ਫਲੈਗ) ਏਡੀਜੀਪੀ ਦੀ ਅਗਵਾਈ ਹੇਠ ਕੰਬੋਜ ਮਾਮਲੇ ਦੀ ਜਾਂਚ ਸ਼ੁਰੂ
=ਭਖਿਆ ਮਾਮਲਾ
-ਕਮਿਸ਼ਨਰ ਅਰਪਿਤ ਸ਼ੁਕਲਾ ਤੇ ਨਵਜੋਤ ਸਿੰਘ ਮਾਹਲ ਨੇ ਕੀਤਾ ਸ਼ਿਵ ਜੋਤੀ ਸਕੂਲ ਨੇੜੇ ਦੌਰਾ
-ਬੋਲੇ ਏਡੀਜੀਪੀ, ਛੇਤੀ ਕਾਬੂ ਕਰ ਲਏ ਜਾਣਗੇ ਮੁਲਜ਼ਮ
ਸਿਟੀ-ਪੀ7) ਏਡੀਜੀਪੀ ਪ੍ਰਬੋਧ ਕੁਮਾਰ ਨੂੰ ਜਾਣਕਾਰੀ ਦਿੰਦੇ ਹੋਏ ਪੁਲਸ ਕਮਿਸ਼ਨਰ ਅਰਪਿਤ ਸ਼ੁਕਲਾ, ਐਸਐਚਓ ਸੁਖਵੀਰ ਸਿੰਘ ਤੇ ਹੋਰ। ਫੋਟੋ : ਹਰੀਸ਼ ਸ਼ਰਮਾ
---
ਮਨਦੀਪ ਸ਼ਰਮਾ, ਜਲੰਧਰ : ਪੰਜਾਬ ਦੇ ਕਈ ਸ਼ਹਿਰਾਂ 'ਚ ਸ਼ਿਵ ਸੈਨਾ ਆਗੂਆਂ 'ਤੇ ਹਮਲੇ ਤੇ ਕਤਲ ਜਿਹੀਆਂ ਵਾਰਦਾਤਾਂ ਹੋ ਚੁੱਕੀਆਂ ਹਨ। ਇਨ੍ਹਾਂ ਘਟਨਾਵਾਂ ਦੇ ਮੱਦੇਨਜ਼ਰ ਪੁਲਸ ਪ੍ਰਸ਼ਾਸਨ ਨੇ ਇਸ ਬਾਰੇ ਸਖ਼ਤੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। ਉਕਤ ਹਮਲਿਆਂ ਦੇ ਸਬੰਧ 'ਚ ਐਸਆਈਟੀ ਦਾ ਗਠਨ ਕੀਤਾ ਗਿਆ ਹੈ। ਇਸ ਦੇ ਮੱਦੇਨਜ਼ਰ ਜਲੰਧਰ ਵਿਚ ਪਿਛਲੇ ਦਿਨੀਂ ਵਿਨੈ ਜਲੰਧਰੀ ਦੇ ਪੁੱਤਰ ਸ਼ਿਵ ਸੈਨਾ ਆਗੂ ਦੀਪਕ ਕੰਬੋਜ਼ 'ਤੇ ਹੋਏ ਹਮਲੇ ਦੇ ਮਾਮਲੇ ਦੀ ਜਾਂਚ ਲਈ ਟੀਮ ਜਲੰਧਰ ਪੁੱਜੀ।
ਇਸ ਮੌਕੇ ਏਡੀਜੀਪੀ ਪ੍ਰਬੋਧ ਕੁਮਾਰ, ਪੁਲਸ ਕਮਿਸ਼ਨਰ ਅਰਪਿਤ ਸ਼ੁਕਲਾ, ਐਸਪੀ ਨਵਜੋਤ ਸਿੰਘ ਮਾਹਲ ਆਦਿ ਨੇ ਦੀਨ ਦਿਆਲ ਉਪਾਧਿਆਏ ਨਗਰ ਸਥਿਤ ਸ਼ਿਵ ਜੋਤੀ ਸਕੂਲ ਨੇੜੇ ਉਸ ਸਥਾਨ ਦਾ ਦੌਰਾ ਕੀਤਾ, ਜਿੱਥੇ ਦੀਪਕ ਨੂੰ ਗੋਲੀ ਮਾਰੀ ਗਈ ਸੀ। ਏਡੀਜੀਪੀ ਨੇ ਕਿਹਾ ਕਿ ਫਿਲਹਾਲ ਮਾਮਲੇ ਦੀ ਜਾਂਚ ਤੇਜ਼ ਕਰ ਦਿੱਤੀ ਗਈ ਹੈ ਤੇ ਛੇਤੀ ਹੀ ਮੁਲਜ਼ਮ ਫੜ ਲਏ ਜਾਣਗੇ। ਇਸ ਮੌਕੇ ਥਾਣਾ-3 ਦੇ ਐਸਐਚਓ ਸੁਖਵੀਰ ਸਿੰਘ ਬੁੱਟਰ ਤੇ ਹੋਰ ਮੁਲਾਜ਼ਮਾਂ ਨੇ ਜਾਇਜ਼ਾ ਲਿਆ।
ਜ਼ਿਕਰਯੋਗ ਹੈ ਕਿ ਕੁਝ ਮਹੀਨੇ ਪਹਿਲਾਂ ਦੀਪਕ ਕੰਬੋਜ ਆਪਣੇ ਬੱਚਿਆਂ ਨੂੰ ਲੈਣ ਸਕੂਲ ਜਾ ਰਹੇ ਸਨ ਕਿ ਦੁਪਹਿਰ ਕਰੀਬ ਦੋ ਵਜੇ ਉਨ੍ਹਾਂ ਨੂੰ ਗੋਲੀ ਮਾਰ ਦਿੱਤੀ ਗਈ ਸੀ। ਹਮਲੇ 'ਚ ਉਹ ਜ਼ਖ਼ਮੀ ਹੋਏ ਸਨ ਤੇ ਹਾਲੇ ਤਕ ਜਾਂਚ ਪੂਰੀ ਨਹੀਂ ਹੋ ਸਕੀ ਹੈ। ਪੁਲਸ ਨੇ ਮੁਲਜ਼ਮਾਂ ਦੀ ਜਾਣਕਾਰੀ ਦੇਣ ਵਾਲੇ ਨੂੰ ਇਨਾਮ ਦੇਣ ਦਾ ਵੀ ਐਲਾਨ ਕੀਤਾ ਸੀ।