ਜੇਐਨਐਨ, ਫਰੀਦਾਬਾਦ : ਘਰੇਲੂ ਝਗੜੇ 'ਚ ਅਧਿਆਪਕ ਪਤੀ ਨਾਲ ਸਕੂਲ ਵਿਚ ਗੱਲ ਕਰਨ ਗਈ ਮਹਿਲਾ ਥਾਣੇਦਾਰ ਨੇ ਪਤੀ ਦਾ ਕੁਟਾਪਾ ਚਾੜ੍ਹ ਦਿੱਤਾ। ਇਸ ਘਟਨਾ ਦੀ ਵੀਡੀਓ ਬਣਾ ਰਹੀ ਇਕ ਅਧਿਆਪਕਾ ਦਾ ਵੀ ਉਸ ਨੇ ਕੁਟਾਪਾ ਚਾੜ੍ਹ ਦਿੱਤਾ। ਮਹਿਲਾ ਥਾਣੇਦਾਰ ਦਾ ਪਤੀ ਨਾਲ ਕੁਝ ਸਮੇਂ ਤੋਂ ਝਗੜਾ ਚੱਲ ਰਿਹਾ ਹੈ। ਉਸ ਦਾ ਪਤੀ ਘਰ ਵੀ ਨਹੀਂ ਜਾ ਰਿਹਾ ਸੀ। 11 ਅਪ੍ਰੈਲ ਨੂੰ ਮਹਿਲਾ ਥਾਣੇਦਾਰ ਆਪਣੇ ਭਰਾ ਤੇ ਚਾਚੇ ਨਾਲ ਪਤੀ ਨਾਲ ਗੱਲ ਕਰਨ ਲਈ ਸਕੂਲ ਪਹੁੰਚ ਗਈ। ਉੱਥੇ ਇਨ੍ਹਾਂ ਚਾਰਾਂ ਵਿਚ ਗੱਲਬਾਤ ਚੱਲ ਰਹੀ ਸੀ। ਇਸ ਦੌਰਾਨ ਗੱਲ ਵਿਗੜ ਗਈ ਅਤੇ ਕੁਝ ਹੀ ਦੇਰ ਵਿਚ ਉਨ੍ਹਾਂ ਵਿਚ ਤੰੂ-ਤੰੂ, ਮੈਂ-ਮੈਂ ਹੋਣ ਲੱਗੀ। ਮਹਿਲਾ ਥਾਣੇਦਾਰ ਦੇ ਭਰਾ ਤੇ ਚਾਚੇ ਨੇ ਦੋਵਾਂ ਨੂੰ ਸ਼ਾਂਤ ਕਰਨ ਦਾ ਵੀ ਯਤਨ ਕੀਤਾ ਪ੍ਰੰਤੂ ਮਾਮਲਾ ਵਧ ਗਿਆ ਅਤੇ ਨੌਬਤ ਝਗੜੇ ਤਕ ਪਹੁੰਚ ਗਈ। ਇਸ 'ਤੇ ਮਹਿਲਾ ਥਾਣੇਦਾਰ ਨੇ ਆਪਣੇ ਪਤੀ ਨੂੰ ਸਕੂਲ ਵਿਚ ਹੀ ਕੁੱਟਣਾ ਸ਼ੁਰੂ ਕਰ ਦਿੱਤਾ।
↧