ਪਵਨ ਤ੫ੇਹਨ, ਬਟਾਲਾ : ਸ਼ੋ੫ਮਣੀ ਗੁਰਦੁਆਰਾ ਪ੫ਬੰਧਕ ਕਮੇਟੀ ਦੇ ਪ੫ਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਵੱਲੋਂ ਸ਼ੋ੫ਮਣੀ ਕਮੇਟੀ ਹਲਕਾ ਬਟਾਲਾ ਦੇ ਅੱਠ ਕੈਂਸਰ ਪੀੜਤ ਮਰੀਜ਼ਾਂ ਵਾਸਤੇ ਰਣਜੀਤ ਸਿੰਘ ਕਲਿਆਨਪੁਰ ਗੁਰਦੁਆਰਾ ਇੰਸਪੈਕਟਰ ਸ਼ੋ੫ਮਣੀ ਕਮੇਟੀ ਰਾਹੀਂ ਭੇਜੇ ਗਏ 20-20 ਹਜ਼ਾਰ ਰੁਪਏ ਦੇ ਅੱਠ ਚੈੱਕ ਜਥੇਦਾਰ ਗੁਰਿੰਦਰਪਾਲ ਸਿੰਘ ਗੋਰਾ ਮੈਂਬਰ ਐਸਜੀਪੀਸੀ ਨੇ ਕੈਂਸਰ ਪੀੜਤ ਮਰੀਜ਼ਾਂ ਨੂੰ ਵੰਡੇ। ਇਸ ਮੌਕੇ ਜਥੇਦਾਰ ਗੋਰਾ ਨੇ ਕੈਂਸਰ ਪੀੜਤ ਮਰੀਜ਼ਾਂ ਨੂੰ ਦੱਸਿਆ ਕਿ ਸ਼ੋ੫ਮਣੀ ਕਮੇਟੀ ਨੇ ਹਰ ਧਰਮ ਦੇ ਕੈਂਸਰ ਪੀੜਤ ਮਰੀਜ਼ਾਂ ਨੂੰ ਇਲਾਜ ਕਰਨ ਲਈ 20 ਹਜ਼ਾਰ ਰੁਪਏ ਸਹਾਇਤਾ ਦੇ ਰੂਪ ਵਿੱਚ ਦੇਣ ਦਾ ਫੈਸਲਾ ਕੀਤਾ ਹੈ। ਕੈਂਸਰ ਪੀੜਤ ਮਰੀਜ਼ਾਂ ਨੇ ਸ਼ੋ੫ਮਣੀ ਕਮੇਟੀ ਵੱਲੋਂ ਦਿੱਤੀ ਗਈ 20 ਹਜ਼ਾਰ ਰੁਪਏ ਦੀ ਮਾਲੀ ਸਹਾਇਤਾ ਦੇ ਕਾਰਜ ਦੀ ਸ਼ਲਾਘਾ ਕਰਦਿਆਂ ਜਥੇਦਾਰ ਅਵਤਾਰ ਸਿੰਘ ਮੱਕੜ ਅਤੇ ਜਥੇਦਾਰ ਗੁਰਿੰਦਰਪਾਲ ਸਿੰਘ ਗੋਰਾ ਦਾ ਵਿਸ਼ੇਸ਼ ਧੰਨਵਾਦ ਕੀਤਾ। ਇਸ ਮੌਕੇ ਕੁਲਵੰਤ ਸਿੰਘ ਜਫ਼ਰਵਾਲ ਮੈਨੇਜਰ ਗੁਰਦੁਆਰਾ ਸਤਿਕਰਤਾਰੀਆਂ ਸਾਹਿਬ, ਗੁਰਤਿੰਦਰਪਾਲ ਸਿੰਘ ਭਾਟੀਆ ਮੈਨੇਜਰ ਗੁਰਦੁਆਰਾ ਸ੫ੀ ਕੰਧ ਸਾਹਿਬ, ਰੇਸ਼ਮ ਸਿੰਘ ਖਹਿਰਾ, ਅਮਰਜੀਤ ਸਿੰਘ ਬੁੱਟਰ, ਕਸ਼ਮੀਰ ਸਿੰਘ ਪੁਰੀਆਂ ਕਲਾਂ, ਬਲਬੀਰ ਸਿੰਘ, ਨਾਜ਼ਰ ਸਿੰਘ, ਭਾਵਨਾ, ਦਲੀਪ ਕੁਮਾਰ, ਕੁਲਵੰਤ ਸਿੰਘ ਸ਼ਾਹਬਾਦ, ਸੁਰਿੰਦਰ ਸਿੰਘ, ਦਲਜੀਤ ਸਿੰਘ ਆਦਿ ਹਾਜ਼ਰ ਸਨ।
↧