ਨਵੀਂ ਦਿੱਲੀ (ਪੀਟੀਆਈ) : ਸਰਕਾਰੀ ਨੌਕਰੀ ਚਾਹੁਣ ਵਾਲੇ ਹੋਰ ਪੱਛੜਾ ਵਰਗ (ਓਬੀਸੀ) ਦੇ ਨੌਜਵਾਨਾਂ ਦੇ ਖ਼ੁਦ ਤਸਦੀਕਸ਼ੁਦਾ ਸਰਟੀਫਿਕੇਟ ਮਨਜ਼ੂਰ ਕੀਤੇ ਜਾਣਗੇ। ਇਸ ਪ੍ਰਸਤਾਵ 'ਤੇ ਕੇਂਦਰ ਸਰਕਾਰ ਗੰਭੀਰਤਾ ਨਾਲ ਵਿਚਾਰ ਕਰ ਰਹੀ ਹੈ। ਸੰਭਾਵਨਾ ਹੈ ਕਿ ਆਉਣ ਵਾਲੇ ਕੁਝ ਦਿਨਾਂ ਵਿਚ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਹੋ ਜਾਵੇ।
ਭਾਰਤ ਸਰਕਾਰ ਦੀ ਨੌਕਰੀਆਂ ਲਈ ਪੱਛੜਾ ਵਰਗ ਦੇ ਉਮੀਦਵਾਰਾਂ ਨੂੰ ਰਾਖਵਾਂਕਰਨ ਦਾ ਲਾਭ ਦੇਣ ਲਈ ਨਨ ਯੀਮੀਲੇਅਰ ਸਰਟੀਫਿਕੇਟ ਪੇਸ਼ ਕਰਨਾ ਹੁੰਦਾ ਹੈ। ਅਜੇ ਤਕ ਇਹ ਸਰਟੀਫਿਕੇਟ ਵੀ ਗਜ਼ਟਿਡ ਅਧਿਕਾਰੀ ਵੱਲੋਂ ਤਸਦੀਕ ਕਰਵਾ ਕੇ ਪੇਸ਼ ਕਰਨਾ ਹੁੰਦਾ ਸੀ ਪਰ ਹੁਣ ਅਜਿਹਾ ਨਹੀਂ ਹੋਵੇਗਾ। ਹੁਣ ਇਸ ਸਰਟੀਫਿਕੇਟ ਦੀ ਫੋਟੋ ਕਾਪੀ ਨੂੰ ਉਮੀਦਵਾਰ ਖ਼ੁਦ ਤਸਦੀਕ ਦੇ ਜ਼ਰੀਏ ਪੇਸ਼ ਕਰ ਸਕਣਗੇ। ਇਹ ਪ੍ਰਸਤਾਵ ਨਿਯੁਕਤੀ ਵਿਭਾਗ ਨੇ ਦਿੱਤਾ ਹੈ। ਇਸੇ ਤਰ੍ਹਾਂ ਜਿਹੜਾ ਯੀਮੀਲੇਅਰ ਸਰਟੀਫਿਕੇਟ ਜਾਰੀ ਹੋਵੇਗਾ, ਉਹ ਆਉਣ ਵਾਲੇ ਤਿੰਨ ਸਾਲਾਂ ਤਕ ਜਾਇਜ਼ ਮੰਨਿਆ ਜਾਵੇਗਾ। ਉਸੇ ਦੀ ਫੋਟੋ ਕਾਪੀ ਨੂੰ ਖ਼ੁਦ ਤਸਦੀਕ ਕਰਕੇ ਉਮੀਦਵਾਰ ਸਰਕਾਰੀ ਨੌਕਰੀ ਦੀ ਅਰਜ਼ੀ ਨਾਲ ਪੇਸ਼ ਕਰ ਸਕਣਗੇ।