ਨਿਊਯਾਰਕ (ਏਜੰਸੀ) : ਹਿੰਦੁਸਤਾਨ ਯੂਨੀਲੀਵਰ, ਟਾਟਾ ਕੰਸਲਟੈਂਸੀ ਸਰਵਿਸਿਜ਼ ਅਤੇ ਸਨ ਫਾਰਮਾ ਇੰਡਸਟਰੀਜ਼ ਤਿੰਨ ਅਜਿਹੀ ਕੰਪਨੀਆਂ ਹੈ ਜਿਨ੍ਹਾਂ ਦਾ ਨਾਂ ਫੋਰਬਸ ਦੀਆਂ ਵਿਸ਼ਵ ਦੀਆਂ 100 ਸਭ ਤੋਂ ਬਿਹਤਰ ਨਵੇਂ ਉਤਸ਼ਾਹ ਨਾਲ ਆਉਣ ਵਾਲੀਆਂ ਕੰਪਨੀਆਂ 'ਚ ਸ਼ਾਮਲ ਹੈ। ਟੈਸਲਾ ਮੋਟਰਸ ਇਸ ਸੂਚੀ 'ਚ ਚੋਟੀ 'ਤੇ ਹੈ। ਫੋਰਬਸ ਦੀ ਇਸ ਸੂਚੀ 'ਚ ਰੋਜਮਰ੍ਹਾ ਦੀ ਵਰਤੋਂ ਵਾਲੇ ਖ਼ਪਤਕਾਰ ਉਤਪਾਦ ਬਣਾਉਣ ਵਾਲੀਆਂ ਕੰਪਨੀ ਹਿੰਦੁਸਤਾਨ ਯੂਨੀਲੀਵਰ ਇਸ ਸੂਚੀ 'ਚ 41ਵੇਂ ਸਥਾਨ 'ਤੇ ਜਦਕਿ ਟੀਸੀਐਸ 64ਵੇਂ ਅਤੇ ਸਨ ਫਾਰਮਾ 71ਵੇਂ ਸਥਾਨ 'ਤੇ ਰਹੀ। ਇਸ ਸੂਚੀ 'ਚ ਐਲੋਨ ਮਸਕ ਦੀ ਕੈਲੇਫੋਰਨੀਆ ਦੀ ਟੈਸਲਾ ਮੋਟਰਸ ਸਭ ਤੋਂ ਉਪਰ ਹੈ ਜਿਸ ਦਾ ਬਾਜ਼ਾਰ ਪੂੰਜੀਕਰਨ 25.5 ਅਰਬ ਡਾਲਰ ਹੈ। ਫੋਰਬਸ ਨੇ ਕਿਹਾ ਕਿ ਹਿੰਦੁਸਤਾਨ ਯੂਨੀਲੀਵਰ ਦੇ 20 ਵੱਖ-ਵੱਖ ਸੈਕਸ਼ਨਾਂ 'ਚ 35 ਤੋਂ ਜ਼ਿਆਦਾ ਬ੍ਰਾਂਡ ਹਨ। ਭਾਰਤ ਦੀ ਸਭ ਤੋਂ ਵੱਡੀ ਸੂਚਨਾ ਤਕਨੀਕੀ ਖੇਤਰ ਦੀ ਕੰਪਨੀ ਟੀਸੀਐਸ ਨੇ 80.3 ਅਰਬ ਡਾਲਰ ਦੇ ਬਾਜ਼ਾਰ ਪੂੰਜੀਕਰਨ ਨਾਲ ਇਸ ਸੂਚੀ 'ਚ ਅੱਠਵੀ ਵਾਰ ਥਾਂ ਬਣਾਈ ਹੈ। ਫੋਰਬਸ ਨੇ ਕਿਹਾ ਕਿ ਟੀਸੀਐਸ ਨੇ ਪਿਛਲੇ ਸਾਲ 1,00,000 ਤੋਂ ਜ਼ਿਆਦਾ ਮਹਿਲਾਵਾਂ ਨੂੰ ਨਿਯੁਕਤ ਕਰਨ ਦਾ ਮਹੱਤਵਪੂਰਨ ਮੁਕਾਮ ਪਾਰ ਕਰ ਲਿਆ ਹੈ ਜਿਸ ਦਾ ਅਰਥ ਹੈ ਕਿ ਕੰਪਨੀ 'ਚ ਹੁਣ ਇਕ ਤਿਹਾਈ ਮਹਿਲਾ ਕਰਮਚਾਰੀ ਹੈ। ਸਨ ਫਾਰਮਾ ਭਾਰਤ ਦੀ ਸਭ ਤੋਂ ਵੱਡੀ ਦਵਾਈ ਕੰਪਨੀ ਹੈ ਅਤੇ ਇਸ ਨੇ ਚੌਥੀ ਵਾਰ ਇਸ ਸੂਚੀ 'ਚ ਥਾਂ ਬਣਾਈ ਹੈ। ਇਸ ਸੂਚੀ 'ਚ ਸਾਫਟਵੇਅਰ ਕੰਪਨੀ ਸੇਲਸਫੋਰਸਡਾਟਕਾਮ ਦੂਸਰੇ ਸਥਾਨ 'ਤੇ ਹੈ, ਜਿਸ ਤੋਂ ਬਾਅਦ ਅਮੇਜਨ (8ਵੇਂ), ਹਮਰੀਜ਼ ਇੰਟਰਨੈਸ਼ਨਲ (22ਵੇਂ), ਨੈੱਟਫਲਿਕਸ (27ਵੇਂ), ਮਾਸਟਰਕਾਰਡ (36ਵੇਂ), ਸਟਾਰਬਕਸ (45ਵੇਂ), ਐਡੋਬ (74ਵੇਂ), ਕੋਕਾ ਕੋਲਾ (81ਵੇਂ) ਅਤੇ ਕਾਗਿਨਜੈਂਟ (96ਵੇਂ) ਸਥਾਨ 'ਤੇ ਰਹੀ। ਇਸ ਸੂਚੀ 'ਚ ਸਥਾਨ ਪਾਉਣ ਵਾਲੀਆਂ ਕੰਪਨੀਆਂ ਕੋਲ ਸੱਤ ਸਾਲ ਦਾ ਜਨਤਕ ਵਿੱਤੀ ਅੰਕੜਾ ਹੈ 10 ਅਰਬ ਡਾਲਰ ਦਾ ਬਾਜ਼ਾਰ ਪੂੰਜੀਕਰਨ ਹੋਣਾ ਚਾਹੀਦਾ। ਸੂਚੀ 'ਚ ਉਨ੍ਹਾਂ ਕੰਪਨੀਆਂ ਨੂੰ ਸ਼ਾਮਲ ਕੀਤਾ ਜਾਂਦਾ ਹੈ ਜੋ ਕਿ ਨਵੇਂ ਉਤਸ਼ਾਹ ਨਾਲ ਨਿਵੇਸ਼ ਕਰਨ ਲਈ ਜਾਣੀਆਂ ਜਾਂਦੀਆਂ ਹਨ।
↧