ਕੁਲਦੀਪ ਸਿੰਘ ਭੁੱਲਰ, ਜੰਡਿਆਲਾ ਗੁਰੂ
ਪੰਜਾਬ ਮੰਡੀ ਬੋਰਡ ਵੱਲੋਂ ਚਲਾਈ ਵਿਸ਼ੇਸ਼ ਮੁਹਿੰਮ ਤਹਿਤ ਮਾਰਕੀਟ ਕਮੇਟੀ ਗਹਿਰੀ ਮੰਡੀ ਅਧੀਨ ਸਬਜ਼ੀ ਮੰਡੀ ਗਹਿਰੀ ਮੰਡੀ ਵਿਖੇ ਮਾਰਕੀਟ ਕਮੇਟੀ ਦੇ ਸਕੱਤਰ ਅਜੈਪਾਲ ਸਿੰਘ ਰੰਧਾਵਾ ਦੀ ਰਹਿਨੁਮਾਈ ਹੇਠ ਸਫ਼ਾਈ ਪੰਦਰਵਾੜਾ ਆਰੰਭ ਕੀਤਾ ਗਿਆ, ਜਿਸ ਦਾ ਉਦਘਾਟਨ ਮੁੱਖ ਮਹਿਮਾਨ ਵੱਜੋਂ ਪੁੱਜੇ ਮਾਰਕੀਟ ਕਮੇਟੀ ਗਹਿਰੀ ਮੰਡੀ ਦੇ ਚੇਅਰਮੈਨ ਮਨਜੀਤ ਸਿੰਘ ਤਰਸਿੱਕਾ ਨੇ ਕੀਤਾ। ਤਰਸਿੱਕਾ ਨੇ ਗੱਲਬਾਤ ਕਰਦਿਆਂ ਮਾਰਕੀਟ ਕਮੇਟੀ ਵੱਲੋਂ ਵਿੱਢੀ ਮੁਹਿੰਮ ਦੀ ਸ਼ਾਲਾਘਾ ਕਰਦਿਆਂ ਆਖਿਆ ਕਿ ਆਪਣੇ ਆਲੇ ਦੁਆਲੇ ਦੀ ਸਫ਼ਾਈ ਕਰਨਾ ਮਨੁੱਖ ਦਾ ਮੁੱਢਲਾ ਫਰਜ ਹੈ।
ਇਸ ਮੌਕੇ ਸਕੱਤਰ ਅਜੈਪਾਲ ਸਿੰਘ ਰੰਧਾਵਾ ਨੇ ਦੱਸਿਆ ਕਿ ਸਫਾਈ ਪੰਦਰਵਾੜੇ ਦੌਰਾਨ ਸਬਜ਼ੀ ਮੰਡੀ 'ਚ ਰੋਜਾਨਾ ਸਫਾਈ ਕਰਵਾਉਣਾ ਯਕੀਨੀ ਬਣਾਇਆ ਜਾਵੇਗਾ ਅਤੇ ਹਫਤੇ ਵਿਚ 4 ਵਾਰ ਜਿਲ੍ਹਾ ਮੰਡੀ ਅਫਸਰ ਵੱਲੋਂ ਸਫਾਈ ਮੁਹਿੰਮ ਦਾ ਨਿਰੀਖਣ ਵੀ ਕੀਤਾ ਜਾਵੇਗਾ। ਇਸ ਮੌਕੇ ਯੂਥ ਅਕਾਲੀ ਆਗੂ ਸੁਰਿੰਦਰਪਾਲ ਸਿੰਘ, ਭੂਪਿੰਦਰ ਸਿੰਘ ਮੇਹਰਬਾਨਪੁਰਾ, ਮੁਖਤਾਰ ਸਿੰਘ, ਬਲਦੇਵ ਸਿੰਘ ਸਰਪੰਚ ਰਸੂਲਪੁਰ ਖੁਰਦ, ਬਲਜਿੰਦਰ ਸਿੰਘ ਸਰਜਾ, ਦਰਸ਼ਨ ਸਿੰਘ, ਕੁਲਬੀਰ ਸਿੰਘ ਮੇਹਰਬਾਨਪੁਰਾ, ਗੁਰਿੰਦਰ ਸਿੰਘ, ਸੋਨੀ ਆਦਿ ਹਾਜ਼ਰ ਸਨ।