ਜੇਐਨਐਨ, ਲੁਧਿਆਣਾ : ਲੋਹਾਰਾ ਪੁਲਸ ਦੇ ਕੋਲ ਬੈਠ ਕੇ ਸ਼ਰਾਬ ਪੀ ਰਹੇ ਦੋ ਸਕੇ ਭਰਾਵਾਂ ਨੇ ਛੋਟੀ ਜਿਹੀ ਗੱਲ 'ਤੇ ਗੁੱਸੇ 'ਚ ਆ ਕੇ ਪਾਗਲ ਵਿਅਕਤੀ ਨੂੰ ਚੁੱਕ ਕੇ ਨਹਿਰ 'ਚ ਸੁੱਟ ਦਿੱਤਾ। ਨਹਿਰ 'ਚ ਡੁੱਬ ਰਹੇ ਇਸ ਵਿਅਕਤੀ ਨੂੰ ਰਾਹਗੀਰਾਂ ਨੇ ਮਿਲ ਕੇ ਬਾਹਰ ਕੱਢ ਲਿਆ। ਮੌਕੇ 'ਤੇ ਪੁੱਜੀ ਪੀਸੀਆਰ ਟੀਮ ਨੇ ਦੋਵਾਂ 'ਚੋਂ ਇਕ ਭਰਾ ਨੂੰ ਕਾਬੂ ਕਰ ਲਿਆ ਤੇ ਦੂਜਾ ਦੌੜ ਗਿਆ। ਕਾਬੂ ਕੀਤੇ ਮੁਲਜ਼ਮ ਤੋਂ ਪੁਲਸ ਪੁੱਛਗਿੱਛ ਕਰ ਰਹੀ ਹੈ। ਪੁਲਸ ਨੂੰ ਦਿੱਤੇ ਬਿਆਨ 'ਚ ਉਸ ਨੇ ਦੱਸਿਆ ਕਿ ਉਹ ਬਰੋਟਾ ਰੋਡ ਦੀ ਗਲੀ-9 'ਚ ਰਹਿੰਦਾ ਹੈ। ਵੀਰਵਾਰ ਸ਼ਾਮ ਨੂੰ ਉਹ ਆਪਣੇ ਭਰਾ ਨਾਲ ਨਹਿਰ ਦੇ ਕੋਲ ਬੈਠ ਕੇ ਸ਼ਰਾਬ ਪੀ ਰਿਹਾ ਸੀ ਕਿ, ਏਨੇ 'ਚ ਪਾਗਲ ਵਿਅਕਤੀ ਨੇ ਉਸ ਦੇ ਭਰਾ ਨੂੰ ਚਪੇੜ ਮਾਰੀ ਤੇ ਉਸ ਦੇ ਭਰਾ ਨੇ ਉਸ ਨੂੰ ਭਜਾ ਦਿੱਤਾ ਪਰ ਉਸ ਨੇ ਆ ਕੇ ਫਿਰ ਹਮਲਾ ਕਰ ਦਿੱਤਾ, ਜਿਸ 'ਤੇ ਉਨ੍ਹਾਂ ਨੂੰ ਗੁੱਸਾ ਆ ਗਿਆ ਤੇ ਹੱਥੋਪਾਈ ਦੌਰਾਨ ਪਾਗਲ ਨਹਿਰ 'ਚ ਡਿੱਗ ਗਿਆ। ਪੁਲਸ ਸਾਰੇ ਮਾਮਲੇ ਦੀ ਜਾਂਚ ਕਰ ਰਹੀ ਹੈ।
↧