ਸਟਾਫ ਰਿਪੋਰਟਰ, ਕੋਲਕਾਤਾ : ਦੇਸ਼ ਭਰ ਦੀਆਂ ਤਕਨੀਕੀ ਸੰਸਥਾਵਾਂ ਦੀ ਸਰਕਾਰੀ ਰੈਂਕਿੰਗ ਵਿਚ ਆਈਆਈਟੀ ਖੜਗਪੁਰ ਨੇ ਤੀਜਾ ਸਥਾਨ ਹਾਸਲ ਕੀਤਾ ਹੈ। ਇਸ ਦੀ ਜਾਣਕਾਰੀ ਆਈਆਈਟੀ ਖੜਗਪੁਰ ਦੇ ਡਾਇਰੈਕਟਰ ਪਾਰਥ ਪ੍ਰਤੀਮ ਚੱਕਰਵਰਤੀ ਨੇ ਦਿੱਤੀ। ਉਨ੍ਹਾਂ ਕਿਹਾ ਕਿ ਸਿਖਿਅਕ-ਵਿਦਿਆਰਥੀਅਨੁਪਾਤ ਵਿਚ ਕਮੀ ਦੀ ਵਜ੍ਹਾ ਨਾਲ ਸੰਸਥਾਨ ਨੇ ਆਪਣਾ ਪਹਿਲਾ ਸਥਾਨ ਗੁਆ ਦਿੱਤਾ ਹੈ। ਇਸ ਸੰਸਥਾਨ ਵਿਚ 11 ਹਜ਼ਾਰ 300 ਤੋਂ ਵੀ ਜ਼ਿਆਦਾ ਵਿਦਿਆਰਥੀ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਇਹ ਸੰਸਥਾਨ ਹੋਰ ਅੱਗੇ ਜਾਣ ਲਈ ਪੂਰੀ ਤਰ੍ਹਾਂ ਕੋਸ਼ਿਸ਼ਾਂ ਕਰਦਾ ਰਹੇਗਾ। ਸਰਕਾਰ ਵੱਲੋਂ ਜਾਰੀ ਘਰੇਲੂ ਰੈਂਕਿੰਗ ਵਿਚ ਆਈਆਈਟੀ ਮਦਰਾਸ ਅਤੇ ਆਈਆਈਟੀ ਬੰਬੇ ਦੇਸ਼ ਦੇ ਸਿਖਰਲੇ ਤਕਨੀਕੀ ਸੰਸਥਾਨ ਰਹੇ, ਜਦਕਿ ਆਈਆਈਟੀ ਦਿੱਲੀਤੇ ਆਈਆਈਟੀ ਕਾਨਪੁਰ ਨੂੰ ਪਿੱਛੇ ਛੱਡਦੇ ਹੋਏ ਆਈਆਈਟੀ ਖੜਗਪੁਰ ਤੀਜੇ ਸਥਾਨ 'ਤੇ ਰਿਹਾ ਹੈ।
↧