ਅੰਮਿ੍ਰਤਸਰ : ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਪੀਐਸਜੀਪੀਸੀ) ਲਾਹੌਰ ਸਥਿਤ ਗੁਰਦੁਆਰਾ ਡੇਰਾ ਸਾਹਿਬ ਵਿਚ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਸਰੂਪ ਛਾਪੇਗੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਪਾਈ ਰਹਿਤ ਮਰਿਆਦਾ ਅਨੁਸਾਰ ਹੋਵੇ, ਇਸ ਦੇ ਲਈ ਪਾਕਿਸਤਾਨ ਕਮੇਟੀ ਦੇ ਕੁਝ ਸੀਨੀਅਰ ਮੈਂਬਰ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਕਾਸ਼ਿਤ ਕੀਤੇ ਜਾਣ ਵਾਲੇ ਗੁਰੂ ਗ੍ਰੰਥ ਸਾਹਿਬ ਜੀ ਦੀ ਛਪਾਈ ਦਾ ਪ੍ਰਬੰਧ ਦੇਖਣ ਲਈ ਵੀ ਆਉਣਗੇ। ਇਸ ਗੱਲ ਦੀ ਜਾਣਕਾਰੀ ਪਾਕਿਸਤਾਨ ਓਕਾਫ ਬੋਰਡ ਦੇ ਚੇਅਰਮੈਨ ਸਦੀਕ-ਉਲ-ਫਾਰੂਖ ਨੇ ਜਾਗਰਣ ਦੇ ਇਕ ਸ਼ਰਧਾਲੂ ਨੂੰ ਦਿੱਤੀ। ਪਾਕਿ ਦੇ ਗੁਰਦੁਆਰਿਆਂ ਵਿਚ ਪ੍ਰਕਾਸ਼ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਕਿਸਤਾਨ ਵਿਚ ਹੀ ਛਾਪੇ ਜਾਣ, ਇਸ ਦੇ ਲਈ ਚੇਅਰਮੈਨ ਨੇ ਇਕ ਸੁਝਾਅ ਪਾਕਿਸਤਾਨ ਕਮੇਟੀ ਸਾਹਮਣੇ ਰੱਖਿਆ ਸੀ। ਪਾਕਿਸਤਾਨ ਕਮੇਟੀ ਨੇ ਇਸ ਸੁਝਾਅ ਨੂੰ ਸਵੀਕਾਰ ਕਰ ਲਿਆ ਹੈ। ਪਾਕਿਸਤਾਨ ਕਮੇਟੀ ਜਲਦੀ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ਨ ਲਈ ਅਤਿ ਆਧੁਨਿਕ ਪਿ੍ਰੰਟਿੰਗ ਪ੍ਰੈੱਸ ਡੇਰਾ ਸਾਹਿਬ ਗੁਰਦੁਆਰੇ ਵਿਚ ਸਥਾਪਤ ਕਰ ਦੇਵੇਗੀ। ਪਾਕਿ ਕਮੇਟੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਿਰਧ ਸਰੂਪਾਂ ਦੇ ਸਸਕਾਰ ਲਈ ਗੁਰਦੁਆਰਾ ਸਾਹਿਬ ਕਰਤਾਰਪੁਰ ਵਿਚ ਨਵਾਂ ਅੰਗੀਠਾ ਸਾਹਿਬ ਬਣਾਏਗੀ।
↧