ਸ੍ਰੀਨਗਰ (ਪੀਟੀਆਈ) :
ਸਦੀਆਂ ਪੁਰਾਣਾ ਵੇਤਾਲ ਭੈਰਵ ਮੰਦਰ ਵੀਰਵਾਰ ਨੂੰ ਸ਼ਰਧਾਲੂਆਂ ਲਈ ਖੋਲ੍ਹ ਦਿੱਤਾ ਗਿਆ। ਕਸ਼ਮੀਰੀ ਪੰਡਤਾਂ ਨੇ ਭਗਵਾਨ ਭੈਰਵ ਦੇ ਜਨਮ ਦਿਨ ਮੌਕੇ ਪੂਜਾ ਵੀ ਕੀਤੀ। ਇਹ ਮੰਦਰ 1990 'ਚ ਵਾਦੀ ਤੋਂ ਕਸ਼ਮੀਰੀ ਪੰਡਤਾਂ ਦੀ ਵੱਡੇ ਪੱਧਰ 'ਤੇ ਹਿਜਰਤ ਦੇ ਬਾਅਦ ਬੰਦ ਕਰ ਦਿੱਤਾ ਗਿਆ ਸੀ। ਅੱਜ ਮੁਲਕ ਦੇ ਵੱਖ-ਵੱਖ ਹਿੱਸਿਆਂ ਤੋਂ ਵੱਡੀ ਗਿਣਤੀ 'ਚ ਕਸ਼ਮੀਰੀ ਪੰਡਤ ਭਗਵਾਨ ਭੈਰਵ ਦੇ ਜਨਮ ਦਿਨ ਮੌਕੇ ਇਕੱਠੇ ਹੋਏ ਸਨ। ਕਸ਼ਮੀਰੀ ਪੰਡਤਾਂ ਦੇ ਸੰਗਠਨ ਕਸ਼ਮੀਰੀ ਪੰਡਤ ਸੰਘਰਸ਼ ਕਮੇਟੀ ਨੇ ਇਸ ਮੰਦਰ ਤੋਂ ਕਬਜ਼ੇਕਾਰਾਂ ਤੋਂ ਮੁਕਤੀ ਲਈ 2012 'ਚ ਮੁਹਿੰਮ ਛੇੜੀ ਸੀ।