ਜਲਦ ਮੰਗਾਂ ਮੰਨੀਆਂ ਤਾਂ ਸੰਘਰਸ਼ ਵਿੱਢਣ ਦੀ ਚਿਤਾਵਨੀ
ਫੋਟੋ- 9
ਕੈਪਸ਼ਨ- ਮਰਨ ਵਰਤ 'ਤੇ ਬੈਠੇ ਚੇਤਨਾ ਮੰਚ ਦੇ ਆਗੂ।
ਬੂਟਾ ਸਿੰਘ ਚੌਹਾਨ, ਸੰਗਰੂਰ : ਡਾ. ਅੰਬੇਡਕਰ ਮਜ਼ਦੂਰ ਚੇਤਨਾ ਮੰਚ ਪੰਜਾਬ ਵੱਲੋਂ ਆਪਣੀਆਂ 18 ਮੰਗਾਂ ਦੀ ਪੂਰਤੀ ਲਈ ਡੀਸੀ ਦਫਤਰ ਸੰਗਰੂਰ ਦੇ ਬਾਹਰ ਸ਼ੁਰੂ ਕੀਤਾ ਗਿਆ ਸੰਘਰਸ਼ ਲਗਾਤਾਰ ਜਾਰੀ ਹੈ।
ਇਸ ਮੌਕੇ ਜ਼ਿਲ੍ਹਾ ਮੀਤ ਪ੍ਰਧਾਨ ਬੇਅੰਤ ਸਿੰਘ ਬਘਰੋਲ ਨੇ ਦੱਸਿਆ ਕਿ ਸੰਘਰਸ਼ ਤਹਿਤ ਕਰਨੈਲ ਸਿੰਘ ਨੀਲੋਵਾਲ ਅਤੇ ਜਸਵੰਤ ਸਿੰਘ ਲਾਡਬੰਜਾਰਾ ਨੂੰ ਮਰਨ ਵਰਤ 'ਤੇ ਬੈਿਠਆਂ 98 ਘੰਟਿਆਂ ਤੋਂ ਵੱਧ ਸਮਾਂ ਬੀਤਾ ਗਿਆ ਹੈ, ਜਦੋਂਕਿ ਦਰਸ਼ਨ ਸਿੰਘ ਕਾਲਬੰਜਾਰਾ ਅਤੇ ਬਾਰੂ ਸਿੰਘ ਲੇਹਲ ਖੁਰਦ ਨੂੰ 72 ਘੰਟਿਆਂ ਤੋਂ ਵੱਧ ਸਮਾਂ ਹੋ ਗਿਆ ਹੈ। ਤੀਜੇ ਦਿਨ ਬੈਠੇ ਜਥੇ. ਜੋਗਿੰਦਰ ਸਿੰਘ ਲਾਡਬੰਜਾਰਾ ਅਤੇ ਕੇਸਰ ਸਿੰਘ ਕਣਕਵਾਲ ਭੰਗੂਆਂ ਨੂੰ ਵੀ 48 ਘੰਟੇ ਤੋਂ ਵੱਧ ਸਮਾਂ ਬੀਤ ਗਿਆ ਹੈ। ਉਨ੍ਹਾਂ ਕਿਹਾ ਕਿ ਬਹੁਤ ਹੀ ਅਫਸੋਸ ਦੀ ਗੱਲ ਹੈ ਕਿ ਇਨ੍ਹਾਂ ਆਗੂਆਂ ਵੱਲੋਂ ਜਾਇਜ਼ ਮੰਗਾਂ ਦੀ ਪੂਰਤੀ ਲਈ ਭੁੱਖੇ ਰਹਿ ਕੇ ਦਿੱਤੀ ਜਾ ਰਹੀ ਕੁਰਬਾਨੀ ਦਾ ਪ੍ਰਸ਼ਾਸਨ ਉੱਪਰ ਕੋਈ ਅਸਰ ਨਹੀਂ ਹੋ ਰਿਹਾ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜਲਦੀ ਹੀ ਸਾਡੀਆਂ ਸਾਰੀਆਂ ਮੰਗਾਂ ਨੂੰ ਸਵੀਕਾਰ ਨਾ ਕੀਤਾ ਤਾਂ ਸੰਘਰਸ਼ ਹੋਰ ਵੀ ਤਿੱਖਾ ਕਰ ਦਿੱਤਾ ਜਾਵੇਗਾ।
ਇਸ ਮੌਕੇ ਕੇਵਲ ਸਿੰਘ ਖੇੜੀ, ਜਤਿੰਦਰ ਸਿੰਘ ਕਾਲਬੰਜਾਰਾ, ਭੋਲਾ ਸਿੰਘ ਧਰਮਗੜ੍ਹ, ਨਛੱਤਰ ਸਿੰਘ ਲੌਂਗੋਵਾਲ, ਸੁਖਦੇਵ ਸਿੰਘ ਸਾਹਪੁਰ,, ਮਿੱਠੂ ਸਿੰਘ ਲੌਂਗੋਵਾਲ, ਮੁਖਤਿਆਰ ਸਿੰਘ, ਕਰਮਜੀਤ ਕੌਰ ਮੰਗਵਾਲ, ਸੁਖਾ ਸਿੰਘ ਚੀਮਾਂ, ਅਜੈਬ ਸਿੰਘ ਨੀਲੋਵਾਲ ਆਦਿ ਹਾਜ਼ਿਰ ਸਨ।