ਵਿਨੋਦ ਕੁਮਾਰ, ਨੰਗਲੀ : ਹਲਕਾ ਉਤਰੀ ਅਧੀਨ ਗ੫ਾਮ ਪੰਚਾਇਤ ਦਸਮੇਸ਼ ਐਵੀਨਿਊ ਵਿਖੇ ਪਰਵਾਸੀ ਵਿੰਗ ਦੇ ਜ਼ਿਲ੍ਹਾ ਪ੫ਧਾਨ, ਸਰਪੰਚ ਕਮਲ ਕੁਮਾਰ ਬੰਗਾਲੀ ਤੇ ਸੁਖਦੇਵ ਹਨੇਰੀਆ ਦੀ ਪ੫ੇਰਣਾ ਸਦਕਾ ਵੱਖ-ਵੱਖ ਪਾਰਟੀਆਂ ਨਾਲ ਸਬੰਧਤ ਦੋ ਦਰਜਨ ਪਰਿਵਾਰ ਸ਼੫ੋਮਣੀ ਅਕਾਲੀ ਦਲ ਪਾਰਟੀ 'ਚ ਸ਼ਾਮਲ ਹੋਏ। ਬੰਗਾਲੀ ਨੇ ਕਿਹਾ ਕਿ ਸ਼ਾਮਲ ਹੋਏ ਪਰਿਵਾਰਾਂ ਨੂੰ ਪਾਰਟੀ ਵੱਲੋਂ ਪੂਰਾ ਮਾਨ ਸਨਮਾਨ ਦਿੱਤਾ ਜਾਵੇਗਾ ਤੇ ਪਰਵਾਸੀ ਵਿੰਗ ਨੂੰ ਮਜ਼ਬੂਤ ਕਰਨ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ਪ੫ਵਾਸੀ ਭਾਈਚਾਰੇ ਦੀ ਹਰ ਮੁਸ਼ਕਲ ਨੂੰ ਹੱਲ ਕਰਵਾਉਣ ਲਈ ਉਹ ਦਿਨ ਰਾਤ ਇੱਕ ਕਰ ਦੇਣਗੇ ਤੇ ਵੱਧ ਤੋਂ ਵੱਧ ਪ੫ਵਾਸੀ ਭਾਈਚਾਰੇ ਦੀਆਂ ਕਮੇਟੀਆਂ ਬਣਾ ਕੇ ਜ਼ੋ ਵੀ ਮੁਸ਼ਕਿਲਾ ਉਸ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਵਾਉਣਗੇ। ਸ਼ਾਮਲ ਹੋਏ ਪਰਿਵਾਰਾਂ ਵਿਚ ਰੰਜਨ ਪਾਂਡੇ, ਵਿਨੋਦ ਕੁਮਾਰ, ਮਾਸਟਰ ਨਰਿੰਦਰ, ਰਾਮ ਪ੫ਵੇਸ਼, ਦਵਿੰਦਰ, ਉਮਾ ਸ਼ੰਕਰ, ਮਾਸਟਰ ਚੰਦਨ, ਰਾਜੇਸ਼ ਕੁਮਾਰ, ਭੁਪਿੰਦਰ ਪਾਂਡੇ, ਮਾਸਟਰ ਸ਼ਿਵ ਕੁਮਾਰ, ਮਾਸਟਰ ਰਾਮ ਕੁਮਾਰ, ਰਾਜੇਸ਼ ਕੁਮਾਰ ਆਦਿ ਹਨ। ਇਸ ਮੌਕੇ ਮੈਂਬਰ ਪ੫ੇਮ ਸਿੰਘ, ਮੈਂਬਰ ਵਿਜੈ ਕੁਮਾਰ, ਪ੫ਦੀਪ ਕੁਮਾਰ, ਬਾਬੂ ਦਾਸ, ਬਿਸ਼ਨੂੰ, ਮਨਜੀਤ ਸਿੰਘ, ਪਰਮਿੰਦਰ ਸਿੰਘ ਆਦਿ ਹਾਜ਼ਰ ਸਨ।
↧