ਨਵੀਂ ਦਿੱਲੀ (ਏਜੰਸੀ) : ਸੁਪਰੀਮ ਕੋਰਟ ਨੇ ਦਾਦਰੀ ਕਾਂਡ ਵਿਚ ਮਾਰੇ ਗਏ ਮੁਹੰਮਦ ਇਖਲਾਕ ਦੇ ਘਰਦਿਆਂ ਨੂੰ 43 ਲੱਖ ਰੁਪਏ ਮੁਆਵਜ਼ਾ ਦੇਣ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਖਾਰਜ ਕਰ ਦਿੱਤੀ।
ਜਸਟਿਸ ਪੀਸੀ ਘੋਸ਼ ਅਤੇ ਜਸਟਿਸ ਅਮਿਤਾਵ ਰਾਏ ਦੀ ਬੈਂਚ ਨੇ ਕਿਹਾ 'ਅਸੀਂ ਸ਼ਿਕਾਇਤ ਕਰਤਾ ਦੀ ਦਲੀਲ ਸੁਣੀ। ਅਸੀਂ ਇਸਨੂੰ ਵਿਸ਼ੇਸ਼ ਆਗਿਆ ਪਟੀਸ਼ਨ ਦੇ ਯੋਗ ਨਹੀਂ ਸਮਿਝਆ ਇਸ ਲਈ ਪਟੀਸ਼ਨ ਖਾਰਜ ਕੀਤੀ ਜਾਂਦੀ ਹੈ।
ਸੁਪਰੀਮ ਕੋਰਟ ਇਸ ਮਾਮਲੇ ਵਿਚ ਰਿਤੇਸ਼ ਚੌਧਰੀ ਦੀ ਪਟੀਸ਼ਨ ਤੇ ਸੁਣਵਾਈ ਕਰ ਰਹੀ ਸੀ। ਪਟੀਸ਼ਨ 'ਚ ਮੁਆਵਜ਼ਾ ਨਿਯਮਾਂ ਦੇ ਉਲੰਘਣ ਦੇ ਅਧਾਰ ਤੇ ਇਖਲਾਕ ਦੇ ਪਰਿਵਾਰਕ ਮੈਂਬਰਾਂ ਦੇ ਮੁਆਵਜ਼ੇ ਦਾ ਵਿਰੋਧ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ ਯੂਪੀ ਸਰਕਾਰ ਨੇ ਇਖਲਾਕ ਦੇ ਪਰਿਵਾਰ ਨੂੰ ਬਤੌਰ ਮੁਆਵਜ਼ਾ 45 ਲੱਖ ਰੁਪਏ ਤੋਂ ਬਿਨਾਂ ਚਾਰ ਮਕਾਨ ਦੇਣ ਦਾ ਫੈਸਲਾ ਵੀ ਕੀਤਾ ਹੈ।