ਬੰਨਿ੍ਹਆ ਸਮਾਂ
-ਕਲਾਕਾਰਾਂ ਨੇ ਦੇਸੀ ਤੇ ਵਿਦੇਸ਼ੀ ਵਿਦਿਆਰਥੀਆਂ ਨਾਲ ਸਾਂਝੀਆਂ ਕੀਤੀਆਂ ਦਿਲ ਦੀਆਂ ਗੱਲਾਂ
ਪੱਤਰ ਪ੍ਰੇਰਕ, ਜਲੰਧਰ : ਵਿਸ਼ਵ ਪ੍ਰਸਿੱਧ ਭਾਰਤੀ ਰੈਪਰ, ਗਾਇਕ, ਸੰਗੀਤਕਾਰ, ਅਭਿਨੇਤਾ ਯੋ ਯੋ ਹਨੀ ਸਿੰਘ ਸ਼ੁੱਕਰਵਾਰ ਨੂੰ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ 'ਚ ਪੁੱਜੇ ਅਤੇ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਨੱਚਣ-ਗਾਉਣ ਲਈ ਮਜਬੂਰ ਕਰਦਿਆਂ ਧਮਾਲ ਭਰੇ ਗੀਤਾਂ 'ਤੇ ਮਦਮਸਤ ਕਰ ਦਿੱਤਾ। ਇਸ ਮੌਕੇ 'ਤੇ ਵੀ ਜੇ ਤਂੋ ਅਭਿਨੇਤਰੀ ਬਣੀ ਗੁਰਬਾਨੀ ਜਜ (ਬਾਨੀ ਜੇ), ਅਭਿਨੇਤਾ ਪਵਨ ਮਲਹੋਤਰਾ, ਪ੍ਰਸਿੱਧ ਗਾਇਕ ਜੈਜੀ ਬੀ, ਪ੍ਰਭ ਗਿੱਲ, ਰੰਜੀਤ ਬਾਵਾ, ਮਨਕਿਰਤ ਅੌਲਖ, ਗੁਰੂ ਰੰਧਾਵਾ, ਅਲਫਾਜ ਅਤੇ ਕੌਰ ਬੀ ਵੀ ਉਨ੍ਹਾਂ ਦੇ ਨਾਲ ਸਨ।
ਆਪਣੀ ਐਨਰਜੀ ਭਰੀ ਪੇਸ਼ਕਾਰੀ ਤਂੋ ਬੇਹੱਦ ਪ੍ਰਸਿੱਧ ਹੋਏ ਹਨੀ ਸਿੰਘ ਨੇ ਨਵੀਂ ਐਲਬਮ 'ਜੋਰਾਵਰ' ਦੇ ਗੀਤਾਂ ਜਿਵੇਂ ਕਿ 'ਰਾਤ ਜਸ਼ਨ ਦੀ', 'ਕਾਲ ਆਉਂਦੀ', 'ਇਸ਼ਕ ਖੁਦਾਈ', 'ਸੁਪਰ ਮੈਨ' ਦੇ ਨਾਲ-ਨਾਲ ਆਪਣੇ ਪੁਰਾਣੇ ਪ੍ਰਸਿੱਧ ਗੀਤਾਂ 'ਅੰਗ੍ਰੇਜ਼ੀ ਬੀਟ ਤੇ', 'ਲੁੰਗੀ ਡਾਂਸ', 'ਪਾਰਟੀ ਆਲ ਨਾਈਟ', ਅਤੇ ਕਈ ਹੋਰ ਗੀਤਾਂ 'ਤੇ ਧਮਾਲ ਮਚਾਉਣ ਵਾਲੀ ਪ੍ਰਸਤੁਤੀ ਕੀਤੀ। ਇਸ ਦੌਰਾਨ ਐਲਪੀਯੂ ਦੇ ਵਿਦਿਆਰਥੀ ਗਾਇਕਾਂ ਅਤੇ ਅਭਿਨੇਤਾਵਾਂ ਨਾਲ ਨੱਚਦੇ-ਗਾਉਂਦੇ ਰਹੇ ਅਤੇ ਸੰਗੀਤ ਦੀ ਧੁਨਾਂ 'ਤੇ ਥਿਰਕਦੇ ਰਹੇ।
ਵਿਦਿਆਰਥੀਆਂ ਨਾਲ ਵਾਰਤਾਲਾਪ ਕਰਦਿਆਂ ਹਨੀ ਸਿੰਘ ਨੇ ਕਿਹਾ ਕਿ ਮੈਂ ਵੇਖ ਰਿਹਾ ਹਾਂ ਕਿ ਐਲਪੀਯੂ ਦਾ ਕੈਂਪਸ ਮਲਟੀ ਕਲਚਰਲ ਹੈ। ਜਿੱਥੇ ਮੈਂ ਨਾ ਕੇਵਲ ਆਪਣੇ ਭਾਰਤੀ ਪ੍ਰਸ਼ੰਸਕਾ ਦੇ ਸਾਹਮਣੇ ਪ੍ਰਦਰਸ਼ਨ ਕਰ ਰਿਹਾ ਹਾਂ ਸਗਂੋ ਕਈ ਹੋਰ ਦੇਸ਼ਾਂ ਤੋੋ ਆ ਕੇ ਇੱਥੇ ਪੜ੍ਹਾਈ ਕਰ ਰਹੇ ਆਪਣੇ ਵਿਦੇਸ਼ੀ ਪ੍ਰਸ਼ੰਸਕਾਂ ਨੂੰ ਵੀ ਆਕਰਸ਼ਿਤ ਕਰ ਰਿਹਾ ਹਾਂ। ਮੈਨੂੰ ਉਮੀਦ ਹੈ ਕਿ ਤੁਹਾਡੀ ਸਾਰਿਆਂ ਦੀਆਂ ਸ਼ੁੱਭ ਇਛਾਵਾਂ ਨਾਲ ਮੇਰੇ ਆਉਣ ਵਾਲੇ ਗੀਤ ਅਤੇ ਕੰਮ ਬਹੁਤ ਚੰਗੇ ਰਹਿਣਗੇ। ਐਲਪੀਯੂ ਦੇ ਮੰਚ 'ਤੇ ਨਵੇਂ ਅਤੇ ਪੁਰਾਣੇ ਗੀਤ ਜਿਨ੍ਹਾਂ ਨੂੰ ਤੁਹਾਡੇ ਜਿਹੇ ਯੁਵਾ ਪ੍ਰਸ਼ੰਸਕਾਂ ਨੇ ਬਹੁਤ ਪਿਆਰ ਦੇ ਕੇ ਹਿੱਟ ਕੀਤਾ ਹੈ, 'ਤੇ ਪ੍ਰਦਰਸ਼ਨ ਕਰਦਿਆਂ ਮੈਨੂੰ ਬੜਾ ਹੀ ਮਜਾ ਆ ਰਿਹਾ ਹੈ। ਮੈਂ ਤੁਹਾਨੂੰ ਸਾਰਿਆਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਜੀਵਨ 'ਚ ਉÎÎੱਚਾ ਮੁਕਾਮ ਹਾਸਿਲ ਕਰਨ ਲਈ ਤੁਸੀਂ ਆਪਣੀ ਹਰ ਤਰ੍ਹਾਂ ਦੀਆਂ ਕੋਸ਼ਿਸ਼ਾਂ 'ਚ ਸੌ ਫੀਸਦੀ ਸਮਰਪਿਤ ਰਹੋ।