ਪੱਤਰ ਪ੍ਰੇਰਕ, ਅੱਪਰਾ : ਪ੍ਰੈੱਸ ਕਲੱਬ ਅੱਪਰਾ ਦੇ ਪ੍ਰਧਾਨ ਤੇ ਗੀਤਕਾਰ ਅਜਮੇਰ ਚਾਨਾ ਦਾ ਵਿਸ਼ੇਸ਼ ਸਨਮਾਨ 9 ਅਪ੍ਰੈਲ ਸ਼ਨਿਚਰਵਾਰ ਨੂੰ ਬਾਅਦ ਦੁਪਿਹਰ 2 ਵਜੇ ਸਥਾਨਕ ਲਾਲੀ ਦਾ ਢਾਬਾ ਵਿਖੇ ਕੀਤਾ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਖਦੇਵ ਸਿੰਘ ਤੇ ਭਿੰਦਰਪਾਲ ਸਿੰਘ ਨੇ ਦੱਸਿਆ ਕਿ ਪ੍ਰੈੱਸ ਕਲੱਬ ਅੱਪਰਾ ਦੇ ਪ੍ਰਧਾਨ ਦੀਆਂ ਸਮਾਜ 'ਚ ਪ੍ਰਾਪਤੀਆਂ ਨੂੰ ਦੇਖਦਿਆਂ ਤੇ ਉਨ੍ਹਾਂ ਦੀ ਕਲਮ ਤੋਂ ਲਿਖਿਆ ਗੀਤ 'ਸੈਲਫ਼ੀਆਂ' ਸੁਪਰ ਹਿੱਟ ਹੋਣ 'ਤੇ ਉਨ੍ਹਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਜਾ ਰਿਹਾ ਹੈ। ਇਸ ਸਨਮਾਨ ਸਮਾਗਮ 'ਚ ਮੁੱਖ ਮਹਿਮਾਨ ਦੇ ਤੌਰ 'ਤੇ ਰਾਸ਼ਟਰਪਤੀ ਮੈਡਲ ਸਨਮਾਨਿਤ ਏਐਸਆਈ ਪੁਸ਼ਪ ਬਾਲੀ ਚੌਕੀ ਇੰਚਾਰਜ ਅੱਪਰਾ, ਹਰਮਨਪਿਆਰੇ ਆਗੂ ਤੇ ਉੱਘੇ ਸਮਾਜ ਸੇਵਕ ਵਿਸ਼ਾਲ ਗੋਇਲ, ਸੰਗੀਤ ਦੇ ਬਾਦਸ਼ਾਹ ਲੱਕੀ ਅੱਪਰਾ ਹਾਜ਼ਰ ਹੋਣਗੇ। ਇਸ ਸਮਾਗਮ ਦੌਰਾਨ ਗੁਰਭਜਨ ਸਿੰਘ ਗਿੱਲ ਸਾਬਕਾ ਪ੍ਰਧਾਨ ਸਾਹਿਤ ਅਕਾਦਮੀ, ਤਿ੫ਲੋਚਨ ਸਿੰਘ ਲੋਚੀ ਤੇ ਹੋਰ ਨਾਮਵਰ ਸ਼ਾਇਰ ਇਸ ਸਾਹਿਤਿਕ ਸਮਾਗਮ 'ਚ ਸ਼ਿਰਕਤ ਕਰਨਗੇ।
↧