Quantcast
Channel: Punjabi News -punjabi.jagran.com
Viewing all articles
Browse latest Browse all 43997

ਬਾਦਲ ਪਰਿਵਾਰ ਅਦਾਲਤੀ ਹੁਕਮਾਂ ਨੂੰ ਵੀ ਟਿੱਚ ਜਾਣਦੈ : ਬੀਬੀ ਖ਼ਾਲਸਾ

$
0
0

-ਮਨੁੱਖੀ ਕਦਰਾਂ ਕੀਮਤਾਂ ਹੀ ਨਹੀਂ ਪੰਥ ਦੇ ਨਿਵੇਕਲੇ ਵਿਰਸੇ ਨੂੰ ਵੀ ਬਾਦਲ ਪਰਿਵਾਰ ਲਗਾ ਰਿਹਾ ਹੈ ਢਾਹ

-ਜਥੇਦਾਰ ਧਿਆਨ ਸਿੰਘ ਮੰਡ ਦੀ ਜਬਰੀ ਕੀਤੀ ਮੁੜ ਗਿ੫ਫ਼ਤਾਰੀ ਨਾਲ ਸਿੱਖ ਪੰਥ ਵਿਚ ਬਾਦਲ ਪਰਿਵਾਰ ਖ਼ਿਲਾਫ਼ ਹੈ ਰੋਹ

-ਪੰਥਕ ਧਿਰਾਂ ਵੱਲੋਂ ਕਰਵਾਏ ਜਾਣ ਵਾਲੇ ਸਰਬੱਤ ਖ਼ਾਲਸਾ ਪ੫ੋਗਰਾਮ ਜਾਬਰਾਂ ਖ਼ਿਲਾਫ਼ ਵਿੱਢੀ ਜਾਵੇਗੀ ਆਰ-ਪਾਰ ਦੀ ਲੜਾਈ

ਪੱਤਰ ਪ੫ੇਰਕ, ਕਾਹਨੂੰਵਾਨ : ਪੰਜਾਬ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਦੇਣ ਦਾ ਦਾਅਵਾ ਕਰਨ ਵਾਲੇ ਲੋਕ ਆਪਣੀ ਸਤਾ ਦੇ ਲੋਭ ਅਤੇ ਕੁਰਸੀ ਦੇ ਪਿਆਰ ਵਿੱਚ ਏਨੇ ਹੰਕਾਰੀ ਅਤੇ ਅੰਨ੍ਹੇ ਹੋ ਗਏ ਹਨ ਕਿ ਉਹ ਪੰਥ ਵੱਲੋਂ ਪ੫ਵਾਨਿਤ ਧਿਰਾਂ ਅਤੇ ਜਥੇਦਾਰਾਂ ਨੂੰ ਬਿਨਾਂ ਕਿਸੇ ਕਸੂਰ ਦੇ ਜੇਲ੍ਹਾਂ ਵਿਚ ਡੱਕਣ ਦੀਆਂ ਇਤਿਹਾਸਕ ਗ਼ਲਤੀਆਂ ਕਰ ਰਹੇ ਹਨ ਪਰ ਇਹ ਗ਼ਲਤੀਆਂ ਤੋਂ ਸ਼ਾਇਦ ਹੁਕਮਰਾਨ ਧਿਰ ਸ਼ਾਇਦ ਇਹ ਸਬਕ ਨਹੀਂ ਲੈ ਰਹੀ ਕਿ ਖ਼ਾਲਸੇ ਨੇ ਨਾ ਤਾਂ ਕਦੀ ਜਬਰ ਨਾਲ ਕਿਸੇ ਦੀ ਈਨ ਮੰਨੀ ਹੈ ਅਤੇ ਨਾ ਹੀ ਕਦੀ ਸਰਬੱਤ ਦੇ ਭਲੇ ਦਾ ਕਾਰਜ ਰਾਹ ਵਿਚਕਾਰ ਛੱਡਿਆ ਹੈ। ਇਹ ਪ੫ਗਟਾਵਾ ਕਰਦਿਆਂ ਸ਼੫ੋਮਣੀ ਅਕਾਲੀ ਦਲ ਯੂਨਾਈਟਿਡ ਦੀ ਇਸਤਰੀ ਆਗੂ ਅਤੇ 1984 ਦੇ ਸਾਕਾ ਨੀਲਾ ਤਾਰਾ ਕਾਂਡ ਦੀ ਮੁੱਖ ਗਵਾਹ ਬੀਬੀ ਪ੫ੀਤਮ ਕੌਰ ਖ਼ਾਲਸਾ ਨੇ ਕਿਹਾ ਕਿ ਬਾਦਲ ਪਰਿਵਾਰ ਪੰਥਕ ਰਵਾਇਤਾਂ ਦਾ ਬਿਲਕੁਲ ਜਨਾਜ਼ਾ ਕੱਢ ਚੁੱਕਾ ਹੈ।

ਉਨ੍ਹਾਂ ਕਿਹਾ ਕਿ ਇਸ ਪਰਿਵਾਰ ਵੱਲੋਂ ਸ਼੫ੋਮਣੀ ਅਕਾਲੀ ਦਲ ਦਾ ਨਾਮ ਹੀ ਨਹੀਂ ਸਗੋਂ ਦਲ ਦੀ ਪੰਥਕ ਰਵਾਇਤ ਨੂੰ ਵੀ ਨੇਸਤਨਾਬੂਦ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਅਦਾਲਤਾਂ ਤੇ ਹਾਈ ਕੋਰਟ ਦੇ ਹੁਕਮਾਂ ਨੂੰ ਵੀ ਟਿੱਚ ਜਾਣ ਰਿਹਾ ਹੈ। ਜਿਸ ਦੀ ਮਸਾਲ ਬੀਤੇ ਦਿਨੀਂ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਅਦਾਲਤ ਵੱਲੋਂ ਜ਼ਮਾਨਤ ਉੱਤੇ ਰਿਹਾ ਕਰਨ ਉਪਰੰਤ ਬਿਨਾਂ ਕਿਸੇ ਅਪਰਾਧ ਦੇ ਮੁੜ ਤੋਂ ਗਿ੫ਫ਼ਤਾਰ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਭਾਈ ਧਿਆਨ ਸਿੰਘ ਮੰਡ ਲੱਖਾਂ ਦੀ ਗਿਣਤੀ ਵਿੱਚ ਇਕੱਠੀਆਂ ਹੋਈਆਂ ਸਿੱਖ ਸੰਗਤਾਂ ਵੱਲੋਂ ਪ੍ਰਵਾਨਿਤ ਜਥੇਦਾਰ ਹਨ। ਉਨ੍ਹਾਂ ਕਿਹਾ ਕਿ ਇਸ ਗਿ੫ਫ਼ਤਾਰੀ ਤੋਂ ਬਾਅਦ ਸਿੱਖਾਂ ਅਤੇ ਪੰਜਾਬ ਦਰਦੀਆਂ ਦੇ ਵਿਚ ਬਾਦਲ ਪਰਿਵਾਰ ਅਤੇ ਸਰਕਾਰ ਖ਼ਿਲਾਫ਼ ਰੋਹ ਹੋਰ ਵੀ ਪ੫ਚੰਡ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਦਾ ਖ਼ਮਿਆਜ਼ਾ ਬਾਦਲ ਸਰਕਾਰ ਨੂੰ 2017 ਦੀਆਂ ਚੋਣਾਂ ਵਿੱਚ ਜ਼ਰੂਰ ਭੁਗਤਣਾ ਪਵੇਗਾ। ਬੀਬੀ ਖ਼ਾਲਸਾ ਨੇ ਕਿਹਾ ਕੀ ਪੰਥਕ ਧਿਰਾਂ ਵੱਲੋਂ ਬੁਲਾਏ ਜਾਣ ਵਾਲੇ ਸਰਬੱਤ ਖ਼ਾਲਸਾ ਪ੫ੋਗਰਾਮ ਦੀ ਰੂਪ ਰੇਖਾ ਸਿਮਰਨਜੀਤ ਸਿੰਘ ਮਾਨ, ਭਾਈ ਮੋਹਕਮ ਸਿੰਘ, ਜਥੇ. ਬਲਜੀਤ ਸਿੰਘ ਦਾਦੂਵਾਲ ਅਤੇ ਹੋਰ ਪੰਥਕ ਆਗੂਆਂ ਵੱਲੋਂ ਮਿਲ ਕੇ ਆਉਣ ਵਾਲੇ ਦਿਨਾਂ ਵਿੱਚ ਉਲੀਕੀ ਜਾਵੇਗੀ। ਇਸ ਤੋਂ ਇਲਾਵਾ ਬਾਦਲ ਪਰਿਵਾਰ ਖ਼ਿਲਾਫ਼ ਰਾਜਨੀਤਿਕ ਲੜਾਈ ਲੜਨ ਲਈ ਵਿਸ਼ੇਸ਼ ਨੀਤੀ ਦਾ ਗਠਨ ਕੀਤਾ ਜਾਵੇਗਾ।


Viewing all articles
Browse latest Browse all 43997


<script src="https://jsc.adskeeper.com/r/s/rssing.com.1596347.js" async> </script>