ਸੂਬੇ ਦੇ ਮੁੱਖ ਚੋਣ ਅਧਿਕਾਰੀ ਨੇ ਦਿੱਤੇ ਸੰਕੇਤ
ਸਟਾਫ ਰਿਪੋਰਟਰ, ਅਲੀਗੜ੍ਹ :
ਉੱਤਰ ਪ੍ਰਦੇਸ਼ ਦੇ ਮੁੱਖ ਚੋਣ ਅਧਿਕਾਰੀ ਅਰੁਣ ਸਿੰਘਲ ਨੇ ਵੀਰਵਾਰ ਨੂੰ ਇਥੇ ਰਾਸ਼ਟਰੀ ਵੋਟਰ ਸੋਧੀ ਸੂਚੀ ਦੀ ਸਮੀਖਿਆ ਕੀਤੀ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ 2017 'ਚ ਵਿਧਾਨ ਸਭਾ ਚੋਣਾਂ ਨੂੰ ਦੇਖਦੇ ਹੋਏ ਵੋਟਰ ਸੂਚੀ ਦੀ ਸਮੀਖਿਆ ਦਾ ਕੰਮ ਪੂਰਾ ਕਰਾ ਲਿਆ ਜਾਏ। ਜਨਵਰੀ-ਫਰਵਰੀ 'ਚ ਚੋਣਾਂ ਹੋ ਸਕਦੀਆਂ ਹਨ। ਮੁੱਖ ਚੋਣ ਅਧਿਕਾਰੀ ਨੇ ਵਿਧਾਨ ਸਭਾ ਖੇਤਰਵਾਰ ਸਮੀਖਿਆ ਕੀਤੀ ਅਤੇ ਕਿਹਾ ਕਿ ਨਵੇਂ ਵੋਟਰਾਂ ਦੇ ਨਾਂ ਜੋੜਨ ਦੇ ਕੰਮ 'ਚ ਤੇਜ਼ੀ ਲਿਆਂਦੀ ਜਾਏ। ਫਾਰਮ ਭਰਨ ਦੇ ਬਾਅਦ ਵੀ ਜਿਨ੍ਹਾਂ ਵੋਟਰਾਂ ਦੇ ਪਛਾਣ ਪੱਤਰ ਨਹੀਂ ਮਿਲੇ ਉਨ੍ਹਾਂ ਨੂੰ ਇਕ ਮਹੀਨੇ ਦੇ ਅੰਦਰ ਉਪਲੱਬਧ ਕਰਾ ਦਿੱਤੇ ਜਾਣਗੇ। ਚੋਣ ਕਮਿਸ਼ਨ ਤੋਂ ਸੰਕੇਤ ਮਿਲੇ ਹਨ ਕਿ ਉੱਤਰ ਪ੍ਰਦੇਸ਼ 'ਚ ਚੋਣਾਂ ਜਨਵਰੀ ਜਾਂ ਫਰਵਰੀ 'ਚ ਹੋ ਸਕਦੀਆਂ ਹਨ।