ਜੇਐਨਐਨ, ਫਗਵਾੜਾ : ਕਮਲਾ ਨਹਿਰੂ ਜੂਨੀਅਰ ਕਾਲਜ ਫਾਰ ਵਿਮੈਨ 'ਚ ਓਰੀਏਨਟੇਸ਼ਨ ਪ੍ਰੋਗਰਾਮ ਕਰਵਾਇਆ ਗਿਆ। ਜਿਸ 'ਚ 11ਵੀਂ ਤੇ 12ਵੀਂ 'ਚ ਆਈਆਂ ਨਵੀਂਆਂ ਵਿਦਿਆਰਥਣਾਂ ਦਾ ਕਾਲਜ 'ਚ ਸਵਾਗਤ ਕੀਤਾ ਗਿਆ। ਕਾਲਜ ਦੀਆਂ ਗਤੀਵਿਧੀਆਂ ਤੋਂ ਜਾਣੂ ਕਰਵਾਇਆ ਗਿਆ। ਇਸ ਦੌਰਾਨ ਕਾਲਜ ਦੇ ਪੱਤਰਕਾਰਿਤਾ ਅਤੇ ਜਨ ਸੰਚਾਰ ਵਿਭਾਗ ਵੱਲੋਂ ਬਣਾਈ ਗਈ ਕਾਲਜ 'ਤੇ ਅਧਾਰਤ ਡਾਕੂਮੈਂਟਰੀ ਵਿਖਾਈ ਗਈ। ਬਾਅਦ 'ਚ 11ਵੀਂ ਤੇ 12ਵੀਂ ਜਮਾਤ ਦੀਆਂ ਵਿਦਿਆਰਥਣਾਂ ਨੇ ਆਪਣੀ ਪ੍ਰਤਿਭਾ ਨੂੰ ਦਰਸਾਉਂਦੇ ਹੋਏ ਕਈ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤੇ। ਇਸ ਮੌਕੇ ਪਿੰ੍ਰਸੀਪਲ ਡਾ. ਕਿਰਨ ਵਾਲੀਆ ਨੇ ਨਵੀਂਆਂ ਵਿਦਿਆਰਥਣਾਂ ਦਾ ਸਵਾਗਤ ਕੀਤਾ ਅਤੇ ਚੰਗੇ ਭਵਿੱਖ ਦੇ ਲਈ ਮਿਹਨਤ ਕਰਨ ਲਈ ਪ੍ਰੇਰਿਆ। ਇਹ ਪ੍ਰੋਗਰਾਮ ਪ੍ਰੋ. ਕੁਲਕਰਨ ਸਿੰਘ, ਡਾ. ਰਿੰਕਾ ਤੇ ਪ੍ਰੋ. ਸੰਦੀਪ ਵਾਲੀਆ ਵੱਲੋਂ ਕਰਵਾਇਆ ਗਿਆ। ਜਿਸ 'ਚ ਕਾਲਜ ਦੇ ਸਾਰੇ ਅਧਿਆਪਕਾਂ ਤੇ ਵਿਦਿਆਰਥਣਾਂ ਮੌਜੂਦ ਸਨ।
↧