- ਪਲਸਰ ਮੋਟਰਸਾਈਕਲ ਸਵਾਰ ਪਗੜੀਧਾਰੀ ਦੋ ਨੌਜਵਾਨਾਂ ਨੇ ਪਹਿਲਾਂ ਮਾਤਾ ਚੰਦ ਕੌਰ ਦੇ ਛੂਹੇ ਪੈਰ, ਫਿਰ ਚਲਾਈਆਂ ਗੋਲੀਆਂ
ਕਰਮਜੀਤ ਸਿੰਘ ਆਜ਼ਾਦ/ਸਰਵਣ ਸਿੰਘ, ਕੂੰਮਕਲਾਂ/ਸਮਰਾਲਾ : ਨਾਮਧਾਰੀ ਸੰਪਰਦਾ ਦੇ ਮੁਖੀ ਰਹੇ ਮਰਹੂਮ ਸਤਿਗੁਰੂ ਜਗਜੀਤ ਸਿੰਘ ਦੀ ਪਤਨੀ ਬੀਬੀ ਚੰਦ ਕੌਰ (82) ਦੀ ਭੈਣੀ ਸਾਹਿਬ ਵਿਖੇ ਉਨ੍ਹਾਂ ਦੇ ਮੁੱਖ ਡੇਰੇ ਦੇ ਬਾਹਰ ਕਾਰ 'ਚੋਂ ਨਿਕਲਦੇ ਸਾਰ ਹੀ ਦੋ ਸਿੱਖ ਨੌਜਵਾਨਾਂ ਨੇ ਪਹਿਲਾਂ ਬੀਬੀ ਚੰਦ ਕੌਰ ਦੇ ਪੈਰ ਛੋਹੇ ਫਿਰ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਜਦੋਂ ਮਾਤਾ ਚੰਦ ਕੌਰ 'ਤੇ ਇਨ੍ਹਾਂ ਨੌਜਵਾਨਾਂ ਨੇ ਗੋਲੀਆਂ ਦਾਗ਼ੀਆਂ ਉਸ ਵੇਲੇ ਉਹ ਆਪਣੇ ਡੇਰੇ ਅੰਦਰ ਉਸਾਰੀ ਅਧੀਨ ਸਕੂਲ ਦਾ ਮੁਆਇਨਾ ਕਰਕੇ ਬਾਹਰ ਵੱਲ ਆ ਰਹੇ ਸਨ। ਉਸ ਵੇਲੇ ਉਨ੍ਹਾਂ ਦੀ ਓਪਨ ਕਲੱਬ ਕਾਰ ਵਿਚ ਉਨ੍ਹਾਂ ਦੇ ਨਾਲ ਸੁਰਜੀਤ ਕੌਰ ਤੇ ਉਨ੍ਹਾਂ ਦਾ ਡਰਾਈਵਰ ਕਰਤਾਰ ਸਿੰਘ ਗੱਡੀ ਚਲਾ ਰਿਹਾ ਸੀ। ਮਾਤਾ ਜੀ ਦੀ ਕਾਰ ਅਕਾਦਮੀ ਦਾ ਗੇਟ ਪਾਰ ਕਰਕੇ ਕੁਝ ਫਾਸਲੇ 'ਤੇ ਦੂਜੇ ਗੇਟ ਰਾਹੀਂ ਕਾਰ ਨੇ ਡੇਰੇ ਅੰਦਰ ਪ੫ਵੇਸ਼ ਕਰਨਾ ਸੀ ਕਿ ਗੇਟ ਨੇੜੇ ਹੀ ਪਹਿਲਾਂ ਤੋਂ ਖੜ੍ਹੇ ਦੋ ਅਣਪਛਾਤੇ ਨੌਜਵਾਨਾਂ ਨੇ ਕਾਰ ਨੂੰ ਰੋਕਿਆ ਅਤੇ ਮਾਤਾ ਜੀ ਦੀ ਪੁੜਪੁੜੀ 'ਤੇ ਪਿਸਤੌਲ ਨਾਲ 2-3 ਗੋਲੀਆਂ ਦਾਗ਼ ਦਿੱਤੀਆਂ ਤੇ ਫ਼ਰਾਰ ਹੋ ਗਏ।
ਇਸ ਘਟਨਾ ਤੋਂ ਬਾਅਦ ਜਖ਼ਮੀ ਹੋਈ ਮਾਤਾ ਚੰਦ ਕੌਰ ਨੂੰ ਤੁਰੰਤ ਲੁਧਿਆਣਾ ਦੇ ਅਪੋਲੋ ਹਸਪਤਾਲ ਵਿਚ ਲਿਜਾਇਆ ਗਿਆ ਜਿੱਥੇ ਡਾਕਟਰਾਂ ਵੱਲੋਂ ਉਨ੍ਹਾਂ ਦੇ ਸਿਰ ਦਾ ਆਪ੫ੇਸ਼ਨ ਕੀਤਾ ਗਿਆ ਤੇ ਉਨ੍ਹਾਂ ਨੂੰ ਬਚਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਗਈ ਪਰ ਗੋਲੀਆਂ ਦਿਮਾਗ਼ ਵਿਚ ਲੱਗਣ ਕਾਰਨ ਆਖ਼ਰ ਮਾਤਾ ਜੀ ਦਮ ਤੋੜ ਗਏ।
ਡੇਰੇ 'ਚ ਇਕੱਤਰ ਹੋਏ ਸੈਂਕੜਿਆਂ ਦੀ ਗਿਣਤੀ ਵਿਚ ਨਾਮਧਾਰੀ ਭਾਈਚਾਰੇ ਦੇ ਲੋਕਾਂ ਵੱਲੋਂ ਇਹ ਕਤਲ ਦੀ ਸੂਈ ਆਪਸੀ ਰੰਜਿਸ਼ ਵੱਲ ਜਾਂਦੀ ਦੱਸੀ ਜਾ ਰਹੀ ਹੈ। ਇਸ ਡੇਰੇ ਦੇ ਸੰਸਥਾਪਕ ਸਤਿਗੁਰੂ ਪ੫ਤਾਪ ਸਿੰਘ ਦੇ ਦੋ ਪੁੱਤਰ ਬਾਬਾ ਬੀਰ ਸਿੰਘ ਤੇ ਸੰਤ ਜਗਜੀਤ ਸਿੰਘ ਸਨ। ਸਤਿਗੁਰੂ ਪ੫ਤਾਪ ਸਿੰਘ ਜੀ ਨੇ ਆਪਣਾ ਉਤਰਾਅਧਿਕਾਰੀ ਆਪਣੇ ਛੋਟੇ ਬੇਟੇ ਸਤਿਗੁਰੂ ਜਗਜੀਤ ਸਿੰਘ ਨੂੰ ਥਾਪਿਆ ਸੀ। ਉਸ ਤੋਂ ਬਾਅਦ ਜਗਜੀਤ ਸਿੰਘ ਦੇ ਅੌਲਾਦ ਵਜੋਂ ਇਕ ਧੀ ਹੋਈ ਜਦਕਿ ਵੱਡੇ ਪੱੁਤਰ ਬੀਰ ਸਿੰਘ ਦੇ ਘਰ ਦੋ ਪੁੱਤਰ ਠਾਕੁਰ ਦਲੀਪ ਸਿੰਘ ਤੇ ਠਾਕੁਰ ਉਦੈ ਸਿੰਘ ਹੋਏ ਜੋ ਕਿ ਸਤਿਗੁਰੂ ਜਗਜੀਤ ਸਿੰਘ ਜੀ ਦੇ ਸਕੇ ਭਤੀਜੇ ਹਨ। ਸਤਿਗੁਰੂ ਜਗਜੀਤ ਸਿੰਘ ਜੀ ਨੇ ਡੇਰੇ ਵਿਚ ਚੱਲ ਰਹੇ ਕੰਮਕਾਰ ਅਤੇ ਹੋਰ ਕਈ ਤਰ੍ਹਾਂ ਦੀਆਂ ਗੱਲਾਂ ਦਾ ਅਨੁਭਵ ਕਰਦਿਆਂ ਆਪਣਾ ਉਤਰਾਅਧਿਕਾਰੀ ਛੋਟੇ ਭਤੀਜੇ ਉਦੈ ਸਿੰਘ ਨੂੰ ਥਾਪਿਆ ਸੀ ਅਤੇ ਮਾਤਾ ਚੰਦ ਕੌਰ ਵੀ ਉਦੈ ਸਿੰਘ ਦੇ ਹੱਕ ਵਿਚ ਹੀ ਸੀ। ਉਸ ਦਿਨ ਤੋਂ ਹੀ ਦੂਸਰੀ ਧਿਰ ਵਲੋਂ ਠਾਕੁਰ ਉਦੈ ਸਿੰਘ ਦਾ ਵਿਰੋਧ ਕੀਤਾ ਜਾ ਰਿਹਾ ਸੀ ਇਸ ਕਰਕੇ ਇਸ ਘਟਨਾ ਦੇ ਜ਼ਿੰਮੇਵਾਰ ਦੂਸਰੀ ਧਿਰ ਨੂੰ ਸਮਿਝਆ ਜਾ ਰਿਹਾ ਹੈ ਅਤੇ ਆਪਸੀ ਰੰਜਿਸ਼ ਕਾਰਨ ਸ਼ੱਕ ਦੀ ਸੂਈ ਉਧਰ ਹੀ ਜਾ ਰਹੀ ਹੈ।
ਇਸ ਘਟਨਾ ਤੋਂ ਬਾਅਦ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ। ਸੰਪਰਦਾ ਨਾਲ ਸਬੰਧਿਤ ਭਾਈਚਾਰੇ ਦੇ ਲੋਕ ਡੇਰੇ ਵਿਚ ਇਕੱਠੇ ਹੋਣੇ ਸ਼ੁਰੂ ਹੋ ਗਏ। ਡੇਰੇ ਵਿਚ ਪੁਲਸ ਥਾਣਾ ਕੂੰਮਕਲਾਂ, ਸਾਹਨੇਵਾਲ ਅਤੇ ਲੁਧਿਆਣੇ ਤੋਂ ਵੀ ਭਾਰੀ ਗਿਣਤੀ ਵਿਚ ਉਚ ਪੁਲਸ ਅਧਿਕਾਰੀ ਅਤੇ ਕਰਮਚਾਰੀ ਡੇਰੇ ਵਿਚ ਪਹੁੰਚੇ ਹੋਏ ਹਨ ਅਤੇ ਇਕ ਤਰ੍ਹਾਂ ਨਾਲ ਡੇਰਾ ਪੁਲਸ ਛਾਉਣੀ ਵਿਚ ਤਬਦੀਲ ਹੋ ਚੁੱਕਾ ਹੈ।