ਪੰਜਾਬੀ ਜਾਗਰਣ ਟੀਮ, ਜੰਡਿਆਲਾ ਗੁਰੂ : ਆਲ ਇੰਡੀਆ ਐਂਟੀ ਕਰੱਪਸ਼ਨ ਬੋਰਡ ਦੀ ਇਕ ਹੰਗਾਮੀ ਮੀਟਿੰਗ ਹੈਡ ਆਫਿਸ ਮਹੱਲਾ ਪਟੇਲ ਨਗਰ ਜੰਡਿਆਲਾ ਗੁਰੂ ਵਿਖੇ ਡਾ. ਸਰਵਣ ਸਿੰਘ ਭੁੱਲਰ ਚੇਅਰਮੈਨ ਦੀ ਪ੫ਧਾਨਗੀ ਹੇਠ ਹੋਈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਭਿ੫ਸ਼ਟਾਚਾਰ, ਨਸ਼ਿਆਂ, ਭਰੂਣ ਹੱਤਿਆ ਤੇ ਬੇਰੁਜ਼ਗਾਰੀ ਦੇ ਖ਼ਿਲਾਫ਼ ਅਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਉਨ੍ਹਾਂ ਨੌਜਵਾਨਾਂ ਦੀ ਗੱਲ ਕਰਦਿਆਂ ਕਿਹਾ ਕਿ ਨੌਜਵਾਨ ਵਰਗ ਦੇਸ਼ ਦੀ ਰੀੜ੍ਹ ਦੀ ਹੱਡੀ ਹੁੰਦੀ ਹੈ ਇਸ ਲਈ ਨੌਜਵਾਨਾਂ ਨੂੰ ਅੱਗੇ ਵੱਧ ਕੇ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਾਡੀ ਪਾਰਟੀ ਦਾ ਕੋਈ ਵਰਕਰ ਕੋਈ ਗ਼ਲਤ ਕੰਮ ਕਰਦਾ ਜਾਂ ਭਿ੫ਸ਼ਟਾਚਾਰ ਕਰਦਾ ਫੜਿਆ ਗਿਆ ਤਾਂ ਉਸ ਨੂੰ ਪਾਰਟੀ ਵਿਚੋਂ ਕੱਿਢਆ ਜਾਵੇਗਾ ਅਤੇ ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਉਨ੍ਹਾਂ ਸਾਰੇ ਅਹੁਦੇਦਾਰਾਂ ਦੇ ਅਹੁਦੇ ਖਾਰਜ਼ ਕਰ ਦਿੱਤੇ ਅਤੇ ਕਿਹਾ ਕਿ ਜਲਦੀ ਹੀ ਨਵੀਂ ਟੀਮ ਦਾ ਨਿਰਮਾਣ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਆਕਤੀ ਆਪਣੇ ਆਈ ਕਾਰਡ ਜਾਂ ਪੁਰਾਣੇ ਅਹੁਦੇ ਦੀ ਨਾਜਾਇਜ਼ ਵਰਤੋਂ ਕਰਦਾ ਹੈ ਤਾਂ ਉਸ ਵਿਰੁੱਧ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਹਰਪ੫ੀਤ ਸਿੰਘ ਵਾਈਸ ਵੇਅਰਮੈਨ, ਬਾਬਾ ਬਲਵਿੰਦਰ ਸਿੰਘ ਨਿਹੰਗ ਜਥੇਬੰਦੀ, ਕੰਵਲਜੀਤ ਸਿੰਘ, ਜਸਵਿੰਦਰ ਸਿੰਘ, ਸਰਬਜੀਤ ਸਿੰਘ ਤਲਵੰਡੀ ਡੋਗਰਾਂ ਆਦਿ ਹਾਜ਼ਰ ਸਨ।
↧