ਸ਼੫ੀ ਰਾਮਨੌਮੀ
ਸ਼ੋਭਾ ਯਾਤਰਾ 'ਚ ਲੱਗੀਆਂ ਸ਼ਰਧਾਲੂਆਂ ਦੀਆਂ ਰੌਣਕਾਂ
ਧਾਰਮਿਕ ਗਾਇਕਾਂ ਨੇ ਭਜਨਾਂ ਰਾਹੀਂ ਭਗਤਾਂ ਨੂੰ ਕੀਤਾ ਨਿਹਾਲ
15ਸਿਟੀ-ਪੀ117) ਮੋਹਿਤ ਵਰਮਾ ਨੂੰ ਸਨਮਾਨਿਤ ਕਰਦੇ ਪਤਵੰਤੇ।
15ਸਿਟੀ-ਪੀ118) ਬਾਬਾ ਸੰਗੀਤ ਗਰੁੱਪ ਬਸਤੀ ਅੱਡਾ ਵੱਲੋਂ ਲਗਾਈ ਸਟੇਜ ਦੌਰਾਨ ਹਾਜ਼ਰ ਅਸ਼ਵਨੀ ਬਾਟਾ, ਗੋਲਡੀ, ਅਜੇ, ਪਰਦੀਪ ਤੇ ਹੋਰ।
15ਸਿਟੀ-ਪੀ119) ਮੋਨੂੰ ਨੀਲ ਕੰਠ ਅਤੇ ਮਹਾਦੇਵ ਐਂਡ ਪਾਰਟੀ ਦੇ ਕਲਾਕਾਰ।
15ਸਿਟੀ-ਪੀ120) ਵੇਕਅੱਪ ਇੰਡੀਆ ਵੱਲੋਂ ਲਗਾਈ ਗਈ ਸਟੇਜ ਦੌਰਾਨ ਉਦਿਤ ਗਾਂਧੀ, ਅਜੇ ਖੰਨਾ, ਗੌਰਵ, ਹੈਪੀ, ਦੀਪਕ, ਵਿਸ਼ੂ।
15ਸਿਟੀ-ਪੀ121) ਜਲੰਧਰ ਯੂਥ ਵੈਲਫੇਅਰ ਸੁਸਾਇਟੀ ਵੱਲੋਂ ਲਗਾਈ ਸਟੇਜ ਦੌਰਾਨ ਹਿਤੇਸ਼ ਸੇਠੀ, ਪ੍ਰਦੀਪ ਪੁਰੀ, ਰਾਜੇਸ਼ ਗੁਪਤਾ, ਮਿੰਦਾ, ਕਰਨ ਵਿਜ, ਪੀਟਰ ਤੇ ਹੋਰ।
---
ਵਿਕਰਮ ਵਿੱਕੀ, ਜਲੰਧਰ : ਸ਼੍ਰੀ ਰਾਮਨੌਮੀ ਦੇ ਸਬੰਧ 'ਚ ਵਿਸ਼ਾਲ ਸ਼ੋਭਾ ਯਾਤਰਾ ਬੜੀ ਧੂਮਧਾਮ ਨਾਲ ਕੱਢੀ ਗਈ। ਕਾਂਗਰਸ ਦੇ ਸੀਨਿਅਰ ਆਗੂ ਵਰਿੰਦਰ ਸ਼ਰਮਾ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਵਿਸ਼ਾਲ ਸ਼ੋਭਾ ਯਾਤਰਾ ਸ਼੍ਰੀ ਰਾਮਨੌਮੀ ੳੱਤਸਵ ਕਮੇਟੀ ਵਲੋਂ ਕੱਢੀ ਗਈ। ਉਨ੍ਹਾਂ ਦੱਸਿਆ ਕਿ ਸ਼ੋਭਾ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਸ਼੍ਰੀ ਰਾਮ, ਸੀਤਾ ਮਾਤੀ ਤੇ ਹਨੂੰਮਾਨ ਜੀ ਦੀ ਆਰਤੀ ਕੀਤੀ ਗਈ ਅਤੇ ਭਜਨ ਗਾਏ ਗਏ। ਸ਼ੋਭਾ ਯਾਤਰਾ ਚ ਪੰਜਾਬ ਭਰ ਤੋਂ ਸਿਆਸੀ ਆਗੂਆਂ ਨੇ ਸ਼ਿਕਰਤ ਕੀਤੀ।
ਸ਼ੋਭਾ ਯਾਤਰਾ 'ਚ ਮੁੱਖ ਮਹਿਮਾਨ ਵਜੋਂ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਸੀਪੀਐਸ ਕੇਡੀ ਭੰਡਾਰੀ, ਸੀਪੀਐਸ ਪਵਨ ਕੁਮਾਰ ਟੀਨੂੰ, ਮੈਂਬਰ ਪਾਰਲੀਮੈਂਟ ਚੌਧਰੀ ਸੰਤੋਖ ਸਿੰਘ ਪਹੁੰਚੇ। ਇਸ ਮੌਕੇ ਸੀਪੀਐਸ ਅਵਿਨਾਸ਼ ਚੰਦਰ, ਬੀਜੇਪੀ ਨੇਤਾ ਮਹਿੰਦਰ ਭਗਤ, ਸਾਬਕਾ ਮੰਤਰੀ ਅਵਤਾਰ ਹੈਨਰੀ, ਐਮਐਲਏ ਮਨੋਰੰਜਨ ਕਾਲਿਆ, ਮੇਅਰ ਸੁੁਨੀਲ ਜਿਓਤੀ, ਡਿਪਟੀ ਮੇਅਰ ਕਮਲਜੀਤ ਸਿੰਘ ਭਾਟੀਆ, ਰਾਜ ਗਾਇਕ ਹੰਸ ਰਾਜ ਹੰਸ, ਸਾਬਕਾ ਮੇਅਰ ਸੁਰੇਸ਼ ਸਹਿਗਲ, ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਪਹੁੰਚੇ। ਸੋਭਾ ਯਾਤਰਾ ਕੰਪਨੀ ਬਾਗ ਚੌਕ ਤੋਂ ਸ਼ੁਰੂ ਹੋ ਕੇ ਭਗਵਾਨ ਵਾਲਮੀਕਿ ਚੌਕ, ਬਸਤੀ ਅੱਡਾ ਰੋਡ, ਜੇਲ੍ਹ ਰੋਡ, ਮਾਈ ਹੀਰਾ ਗੇਟ, ਭਗਤ ਸਿੰਘ ਚੌਂਕ, ਫਗਵਾੜਾ ਗੇਟ ਤੇ ਅਖੀਰ 'ਚ ਵਾਪਸ ਕੰਪਨੀ ਬਾਗ ਚੌਕ 'ਚ ਸਮਾਪਤ ਹੋਈ।
ਸ਼ੋਭਾ ਯਾਤਰਾ ਦੌਰਾਨ ਰਸਤੇ 'ਚ ਮਹਾ ਮੰਤਰੀ ਐਸਸੀ ਮੋਰਚਾ ਬੀਜੇਪੀ ਪੰਜਾਬ ਸ਼ੀਤਲ ਅੰਗੁਰਾਲ 'ਤੇ ਸੀਨਿਅਰ ਬੀਜੇਪੀ ਆਗੂ ਅਮਿਤ ਤਨੇਜਾ ਵੱਲੋਂ ਭਗਤਾਂ ਲਈ ਪੂਰੀਆਂ ਛੋਲਿਆਂ ਦਾ ਲੰਗਰ ਲਗਾਇਆ ਗਿਆ। ਲੰਗਰ ਦੌਰਾਨ ਪੰਕਜ ਸਰੰਗਲ, ਅਭੀ ਮਰਵਾਹਾ, ਗੁਰਜੀਤ, ਆਸ਼ਾ ਗੁਪਤਾ, ਰਾਘਵ ਮਹਾਜਨ, ਅੰਕੁਸ਼ ਤੇ ਹੋਰ ਵੀ ਹਾਜ਼ਰ ਸਨ। ਵੇਕ ਅਪ ਇੰਡੀਆ ਵੈਲਫੇਅਰ ਸੁਸਾਇਟੀ ਤੋਂ ਉਦਿਤ ਗਾਂਧੀ, ਅਜੇ ਖੰਨਾ, ਗੌਰਵ, ਹੈਪੀ, ਦੀਪਕ, ਵਿਸ਼ੂ ਵੱਲੋਂ ਲੰਗਰ ਲਗਾਇਆ ਗਿਆ। ਇਸ ਤੋਂ ਇਲਾਵਾ ਸ਼ਹਿਰ ਦੀਆਂ ਹੋਰ ਬਹੁਤ ਸਾਰੀਆਂ ਸੁਸਾਇਟੀਆਂ ਵੱਲੋਂ ਭਗਤਾਂ ਲਈ ਲੰਗਰ ਲਗਾਏ ਗਏ। ਬਾਬਾ ਸੰਗੀਤ ਗਰੁੱਪ ਬਸਤੀ ਅੱਡਾ ਨੇ ਸ਼੍ਰੀ ਰਾਮ ਜੀ, ਸੀਤਾ ਮਾਤਾ ਜੀ ਤੇ ਹਨੰੂਮਾਨ ਜੀ ਦੇ ਭਜਨ ਸੁਣਾ ਕੇ ਭਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਅਸ਼ਵਨੀ, ਗੋਲਡੀ, ਅਜੇ, ਪ੍ਰਦੀਪ ਤੇ ਹੋਰ ਹਾਜ਼ਰ ਸਨ। ਸ੍ਰੀ ਸਾਈਂ ਸੇਵਾ ਸੰਮੇਲਨ ਵੱਲੋਂ ਸਾਈਂ ਬਾਬਾ ਜੀ ਦੀ ਪਾਲਕੀ ਤਿਆਰ ਕੀਤੀ ਗਈ। ਇਸ ਮੌਕੇ ਪੁਨੀਤ ਚੋਪੜਾ, ਰਵਿੰਦਰ ਕੁਮਾਰ, ਮਨੋਜ ਸ਼ਰਮਾ, ਨਿਤਿਸ਼ ਸ਼ਰਮਾ, ਓਮ ਸੀਤਿਆ, ਗੋਲਡੀ ਆਦਿ ਹਾਜ਼ਰ ਸਨ। ਸੋਨੂੰ ਨੀਲ ਕੰਠ ਤੇ ਮਹਾਦੇਵ ਐਂਡ ਪਾਰਟੀ ਵੱਲੋਂ ਭਗਵਾਨ ਸ਼ਿਵ ਦੇ ਸਰੂਪ 'ਚ ਸ਼ਿਵ ਤਾਂਡਵ ਕੀਤਾ ਗਿਆ। ਜਲੰਧਰ ਯੂਥ ਵੈਲਫੇਅਰ ਸੁਸਾਇਟੀ ਵੱਲੋਂ ਵੀ ਸ਼ੋਭਾ ਯਾਤਰਾ ਦੌਰਾਨ ਰਸਤੇ 'ਚ ਸਟੇਜ ਲਗਾਈ ਗਈ ਤੇ ਭਗਤਾਂ ਲਈ ਲੰਗਰ ਦਾ ਪ੍ਰਬੰਧ ਕੀਤਾ ਗਿਆ। ਇਸ ਮੌਕੇ ਪ੍ਰਧਾਨ ਰਿਤੇਸ਼ ਸੇਠੀ, ਪ੍ਰਦੀਪ ਪੁਰੀ, ਮੋਹਿਤ ਵਰਮਾ, ਰਾਜੇਸ਼ ਗੁਪਤਾ, ਮਿੰਟਾ, ਕਰਨ ਵਿਜ, ਪੀਟਰ ਆਦਿ ਹਾਜ਼ਰ ਸਨ। ਜਲੰਧਰ ਯੂਥ ਵੈਲਫੇਅਰ ਸੁਸਾਇਟੀ ਵੱਲੋਂ ਮੋਹਿਤ ਵਰਮਾ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਰਾਜੂ, ਸੋਨੂੰ ਨਿਸ਼ਾ, ਮੋਨੂੰ, ਰੇਖਾ, ਦੀਪਕ ਮਲਿਕ, ਮੋਹਿਤ ਮਲਿਕ, ਸੋਨੀਆ, ਮਿੰਟੂ, ਸ਼ੀਤਲ, ਰਾਜੂ, ਮਨਦੀਪ, ਹਰੀਸ਼, ਪਵਨਦੀਪ ਸਿੰਘ, ਜਸਰਾਜ, ਹਰਮਨ, ਜਸਕਰਨ, ਸੰਦੀਪ ਕੌਰ ਆਦਿ ਹਾਜ਼ਰ ਸਨ।