਗੁਰੂ ਰਵਿਦਾਸ ਜੀ ਦੇ ਜੈਕਾਰਿਆਂ ਨਾਲ ਗੂੰਜ ਉਿਠਆ। ਇਸ ਮੌਕੇ ਜਿਥੇ ਰਾਗੀ ਜਥਿਆਂ ਵੱਲੋਂ ਸ੫ੀ ਗੁਰੂ ਰਵਿਦਾਸ ਜੀ ਦੀ ਬਾਣੀ ਦਾ ਅੰਮਿ੫ਤ ਵਾਣੀ ਦਾ ਸੰਚਾਰ ਕੀਤਾ ਗਿਆ, ਉਥੇ ਸ੫ੀ ਗੁਰੂ ਰਵਿਦਾਸ ਜੀ ਵੱਲੋਂ ਦਰਸਾਏ ਗਏ ਮਾਰਗ 'ਤੇ ਚੱਲਣ ਦਾ ਉਪਦੇਸ਼ ਦਿੱਤਾ ਗਿਆ ਅਤੇ ਸੱਚਾ ਸੁੱਚਾ ਜੀਵਨ ਬਤੀਤ ਕਰਨ ਦੀ ਪ੫ੇਰਣਾ ਦਿੱਤੀ ਗਈ। ਉਕਤ ਸਮਾਗਮ ਦੌਰਾਨ ਮਾਪਿਆਂ ਨੂੰ ਅਪੀਲ ਕੀਤੀ ਕਿ ਕਿ ਉਹ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਵਿੱਦਿਆ ਹਾਸਿਲ ਕਰਵਾਉਣ ਦੇ ਨਾਲ-ਨਾਲ ਨਸ਼ਿਆਂ ਤੋਂ ਦੂਰ ਰਹਿਣ ਲਈ ਪ੫ੇਰਿਤ ਕਰਨ। ਕੀਰਤਨ ਦਰਬਾਰ ਦੌਰਾਨ ਗਿਆਨੀ ਓਂਕਾਰ ਸਿੰਘ ਦੇ ਜਥੇ ਵੱਲੋਂ ਰਸਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਮੌਕੇ ਸੰਤ ਲੇਖ ਰਾਜ ਜੀ ਵੱਲੋਂ ਅੰਮਿ੫ਤਵਾਣੀ ਦੀ ਵਿਆਖਿਆ ਕਰਦੇ ਹੋਏ ਸੰਤਾਂ ਵੱਲੋਂ ਦਿੱਤੇ ਉਪਦੇਸ਼ ਵਿਸਥਾਰ ਪੂਰਵਕ ਸਮਝਾਏ। ਸਮਾਗਮ ਦੌਰਾਨ ਡੇਰਾ ਗਿੱਲਪੱਤੀ (ਬਿਠੰਡਾ) ਤੋਂ ਕਰਮਚੰਦ ਕਰਮਾ, ਸੰਤ ਲਹਿਰੀ ਨਾਥ ਵੱਲੋਂ 'ਸੱਚ ਖੰਡ ਬੱਲਾਂ ਦੇ ਵਿਚ ਬਰਸੇ ਅੰਮਿ੫ਤ ਕਾਂਸੀ ਵਾਲੇ ਦਾ', ਅੱਜ ਗੁਰੂ ਘਰ ਆਏ ਨੇ ਅਤੇ ਬੱਲਾਂ ਵਾਲੇ ਗੁਰਾਂ ਤੋਂ ਨਾਮ ਦਾਨ ਮੰਗੀਏ ਆਦਿ ਸ਼ਬਦਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਸਮਾਗਮ ਦੇ ਅੰਤ ਵਿਚ ਸਮਾਗਮ ਪ੫ਬੰਧਕਾਂ ਵੱਲੋਂ ਸੰਤ ਨਿਰੰਜਨ ਦਾਸ ਜੀ ਨੂੰ ਵਿਸ਼ੇਸ਼ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਪ੫ਧਾਨ ਰਾਜ ਕੁਮਾਰ ਵੱਲੋਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ। ਕੀਰਤਨ ਦਰਬਾਰ ਦੌਰਾਨ ਸ੫ੀ ਗੁਰੂ ਰਵਿਦਾਸ ਮੰਦਰ ਕਮੇਟੀ ਕਾਉਣੀ ਅਤੇ ਮਾਲਵਾ ਲੰਗਰ ਕਮੇਟੀ ਵੱਲੋਂ ਵੱਖ-ਵੱਖ ਸ਼ਹਿਰਾਂ ਤੇ ਪਿੰਡਾਂ ਤੋਂ ਆਈਆਂ ਸੰਸਥਾਵਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਦੌਰਾਨ ਗੁਰੂ ਜੀ ਦਾ ਅਤੁੱਟ ਲੰਗਰ ਵੀ ਵਰਤਾਇਆ ਗਿਆ।


Viewing all articles
Browse latest Browse all 44017


<script src="https://jsc.adskeeper.com/r/s/rssing.com.1596347.js" async> </script>