ਨਵੀਂ ਦਿੱਲੀ (ਜੇਐਨਐਨ) : ਹਰਿਆਣਾ ਦੀਆਂ ਭਲਵਾਨ ਫੋਗਾਟ ਭੈਣਾਂ ਗੀਤਾ ਅਤੇ ਬਬੀਤਾ ਦੇ ਕੈਰੀਅਰ 'ਤੇ ਗ੍ਰਹਿਣ ਲੱਗ ਸਕਦਾ ਹੈ। ਭਿਵਾਨੀ ਜ਼ਿਲ੍ਹੇ ਦੇ ਬਲਾਲੀ ਪਿੰਡ ਦੀਆਂ ਇਨ੍ਹਾਂ ਦੋਵਾਂ ਭੈਣਾਂ ਦੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਟੂਰਨਾਮੈਂਟਾਂ 'ਚ ਹਿੱਸਾ ਲੈਣ 'ਤੇ ਘੱਟ ਤੋਂ ਘੱਟ ਇਕ ਸਾਲ ਦੀ ਪਾਬੰਦੀ ਲੱਗ ਸਕਦੀ ਹੈ। ਅਜਿਹਾ ਇਨ੍ਹਾਂ ਨਾਲ ਉਲਾਨਬਤੋਰ (ਮੰਗੋਲੀਆ) 'ਚ ਪਿਛਲੇ ਦਿਨੀਂ ਹੋਏ ਓਲੰਪਿਕ ਕੁਆਲੀਫਾਇਰ ਦੇ ਕਾਂਸਾ ਮੈਡਲ ਦੇ ਮੁਕਾਬਲੇ ਵਿਚ ਥਾਂ ਬਣਾਉਣ ਦੇ ਬਾਵਜੂਦ ਨਾ ਲੜਨ ਕਾਰਨ ਹੋਵੇਗਾ। ਭਾਰਤੀ ਕੁਸ਼ਤੀ ਮਹਾਸੰਘ ਨੇ ਇਨ੍ਹਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਜਵਾਬ ਦੇਣ ਲਈ ਦਸ ਦਿਨ ਦਾ ਸਮਾਂ ਦਿੱਤਾ ਗਿਆ ਹੈ।
↧