ਮਨਦੀਪ ਸ਼ਰਮਾ, ਜਲੰਧਰ : ਦਿਵਯ ਜੋਤੀ ਜਾਗਿ੍ਰਤੀ ਸੰਸਥਾਨ ਤੇ ਸ਼੍ਰੀ ਰਾਮ ਸੀਤਾ ਸੇਵਕ ਮੰਡਲ ਵੱਲੋਂ ਸ਼੍ਰੀ ਰਾਮ ਨੌਮੀ ਦੇ ਸਬੰਧ 'ਚ ਸੱਤ ਦਿਨਾ ਸ਼੍ਰੀ ਰਾਮ ਕਥਾ ਦੀਪ ਨਗਰ, ਜਲੰਧਰ ਛਾਉਣੀ ਵਿਖੇ ਕਰਵਾਈ ਗਈ। ਪ੍ਰਧਾਨ ਰਜਨੀਸ਼ ਸਹਿਗਲ, ਰਾਕੇਸ਼ ਜੈਨ, ਕੈਸ਼ੀਅਰ ਪ੍ਰਦੀਪ ਗੋਇਲ, ਜਨਰਲ ਸਕੱਤਰ ਅਮਿਤ ਜੈਨ ਨੇ ਜੋਤ ਜਗਾ ਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਕਥਾ ਦੀ ਸ਼ੁਰੂਆਤ ਸਾਧਵੀ ਚੰਦਰ ਪ੍ਰਭਾ ਭਾਰਤੀ, ਸਤਿੰਦਰ ਭਾਰਤੀ, ਪ੍ਰਭੂ ਜੋਤੀ ਭਾਰਤੀ, ਯਸ਼ਾ ਭਾਰਤੀ ਨੇ ਭਜਨਾਂ ਨਾਲ ਕੀਤੀ।
ਇਸ ਤੋਂ ਬਾਅਦ ਆਸ਼ੂਤੋਸ਼ ਮਹਾਰਾਜ ਦੀ ਸ਼ਿਸ਼ ਰਾਧਿਕਾ ਭਾਰਤੀ ਨੇ ਅਧਿਆਤਮਿਕ ਉਪਦੇਸ਼ ਕੀਤੇ। ਉਨ੍ਹਾਂ ਵੀਰ ਹਨੂੰਮਾਨ ਦੇ ਚਰਿੱਤਰ ਨੂੰ ਅੱਗੇ ਵਧਾਉਣ ਦੀ ਪ੍ਰੇਰਣਾ ਦਿੱਤੀ ਤੇ ਕਿਹਾ ਰਾਹ 'ਚ ਚਾਹੇ ਕਿੰਨੀਆਂ ਵੀ ਦਿੱਕਤਾਂ ਆਉਣ ਪਰ ਰੁੱਕਣਾ ਨਹੀਂ ਚਾਹੀਦਾ। ਉਨ੍ਹਾਂ ਕਿਹਾ ਕਿ ਇਨਸਾਨ ਅੰਦਰ ਊਰਜਾ ਜਦੋਂ ਤਕ ਸੁੱਤੀ ਰਹਿੰਦੀ ਹੈ, ਉਦੋਂ ਤਕ ਹੀ ਦਿੱਕਤਾਂ ਰਾਹ ਰੋਕਦੀਆਂ ਹਨ, ਜਦੋਂ ਊਰਜਾ ਜਾਗ ਜਾਂਦੀ ਹੈ ਤਾਂ ਦਿੱਕਤਾਂ ਆਪਣੇ ਆਪ ਦੂਰ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ। ਇਸ ਊਪਰਾ ਨੂੰ ਜਗਾਉਣ ਲਈ ਗੁਰੂ ਰੂਪੀ ਸ਼ਕਤੀ ਦਾ ਇਨਸਾਨ ਕੋਲ ਹੋਣਾ ਬਹੁਤ ਜ਼ਰੂਰੀ ਹੈ।
ਇਸ ਦੌਰਾਨ ਸਾਧਵੀ ਨੇ ਭਜਨਾਂ ਤੇ ਚੌਪਾਈਆਂ ਰਾਹੀਂ ਮਾਹੌਲ ਰਾਮਮਈ ਕਰ ਦਿੱਤਾ।