ਚੰਡੀਗੜ੍ਹ : ਹਰਿਆਣਾ 'ਚ ਜਾਟਾਂ ਸਮੇਤ ਛੇ ਜਾਤੀਆਂ ਦੇ ਰਾਖਵਾਂਕਰਨ ਬਿੱਲ 'ਤੇ ਰਾਜਪਾਲ ਪ੍ਰੋ. ਕਪਤਾਨ ਸਿੰਘ ਸੋਲੰਕੀ ਨੇ ਮੋਹਰ ਲਗਾ ਦਿੱਤੀ ਹੈ। ਰਾਜਪਾਲ ਦੇ ਹਸਤਖਤ ਹੁੰਦੇ ਹੀ ਜਾਟ ਰਾਖਵਾਂਕਰਨ ਬਿੱਲ ਹੁਣ ਕਾਨੂੰਨ ਦੇ ਰੂਪ ਲੈ ਚੁੱਕਾ ਹੈ। ਸਰਕਾਰ ਰਾਖਵਾਂਕਰਨ ਨਾਲ ਸਬੰਧਤ ਪੁਰਾਣਾ ਨੋਟੀਫਿਕੇਸ਼ਨ ਪਹਿਲਾਂ ਹੀ ਲੈ ਚੁੱਕੀ ਹੈ ਅਤੇ ਨਵਾਂ ਨੋਟੀਫਿਕੇਸ਼ਨ ਕਦੇ ਵੀ ਜਾਰੀ ਹੋ ਸਕਦਾ ਹੈ। ਜਾਟਾਂ ਤੋਂ ਇਲਾਵਾ ਜੱਟ ਸਿੱਖ, ਤਿਆਗੀ, ਰੋੜ, ਬਿਸ਼ਨੋਈ, ਮੁੱਲਾ ਜਾਟ/ਮੂਲਾ ਜਾਟ ਜਾਤੀ ਦੇ ਲੋਕਾਂ ਨੂੰ ਪੱਛੜੇ ਵਰਗ ਵਿਚ ਰਾਖਵਾਂਕਰਨ ਦੇਣ ਦਾ ਫ਼ੈਸਲਾ ਮਨੋਹਰ ਸਰਕਾਰ ਨੇ ਲਿਆ ਸੀ। ਇਨ੍ਹਾਂ ਛੇ ਜਾਤੀਆਂ ਲਈ ਵੱਖਰੇ ਤੌਰ 'ਤੇ ਬੀਸੀ-ਸੀ ਕੈਟਾਗਰੀ ਬਣੀ ਗਈ ਹੈ। ਰਾਖਵਾਂਕਰਨ ਬਿੱਲ 29 ਮਾਰਚ ਨੂੰ ਹਰਿਆਣਾ ਵਿਧਾਨ ਸਭਾ ਵਿਚ ਬਜਟ ਸੈਸ਼ਨ ਦੌਰਾਨ ਸਰਬਸੰਮਤੀ ਨਾਲ ਪਾਸ ਕੀਤਾ ਗਿਆ ਸੀ। ਰਾਖਵਾਂਕਰਨ ਬਿੱਲ ਨੂੰ ਮਨਜ਼ੂਰੀ ਲਈ ਰਾਜਪਾਲ ਕੋਲ ਭੇਜਿਆ ਗਿਆ ਸੀ। ਜਾਟਾਂ ਸਮੇਤ ਇਨ੍ਹਾਂ ਛੇ ਜਾਤੀਆਂ ਨੂੰ ਵੀਸੀ-ਸੀ ਕੈਟਾਗਰੀ ਤਹਿਤ ਤੀਜਾ ਤੇ ਚੌਥਾ ਦਰਜਾ ਸ਼ੇ੍ਰਣੀਆਂ ਦੀਆਂ ਨੌਕਰੀਆਂ ਵਿਚ 10 ਪ੍ਰਤੀਸ਼ਤ ਰਾਖਵਾਂਕਰਨ ਮਿਲੇਗਾ।
↧