ਮੀਟਿੰਗ
ਫਿਰਕੂ ਵਿਚਾਰਧਾਰਾ ਦਾ ਕੀਤਾ ਜਾਵੇਗਾ ਵਿਰੋਧ
ਹਿੰਦੀ ਭਾਸ਼ੀ ਸੂਬਿਆਂ 'ਚ ਪਾਰਟੀ ਸਰਗਰਮੀਆਂ ਵਧਾਉਣ ਦੀ ਲੋੜ 'ਤੇ ਜ਼ੋਰ
ਸਿਟੀ-ਪੀ29,30) ਸੰਬੋਧਨ ਕਰਦੇ ਲਹਿੰਬਰ ਸਿੰਘ ਤੱਗੜ, ਮੰਚ ਤੇ ਹਾਜ਼ਰ ਸੂਬਾ ਸਕੱਤਰ ਚਰਨ ਸਿੰਘ ਵਿਰਦੀ। ਮੀਿੰਟਗ 'ਚ ਹਾਜ਼ਰ ਪਾਰਟੀ ਕਾਡਰ।
---
ਕੇਕੇ ਗਗਨ, ਜਲੰਧਰ : ਕਮਿਊਨਿਸਟ ਪਾਰਟੀ ਆਫ਼ ਇੰਡੀਆ (ਮਾਰਕਸਵਾਦੀ) ਦੀ ਜ਼ਿਲ੍ਹਾ ਜਨਰਲ ਬਾਡੀ ਦੀ ਮੀਟਿੰਗ ਗੁਰਮੀਤ ਸਿੰਘ ਢੱਡਾ ਦੀ ਪ੍ਰਧਾਨਗੀ ਹੇਠ ਹੋਈ। ਕੋਲਕਾਤਾ ਪਾਰਟੀ ਪਲੈਨਮ ਦੇ ਫੈਸਲਿਆਂ ਨੂੰ ਸਹੀ ਭਾਵਨਾ 'ਚ ਲਾਗੂ ਕਰਕੇ ਪਾਰਟੀ ਜਥੇਬੰਦੀਆਂ ਨੂੰ ਮਜ਼ਬੂਤ ਕਰਨ ਲਈ ਸੱਦੀ ਇਸ ਮੀਟਿੰਗ ਨੂੰ ਸੂਬਾ ਸਕੱਤਰ ਚਰਨ ਸਿੰਘ ਵਿਰਦੀ ਨੇ ਸੰਬੋਧਨ ਕੀਤਾ। ਮੀਟਿੰਗ ਦੇ ਸ਼ੁਰੂ 'ਚ ਵਿਛੜੇ ਸਾਥੀਆਂ ਗੁਰਦੀਪ ਸਿੰਘ ਵੇਹਰਾ, ਗਿਆਨ ਸਿੰਘ ਮਲਕਪੁਰ, ਜੀਤ ਸਿੰਘ ਅਣਖੀ, ਮੋਹਨ ਸਿੰਘ ਹਰੀਪੁਰ ਤੇ ਹੋਰ ਸਾਥੀਆਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਮੌਕੇ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਦੀ ਚੋਣਵੀਆਂ ਲਿਖਤਾਂ ਬਾਰੇ ਇਕ ਕਿਤਾਬ ਵੀ ਮੈਬਰਾਂ ਨੂੰ ਦਿੱਤੀ ਗਈ।
ਵਿਰਦੀ ਕਿਹਾ ਕਿ ਪਾਰਟੀ ਨੇ ਪਾਰਟੀ ਜਥੇਬੰਦੀਆਂ ਨੂੰ ਮਜਬੂਤ ਕਰਨ ਲਈ ਨੌਜਵਾਨਾਂ ਨੂੰ ਪਾਰਟੀ ਨਾਲ ਜੋੜਨ ਤੇ ਮੈਬਰਸ਼ਿਪ ਦਾ ਸੋਚ ਪੱਧਰ ਉੱਚਾ ਕਰਕੇ ਕੁਆਲਿਟੀ ਮੈਬਰਸ਼ਿਪ ਪੈਦਾ ਕਰਨੀ, ਦਲਿਤ ਭਾਈਚਾਰੇ ਦੇ ਮਸਲੇ ਪ੍ਰਮੁੱਖਤਾ ਨਾਲ ਲੈਣ, ਵਿਦਿਆਰਥੀ ਮਸਲਿਆਂ ਤੇ ਅੌਰਤਾਂ ਦੇ ਮਸਲਿਆਂ ਵੱਲ ਧਿਆਨ ਦੇਣ ਬਾਰੇ ਕਿਹਾ। ਵਿਰਦੀ ਨੇ ਕਿਹਾ ਕਿ ਇਹ ਪਾਰਟੀ ਪਲੈਨਮ 'ਚ ਨੋਟ ਕੀਤਾ ਗਿਆ ਹੈ ਕਿ ਪਾਰਟੀ ਅੰਦਰ ਪਾਰਲੀਮਾਨੀਵਾਦ, ਏਕਾਧਿਕਾਰਵਾਦ, ਸੰਘਵਾਦੀ ਵਿਚਾਰਧਾਰਾ, ਪਾਰਟੀ ਅੰਦਰ ਧੁਰ ਲੋਕਰਾਜੀ ਤੇ ਕੇਂਦਰੀਵਾਦ ਦਾ ਭਾਰੂ ਹੋਣਾ ਜਿਸ ਨਾਲ ਪਾਰਟੀ ਅੰਦਰ ਅਨੁਸ਼ਾਸਨ ਕਮਜ਼ੋਰ ਹੋਇਆ ਹੈ । ਕੇਦਰੀ ਪਾਰਟੀ ਨੇ ਮਹਿਸੂਸ ਕੀਤਾ ਹੈ ਕਿ ਮੈਬਰਸ਼ਿਪ ਦਾ ਮਿਆਰੀ ਪੱਧਰ ਵਧਾ ਕੇ ਸੂਬਾ, ਜਿਲ੍ਹਾ ਤੇ ਬ੍ਰਾਂਚ ਕਮੇਟੀਆਂ ਮਜ਼ਬੂਤ ਕੀਤੀਆਂ ਜਾਣ। ਪਾਰਟੀ ਵਿਦਿਆ ਲਈ ਪਾਰਟੀ ਸਕੂਲਿੰਗ ਕੀਤੀ ਜਾਵੇ। ਪਾਰਟੀ ਹਰ ਪੱਧਰ 'ਤੇ ਵਿਚਾਰਧਾਰਕ ਚਰਚਾ ਤੇਜ਼ ਕਰਨ, ਸਭਿਆਚਾਰਕ ਵਿੰਗ ਉਸਾਰੇ ਤੇ ਮਜ਼ਬੂਤ ਕਰਕੇ ਦੇਸ਼ ਪੱਧਰ 'ਤੇ ਫਿਰਕੂ ਵਿਚਾਰਧਾਰਾ ਦਾ ਪੂਰਾ ਵਿਰੋੋਧ ਕੀਤਾ ਜਾਵੇ। ਪਾਰਟੀ ਨੂੰ ਆਪਣੇ ਮਜ਼ਬੂਤ ਗੜ੍ਹਾਂ ਤੋ ਅੱਗੇ ਵਧਕੇ ਹਿੰਦੀ ਭਾਸ਼ਾਈ ਰਾਜਾਂ ਵਿਚ ਆਪਣੀਆਂ ਗਤੀਵਿਧੀਆਂ ਵਧਾਉਣਗੀਆਂ ਹੋਣਗੀਆਂ।
ਜ਼ਿਲ੍ਹਾ ਸਕੱਤਰ ਲਹਿੰਬਰ ਸਿੰਘ ਤੱਗੜ ਨੇ ਕਿਹਾ ਕਿ ਪਾਰਟੀ ਅੰਦਰ ਹਰ ਪੱਧਰ 'ਤੇ ਅਸਲ ਵਿਚ ਪਾਰਟੀ ਫੈਸਲੇ ਜੇਕਰ ਸਹੀ ਭਾਵਨਾ 'ਚ ਲਾਗੂ ਨਾ ਕੀਤੇ ਜਾਣ ਤਾਂ ਸਟਾਲਿਨ ਦੇ ਕਹਿਣ ਮੁਤਾਬਕ ਇਹ ਅਲਮਾਰੀਆਂ ਦੇ ਸ਼ਿੰਗਾਰ ਬਣ ਕੇ ਰਹਿ ਜਾਂਦੇ ਹਨ ਤੇ ਪਾਰਟੀ ਲੋਕਾਂ ਦੀ ਪਾਰਟੀ ਨਹੀਂ ਬਣ ਸਕਦੀ ਹੈ। ਲੋਕ ਮਸਲੇ ਚੁੱਕ ਕੇ ਹੀ ਪਾਰਟੀ ਲੋਕਾਂ ਨਾਲ ਜੁੜ ਸਕਦੀ ਹੈ। ਮੀਟਿੰਗ ਵਿਚ ਰਾਮ ਸਿੰਘ ਨੂਰਪੁਰੀ, ਵਾਸਦੇਵ ਜਮਸ਼ੇਰ, ਸੁਰਿੰਦਰ ਖੀਵਾ, ਕੇਵਲ ਹਜ਼ਾਰਾ, ਸੀਤਲ ਸਿੰਘ ਸੰਘਾ, ਮਾਸਟਰ ਇੰਦਰ ਸਿੰਘ, ਪ੍ਰਸ਼ੋਤਮ ਬਿਲਗਾ, ਲਛਮਣ ਸਿੰਘ ਜੌਹਲ, ਗੁਰਪਰਮਜੀਤ ਕੌਰ ਤਗੜ, ਸੁਖਜੀਤ ਜੌਹਲ, ਨਿਰਮਲ ਸਿੰਘ ਗਿੱਲ, ਪ੍ਰਕਾਸ਼ ਕਲੇਰ ਆਦਿ ਹਾਜ਼ਰ ਸਨ।