ਸਿਟੀ-ਪੀ46) ਮੁਕਾਬਲੇ ਤੋਂ ਬਾਅਦ ਪੁਲਸ ਵੱਲੋਂ ਕਾਬੂ ਕੀਤੀ ਗਈ ਜਲੰਧਰ ਵਿਚੋਂ ਲੁੱਟੀ ਗਈ ਐਕਸਯੂਵੀ ਗੱਡੀ।
==ਸ਼ਾਬਾਸ਼ ਪੁਲਸ
-ਪੁਲਸ ਦਾ ਲੁਟੇਰਿਆਂ ਨਾਲ ਹੋਇਆ ਮੁਕਾਬਲਾ, ਤਿੰਨ ਕਾਬੂ, ਦੋ ਫ਼ਰਾਰ
ਰਾਜੇਸ਼ ਸੂਰੀ, ਭੋਗਪੁਰ
ਜਲੰਧਰ ਸ਼ਹਿਰ ਵਿਚ ਸ਼ੁੱਕਰਵਾਰ ਦੇਰ ਸ਼ਾਮ ਸ਼ਹਿਰ ਦੇ ਨਿਊ ਜਵਾਹਰ ਨਗਰ ਇਲਾਕੇ ਵਿਚੋਂ ਇਕ ਵਪਾਰੀ ਦੇ ਡਰਾਈਵਰ ਵਿਜੇ ਕੁਮਾਰ ਪਾਸੋਂ ਐਕਸਯੂਵੀ ਗੱਡੀ ਖੋਹਣ ਵਾਲੇ ਲੁਟੇਰਿਆਂ ਨਾਲ ਥਾਣਾ ਕਰਤਾਰਪੁਰ ਦੀ ਪੁਲਸ ਚੌਂਕੀ ਪਚਰੰਗਾ ਹੇਠ ਪੈਂਦੇ ਪਿੰਡ ਬੱੁਟਰਾਂ ਨੇੜੇ ਪੁਲਸ ਮੁਕਾਬਲਾ ਹੋ ਗਿਆ, ਜਿਸ ਦੌਰਾਨ ਦੋਵਾਂ ਪਾਸਿਆਂ ਤੋਂ ਫਾਇਰਿੰਗ ਹੋਈ। ਫਾਇਰਿੰਗ ਤੋਂ ਬਾਅਦ ਪੁਲਸ ਨੇ ਤਿੰਨ ਲੁਟੇਰਿਆਂ ਨੂੰ ਕਾਬੂ ਕਰ ਲਿਆ ਜਦੋਂਕਿ ਤਿੰਨ ਲੁਟੇਰੇ ਫਰਾਰ ਹੋਣ ਵਿਚ ਸਫਲ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਜਲੰਧਰ ਸ਼ਹਿਰ ਦੇ ਨਿਊ ਜਵਾਹਰ ਨਗਰ ਇਲਾਕੇ ਵਿਚੋਂ ਵਪਾਰੀ ਵਿਕਾਸ ਸ਼ਰਮਾ ਦੇ ਡਰਾਈਵਰ ਵਿਜੇ ਕੁਮਾਰ ਪਾਸੋਂ ਐਕਸਯੂਵੀ ਗੱਡੀ ਖੋਹਣ ਦੀ ਵਾਰਦਾਤ ਤੋਂ ਬਾਅਦ ਪੁਲਸ ਕੰਟਰੋਲ ਰੂਮ ਰਾਹੀਂ ਜ਼ਿਲ੍ਹਾ ਜਲੰਧਰ ਦਿਹਾਤੀ ਦੇ ਸਾਰੇ ਥਾਣਿਆਂ ਨੂੰ ਖੋਹੀ ਗਈ ਐਕਸਯੂਵੀ ਗੱਡੀ ਨੰਬਰ ਪੀਬੀ08 ਸੀਬੀ 0072 ਨੂੰ ਤੁਰੰਤ ਕਾਬੂ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਸਨ। ਇਨ੍ਹਾਂ ਨਿਰਦੇਸ਼ਾਂ ਤਹਿਤ ਕਰਤਾਰਪੁਰ ਥਾਣੇ ਦੀ ਪੁਲਸ ਚੌਕੀ ਪਚਰੰਗਾ ਦੇ ਇੰਚਾਰਜ ਸਿਕੰਦਰ ਸਿੰਘ ਵੱਲੋਂ ਪਚਰੰਗਾ ਵਿਚ ਨਾਕਾ ਲਗਾਇਆ ਗਿਆ ਸੀ।
ਇਸੇ ਦੌਰਾਨ ਜਲੰਧਰ ਵਿਚੋਂ ਲੁਟੀ ਗਈ ਐਕਸਯੂਵੀ ਗੱਡੀ ਪਚਰੰਗਾ ਤੋਂ ਪਿੰਡ ਬੁੱਟਰਾਂ ਜਾਣ ਲਈ ਿਲੰਕ ਰੋਡ ਵੱਲ ਮੁੱੜੀ ਤਾਂ ਇੰਚਾਰਜ ਸਿਕੰਦਰ ਸਿੰਘ ਨੇ ਇਸ ਗੱਡੀ ਨੂੰ ਰੋਕਣ ਦੀ ਕੋਸ਼ਿਸ ਕੀਤੀ ਪਰ ਲੁਟੇਰਿਆਂ ਨੇ ਪੁਲਸ ਨਾਕੇ ਤੋਂ ਗੱਡੀ ਭਜਾ ਲਈ। ਪਚਰੰਗਾ ਪੁਲਸ ਨੇ ਇਕ ਨਿੱਜੀ ਗੱਡੀ ਰਾਹੀਂ ਲੁਟੇਰਿਆਂ ਦਾ ਪਿੱਛਾ ਕੀਤਾ। ਇਸੇ ਦੌਰਾਨ ਲੁਟੇਰੇ ਲੁਟੀ ਹੋਈ ਗੱਡੀ ਵਿਚ ਪਿੰਡ ਬੁੱਟਰਾਂ ਨਜ਼ਦੀਕ ਪੁੱਜੇ ਤਾਂ ਪੁਲਸ ਨੇ ਇਸ ਗੱਡੀ ਦੇ ਅੱਗੇ ਆਪਣੀ ਗੱਡੀ ਲਗਾ ਦਿੱਤੀ। ਲੁਟੇਰਿਆਂ ਨੇ ਗੱਡੀ ਖੇਤਾਂ ਵਿਚ ਦੌੜਾ ਲਈ ਅਤੇ ਇਕ ਦੇਸੀ ਪਿਸਤੌਲ ਨਾਲ ਪੁਲਸ 'ਤੇ ਇਕ ਫਾਇਰ ਕੀਤਾ ਜੋ ਕਿ ਇਕ ਮੁਲਾਜ਼ਮ ਦੇ ਸਿਰ ਕੋਲੋ ਲੰਘ ਗਿਆ। ਲੁਟੇਰਿਆਂ ਨੇ ਜਦੋਂ ਪੁਲਸ 'ਤੇ ਦੂਸਰਾ ਫਾਇਰ ਕਰਨਾ ਚਾਹਿਆ ਤਾਂ ਗੋਲੀ ਪਿਸਤੌਲ ਵਿਚ ਹੀ ਫਸ ਗਈ। ਚੌਕੀ ਪਚਰੰਗਾ ਦੇ ਇੰਚਾਰਜ ਸਿਕੰਦਰ ਸਿੰਘ ਨੇ ਵੀ ਐਸਐਲਆਰ ਗੰਨ ਰਾਹੀਂ ਫਾਇਰ ਕੀਤੇ ਅਤੇ ਜਿਸ ਕਾਰਨ ਲੁਟੇਰਿਆਂ ਵਾਲੀ ਗੱਡੀ ਦੇ ਦੋਨੋਂ ਟਾਇਰ ਫੱਟ ਗਏ। ਚੌਕੀ ਪਚਰੰਗਾ ਦੇ ਇੰਚਾਰਜ ਸਿਕੰਦਰ ਸਿੰਘ ਨਾਲ ਸਿਰਫ ਤਿੰਨ ਮੁਲਾਜ਼ਮ ਸਨ। ਪੁਲਸ ਨੇ ਇਸ ਗੱਡੀ ਨੂੰ ਘੇਰਾ ਪਾਉਣਾ ਚਾਹਿਆ ਤਾਂ ਲੁੱਟੀ ਗਈ ਐਕਸਯੂਵੀ ਗੱਡੀ ਵਿਚੋਂ ਦੋ ਲੁਟੇਰੇ ਹਨੇਰੇ ਦਾ ਫਾਇਦਾ ਉਠਾਉਂਦੇ ਹੋਏ ਫਰਾਰ ਹੋ ਗਏ ਜਦੋਂਕਿ ਪੁਲਸ ਨੇ ਤਿੰਨ ਲੁਟੇਰਿਆਂ ਨੂੰ ਕਾਬੂ ਕਰ ਲਿਆ। ਕਾਬੂ ਕੀਤੇ ਗਏ ਲੁਟੇਰਿਆਂ ਦੀ ਪਛਾਣ ਚੀਕੁੂ ਪੁੱਤਰ ਚਮਕੌਰ ਸਿੰਘ, ਹਰਸਿਮਰਜੀਤ ਸਿੰਘ ਪੁੱਤਰ ਸਤਪਾਲ ਸਿੰਘ ਦੋਨੋ ਵਾਸੀ ਜਨਤਾ ਕਾਲੋਨੀ ਮਕਸੂਦਾਂ ਜਲੰਧਰ ਅਤੇ ਅਵਤਾਰ ਸਿੰਘ ਉਰਫ ਤਾਰਾ ਪੁੱਤਰ ਸਿੰਦਰ ਸਿੰਘ ਵਾਸੀ ਪਿੰਡ ਬੁੱਟਰਾਂ ਥਾਣਾ ਕਰਤਾਰਪੁਰ ਵਜੋਂ ਹੋਈ ਹੈ। ਇਸ ਮਾਮਲੇ ਦੀ ਜਾਣਕਾਰੀ ਮਿਲਦੇ ਹੀ ਸਾਰਾ ਇਲਾਕਾ ਪੁਲਸ ਛਾਉਣੀ ਵਿਚ ਤਬਦੀਲ ਹੋ ਗਿਆ। ਮੌਕੇ 'ਤੇ ਪੁੱਜੀ ਪੁਲਸ ਵਿਚ ਐਸਐਸਪੀ ਜਲੰਧਰ ਦਿਹਾਤੀ ਹਰਮੋਹਨ ਸਿੰਘ, ਐਸਪੀ (ਡੀ) ਹਰਕਮਲਪ੫ੀਤ ਸਿੰਘ ਖੱਖ, ਥਾਣਾ ਮੁਖੀ ਭੋਗਪੁਰ ਸਤਨਾਮ ਸਿੰਘ, ਥਾਣਾ ਮੁਖੀ ਆਦਮਪੁਰ ਪਰਮਿੰਦਰ ਸਿੰਘ, ਸਪੈਸ਼ਲ ਸਟਾਫ ਵੱਲੋਂ ਇੰਸ. ਸ਼ਿਵ ਕੁਮਾਰ ਆਦਿ ਹਾਜ਼ਰ ਸਨ। ਪੁਲਸ ਵੱਲੋਂ ਪੁਲਸ ਚੌਕੀ ਪਚਰੰਗਾ ਰਾਹੀਂ ਥਾਣਾ ਕਰਤਾਰਪੁਰ ਵਿਚ ਮਾਮਲਾ ਦਰਜ ਕੀਤਾ ਜਾ ਰਿਹਾ ਹੈ।
ਕੁਝ ਦਿਨ ਪਹਿਲਾਂ ਹੀ ਨਸ਼ੇ ਦੇ ਮਾਮਲੇ ਵਿਚ ਜ਼ਮਾਨਤ 'ਤੇ ਰਿਹਾਅ ਹੋਇਆ ਸੀ ਇਕ ਲੁਟੇਰਾ
ਸ਼ੁੱਕਰਵਾਰ ਦੇਰ ਸ਼ਾਮ ਸ਼ਹਿਰ ਦੇ ਨਿਊ ਜਵਾਹਰ ਨਗਰ ਇਲਾਕੇ ਵਿਚੋਂ ਐਕਸਯੂਵੀ ਗੱਡੀ ਖੋਹਣ ਵਾਲੇ ਲੁਟੇਰਿਆਂ ਵਿਚੋਂ ਇਕ ਲੁਟੇਰਾ ਅਵਤਾਰ ਸਿੰਘ ਉਰਫ ਤਾਰਾ ਪੁੱਤਰ ਸਿੰਦਰ ਸਿੰਘ ਵਾਸੀ ਪਿੰਡ ਬੁੱਟਰਾਂ ਥਾਣਾ ਕਰਤਾਰਪੁਰ ਕੁਝ ਦਿਨ ਪਹਿਲਾਂ ਹੀ ਨਸ਼ੇ ਦੇ ਇਕ ਮਾਮਲੇ ਵਿਚ ਜ਼ਮਾਨਤ 'ਤੇ ਰਿਹਾਅ ਹੋ ਕੇ ਆਇਆ ਸੀ। ਇਸ ਨਾਲ ਪੁਲਸ ਵੱਲੋਂ ਦੋ ਕਾਬੂ ਕੀਤੇ ਗਏ ਲੁਟੇਰੇ ਉਸ ਦੇ ਸਾਥੀ ਸਨ ਅਤੇ ਫਰਾਰ ਹੋਣ ਵਾਲੇ ਦੋਨੋ ਲੁਟੇਰੇ ਫਗਵਾੜਾ ਖੇਤਰ ਦੇ ਦੱਸੇ ਜਾ ਰਹੇ ਹਨ। ਲੁਟੇਰਿਆਂ ਦਾ ਮਕਸਦ ਵਿਚ ਗੱਡੀ ਨੂੰ ਪਿੰਡ ਬੁੱਟਰਾਂ ਦੇ ਅਵਤਾਰ ਸਿੰਘ ਉਰਫ ਤਾਰਾ ਦੇ ਘਰ ਲੈ ਜਾਣ ਦਾ ਸੀ। ਪਰ ਸਮੇਂ ਸਿਰ ਪੁਲਸ ਕਾਰਵਾਈ ਕਾਰਨ ਲੁਟੇਰੇ ਪੁਲਸ ਦੀ ਮੁਸਤੈਦੀ ਕਾਰਨ ਕਾਬੂ ਆ ਗਏ।