ਆਈਐਸ ਚਾਹਲ, ਕਪੂਰਥਲਾ
ਹਾੜੀ ਦੀ ਫਸਲ ਸਾਂਭਣ ਦੇ ਨਾਲ-ਨਾਲ ਕਿਸਾਨਾਂ ਨੇ ਅਗੇਤੇ ਝੋਨੇ ਦੀ ਬਿਜਾਈ ਕਰਨ ਲਈ ਪਨੀਰੀ ਬੀਜਣੀ ਸ਼ੁਰੂ ਕਰ ਦਿੱਤੀ ਹੈ। ਪਿਛਲੇ ਕਈ ਸਾਲਾਂ ਤੋਂ ਭਾਵੇਂ 10 ਜੂਨ ਤੋਂ ਪਹਿਲਾਂ ਝੋਨਾ ਲਾਉਣ 'ਤੇ ਪਾਬੰਦੀ ਹੈ ਪਰ ਸਰਕਾਰ ਵੱਲੋ ਕਿਸਾਨਾਂ ਨੂੰ ਝੋਨੇ ਦੀ ਪਨੀਰੀ ਬੀਜਣ ਲਈ 1 ਮਈ ਤੋਂ ਖੁੱਲ੍ਹ ਦਿੱਤੀ ਹੋਈ ਹੈ। ਪਹਿਲਾਂ 10 ਮਈ ਨੂੰ ਪਨੀਰੀ ਬੀਜਣ ਦਾ ਸਮਾਂ ਸੀ ਕਿਸਾਨਾਂ ਦੀ ਮੰਗ ਤੇ ਸਰਕਾਰ ਨੇ 1 ਮਈ ਨੂੰ ਕਰ ਦਿੱਤਾ ਹੈ, ਜਿਸ ਨਾਲ ਕਿਸਾਨ ਹੁਣ ਪਨੀਰੀ ਬੀਜ ਸਕਦੇ ਹਨ। ਪਰ ਝੋਨੇ ਦੀ ਲਵਾਈ 10 ਜੂਨ ਨੂੰ ਹੀ ਕੀਤੀ ਜਾ ਸਕੇਗੀ। ਪੰਜਾਬ ਵਿਚ ਪਾਣੀ ਦੇ ਪੱਧਰ ਨੂੰ ਲਗਾਤਾਰ ਡੂੰਘਾ ਡਿੱਗਦਿਆਂ ਦੇਖ ਕੇ ਖੇਤੀ ਮਾਹਰਾਂ ਵਲੋਂ 10 ਜੂਨ ਤੋਂ ਪਹਿਲਾਂ ਝੋਨਾ ਲਗਾਉਣ ਦੀ ਸਖ਼ਤ ਮਨਾਹੀ ਕੀਤੀ ਹੋਈ ਹੈ, ਕਿਉਂਕਿ ਇਸ ਸਮੇਂ ਤੋਂ ਬਾਅਦ ਲਗਾਏ ਝੋਨੇ ਨੂੰ ਜ਼ਿਆਦਾ ਪਾਣੀ ਦੀ ਜ਼ਰੂਰਤ ਨਹੀਂ ਪੈਂਦੀ।
ਇਸ ਸਬੰਧੀ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਪਾਣੀ ਦੇ ਡਿੱਗਦੇ ਪੱਧਰ ਨੂੰ ਜਾਣਦੇ ਹੋਏ ਵੀ ਝੋਨੇ ਦੀ ਖੇਤੀ ਕਰਨ ਲਈ ਮਜ਼ਬੂਰ ਹਨ। ਉਨ੍ਹਾਂ ਕਿਹਾ ਕਿ ਹੋਰ ਫ਼ਸਲਾਂ ਬਾਰੇ ਇਕ ਤਾਂ ਸਾਨੂੰ ਬਹੁਤੀ ਜਾਣਕਾਰੀ ਨਹੀਂ ਹੈ ਅਤੇ ਜੇਕਰ ਕੋਈ ਹੋਰ ਫ਼ਸਲ ਤਿਆਰ ਕਰ ਵੀ ਲਈ ਤਾਂ ਉਸ ਦੀ ਸਹੀ ਮਾਰਕੀਟਿੰਗ ਨਾ ਹੋਣ ਕਰਕੇ ਸਾਨੂੰ ਸਹੀ ਮੁੱਲ ਨਹੀਂ ਮਿਲਦਾ। ਜਿਸ ਕਰਕੇ ਝੋਨਾਂ ਛੱਡ ਕੇ ਹੋਰ ਫ਼ਸਲ ਬੀਜਣ ਵਾਲੇ ਕਿਸਾਨ ਵੀ ਨਿਰਾਸ਼ ਹੋ ਕੇ ਫਿਰ ਤੋਂ ਝੋਨਾ ਬੀਜਣ ਲਈ ਮਜ਼ਬੂਰ ਹਨ। ਕਿਸਾਨ ਜਰਨੈਲ ਸਿੰਘ ਨੱਥੂਚਾਹਲ, ਜਗਦੀਸ਼ ਸਿੰਘ ਵਡਾਲਾਂ ਕਲਾਂ, ਬਿਕਰਮਜੀਤ ਸਿੰਘ ਸਿੱਧਵਾਂ ਦੋਨਾ, ਇੰਦਰਜੀਤ ਸਿੰਘ ਬਲ੍ਹੇਰ, ਹਰਜਿੰਦਰ ਸਿੰਘ ਖਾਨੋਵਾਲ, ਜੱਸਾ ਸਿੰਘ ਨਾਗਰਾ, ਬਲਜੀਤ ਸਿੰਘ ਲਾਡੀ ਆਦਿ ਨੇ ਦੱਸਿਆ ਕਿ ਉਹ ਆਪਣੇ ਖੇਤਾਂ 'ਚ ਪੀਆਰ 121, 122, ਪੀਆਰ 113 ਅਤੇ ਪੂਸਾ-44 ਕਿਸਾਨਾਂ ਦੀ ਬਿਜਾਈ ਕਰ ਰਹੇ ਹਨ। ਕਿਸਾਨਾਂ ਨੇ ਦੱਸਿਆ ਕਿ ਪੂਸਾ-44 ਕਿਸਮ ਪੱਕਣ ਲਈ ਭਾਵੇ ਜ਼ਿਆਦਾ ਸਮਾਂ ਲੈਂਦੀ ਹੈ। ਪਰ ਇਸ ਦਾ ਝਾੜ ਬਾਕੀ ਕਿਸਮਾਂ ਦੀ ਤੁਲਨਾ 'ਚ ਕਿਤੇ ਜ਼ਿਆਦਾ।
-ਕਿਸਾਨ ਪੀਏਯੂ ਦੇ ਮਾਹਰਾਂ ਦੀਆਂ ਸਿਫਾਰਸ਼ਾਂ ਅਨੁਸਾਰ ਹੀ ਝੋਨੇ ਦੀ ਬਿਜਾਈ ਕਰਨ : ਡਾ. ਸ਼ਰਮਾ
ਿਯਸ਼ੀ ਵਿਗਿਆਨ ਕੇਂਦਰ ਕਪੂਰਥਲਾ ਦੇ ਸਹਿਯੋਗੀ ਨਿਰਦੇਸ਼ਕ (ਟਰੇਨਿੰਗ) ਡਾ. ਮਨੋਜ ਸ਼ਰਮਾ ਨੇ ਦੱਸਿਆ ਕਿ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਨੇ ਪਰਮਲ ਝੋਨੇ ਦੀ ਘੱਟ ਸਮੇਂ 'ਚ ਪੱਕਣ ਵਾਲੀ ਨਵੀਂ ਕਿਸਮ ਪੀ ਆਰ 124 ਵਿਕਸਤ ਕੀਤੀ ਹੈ, ਜਿਸ ਦਾ ਅੌਸਤ ਝਾੜ 30.5 ਕੁਇੰਟਲ ਪ੫ਤੀ ਏਕੜ ਹੈ। ਇਹ ਕਿਸਮ ਪਨੀਰੀ ਸਮੇਤ 135 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਅਤੇ ਇਹ ਝੁਲਸ ਰੋਗ ਦੇ ਜੀਵਾਣੂਆਂ ਦੀਆਂ ਜ਼ਿਆਦਾਤਰ ਜਾਤੀਆਂ ਦਾ ਟਾਕਰਾ ਕਰਨ ਦੇ ਸਮਰੱਥ ਹੈ। ਇਸ ਤੋਂ ਇਲਾਵਾ ਪੀ ਆਰ 123, ਪੀ ਆਰ 122, ਪੀ ਆਰ 121, ਪੀ ਆਰ 118, ਪੀ ਆਰ 114, ਪੀ ਆਰ 111 ਅਤੇ ਪੀ ਆਰ 115 ਝੋਨੇ ਦੀਆਂ ਮੁੱਖ ਪ੫ਮਾਣਿਤ ਕਿਸਮਾਂ ਹਨ। ਉਨ੍ਹਾਂ ਦੱਸਿਆ ਕਿ ਝੋਨੇ ਦੀਆਂ ਸਿਫਾਰਸ਼ ਕੀਤੀਆਂ ਸਾਰੀਆਂ ਕਿਸਮਾਂ ਦੀ ਪਨੀਰੀ ਬੀਜਣ ਦਾ ਢੁੱਕਵਾਂ ਸਮਾਂ 15 ਤੋਂ 30 ਮਈ ਹੈ ਅਤੇ ਇਨ੍ਹਾਂ ਦੀ ਖੇਤ ਵਿਚ ਲੁਆਈ ਜੂਨ ਦੇ ਦੂਜੇ ਪੰਦਰਵਾੜੇ ਦਰਮਿਆਨ
ਕੀਤੀ ਜਾ ਸਕਦੀ ਹੈ¢। ਪਨੀਰੀ ਬੀਜਣ ਤੋਂ ਪਹਿਲਾਂ ਬੀਜ ਨੂੰ 20 ਗ੫ਾਮ ਬਾਵਿਸਟਨ ਤੇ ਇਕ ਗ੫ਾਮ ਸਟਰੈਪਟੋਸਾਈਕਲੀਨ ਦੇ 10 ਲਿਟਰ ਪਾਣੀ ਦੇ ਘੋਲ ਵਿਚ, ਬਿਜਾਈ ਤੋਂ 8-10 ਘੰਟੇ ਪਹਿਲਾਂ ਡੁਬੋ ਲੈਣਾ ਚਾਹੀਦਾ ਹੈ। ਇਸੇ ਕੇਂਦਰ ਦੇ ਮਾਹਰ ਡਾ. ਗੋਬਿੰਦਰ ਸਿੰਘ ਨੇ ਕਿਹਾ ਕਿ ਬਾਸਮਤੀ ਨੂੰ ਝੰਡਾ ਰੋਗ ਤੋਂ ਬਚਾਉਣ ਲਈ ਬੀਜ ਦੀ ਸੋਧ ਦੇ ਨਾਲ-ਨਾਲ ਪਨੀਰੀ ਦੀ ਸੋਧ ਕਰਨੀ ਵੀ ਬਹੁਤ ਜ਼ਰੂਰੀ ਹੈ। ਝੋਨੇ ਦੀਆਂ ਪੀ ਆਰ 124, ਪੀ ਆਰ 123, ਪੀ ਆਰ 118 ਅਤੇ ਬਾਸਮਤੀ ਦੀ ਪੂਸਾ 1509 ਕਿਸਮ ਦਾ ਬੀਜ ਕਿ੫ਸ਼ੀ ਵਿਗਿਆਨ ਕੇਂਦਰ ਵਿਖੇ ਉਪਲੱਬਧ ਹੈ।¢
-ਵਧੇਰੇ ਝਾੜ ਲੈਣ ਲਈ ਪਨੀਰੀ ਦਾ ਨਰੋਆ ਤੇ ਸਿਹਤਮੰਦ ਹੋਣਾ ਜ਼ਰੂਰੀ -
ਖੇਤੀਬਾੜੀ ਵਿਕਾਸ ਅਧਿਕਾਰੀ ਡਾ. ਐਚ ਐਸ ਭਰੋਤ ਨੇ ਦੱਸਿਆ ਕਿ ਪਨੀਰੀ ਦੀ ਬਿਜਾਈ ਲਈ ਅਜਿਹੇ ਖੇਤ ਦੀ ਚੋਣ ਕਰਨੀ ਚਾਹੀਦੀ ਹੈ ਜਿੱਥੇ ਪਿਛਲੇ ਸਾਲ ਝੋਨਾ ਨਾ ਝਾੜਿਆ ਗਿਆ ਹੋਵੇ ਅਤੇ ਇਹ ਖੇਤ ਛਾਂ ਵਿਚ ਨਾ ਹੋਵੇ। ਵਧੇਰੇ ਝਾੜ ਲੈਣ ਲਈ ਪਨੀਰੀ ਦਾ ਨਰੋਆ ਤੇ ਸਿਹਤਮੰਦ ਹੋਣਾ ਜ਼ਰੂਰੀ ਹੈ¢। ਪਨੀਰੀ ਲਾਉਣ ਲਈ ਬੀਜ 'ਚ ਰਲਾਅ ਹੋਣ ਤੋਂ ਬਚਾਉਣਾ ਚਾਹੀਦਾ ਹੈ। ਪਨੀਰੀ ਬੀਜਣ ਵਾਲਾ ਖੇਤ ਉਪਜਾਊ ਹੋਵੇ ਅਤੇ ਉੱਥੇ ਨਦੀਨ ਨਾ ਉੱਗਣ। ਜੇ ਰੂੜੀ ਖਾਦ ਨਾ ਪਾਇਆ ਹੋਵੇ, ਤਾਂ ਬਿਜਾਈ ਸਮੇਂ ਖੇਤ 'ਚ 26 ਕਿਲੋਗ੫ਾਮ ਪ੫ਤੀ ਏਕੜ ਸਿੰਗਲ ਸੁਪਰਫਾਸਫੇਟ ਜਾਂ ਸੁਪਰਫਾਸਫੇਟ ਦੀ ਏਨੀ ਹੀ ਖੁਰਾਕ ਡੀਏਪੀ ਰਾਹੀਂ ਪਾ ਦੇਣੀ ਚਾਹੀਦੀ ਹੈ।
ਇਸ ਤੋਂ ਇਲਾਵਾ 25.5 ਕਿਲੋਗ੫ਾਮ ਪ੫ਤੀ ਏਕੜ ਜ਼ਿੰਕ ਸਲਫੇਟ (33) ਵੀ ਪਾ ਦੇਣਾ ਚਾਹੀਦਾ ਹੈ। ਖੇਤ ਨੂੰ ਛੋਟੇ-ਛੋਟੇ ਕਿਆਰੀਆਂ 'ਚ ਵੰਡ ਦੇਣਾ ਚਾਹੀਦਾ ਹੈ। ਪਨੀਰੀ ਲਾਉਣ ਤੋਂ ਪਹਿਲਾਂ ਯੋਗ ਕਿਸਮ ਦੀ ਚੋਣ ਕਰਕੇ ਬੀਜ ਨੂੰ ਸੋਧ ਲੈਣਾ ਜ਼ਰੂਰੀ ਹੈ। ਏਕੜ 'ਚ ਤਕਰੀਬਨ 8 ਕਿਲੋਗ੫ਾਮ ਬੀਜ ਪੈਂਦਾ ਹੈ, ਜਿਸ ਨੂੰ 10 ਲਿਟਰ ਪਾਣੀ ਵਿਚ 5 ਗ੫ਾਮ ਐਮਸੀਨ 6 ਅਤੇ ਇਕ ਗ੫ਾਮ ਸਟ੫ੈਪਟੋਸਾਈਕਲੀਨ ਤੇ ਬਾਸਮਤੀ ਕਿਸਮਾਂ ਲਈ 8 ਗ੫ਾਮ ਬਾਵਿਸਟਨ ਦਵਾਈਆਂ ਪਾ ਕੇ ਬੀਜ ਨੂੰ 12 ਘੰਟਿਆਂ ਲਈ ਭਿੱਜਿਆ ਰੱਖਣਾ ਚਾਹੀਦਾ ਹੈ। ਇਸ ਤੋਂ ਪਹਿਲਾਂ ਹਲਕੇ ਬੀਜ ਜੋ ਤਰ ਕੇ ਉੱਪਰ ਆ ਜਾਣ, ਉਨ੍ਹਾਂ ਨੂੰ ਬਾਹਰ ਕੱਢ ਦੇਣਾ ਚਾਹੀਦਾ ਹੈ। ਕੇਵਲ ਚੰਗਾ ਬੀਜ ਹੀ ਪਨੀਰੀ ਦੀ ਬਿਜਾਈ ਲਈ ਵਰਤਣਾ ਚਾਹੀਦਾ ਹੈ। ਦਵਾਈ ਨਾਲ ਸੋਧੇ ਇਸ ਬੀਜ ਨੂੰ 7-8 ਸੈਂਟੀਮੀਟਰ ਤਹਿ 'ਚ ਗਿੱਲੀਆਂ ਬੋਰੀਆਂ ਤੇ ਖਿਲਾਰਨ ਤੋਂ ਬਾਅਦ ਉਸ ਨੂੰ ਉੱਪਰੋਂ ਗਿੱਲੀਆਂ ਬੋਰੀਆਂ ਨਾਲ ਢੱਕ ਦਿਉ ਅਤੇ ਬਾਰ ਬਾਰ ਪਾਣੀ ਿਛੜਕਦੇ ਰਹੋ, ਤਾਂ ਜੋ ਇਹ ਘੱਟੋ-ਘੱਟ 24 ਤੋਂ ਲੈ ਕੇ 36 ਘੰਟੇ ਤੀਕ ਗਿੱਲਾ ਰਹੇ। ਇਸ ਦੌਰਾਨ ਬੀਜ ਪੁੰਗਰ ਜਾਵੇਗਾ ਇਸ ਤਰ੍ਹਾਂ ਪੁੰਗਰੇ ਹੋਏ ਬੀਜ ਨੂੰ ਖੇਤ 'ਚ ਬੀਜਣਾ ਚਾਹੀਦਾ ਹੈ¢ ਖੇਤ ਵਿਚ ਬੀਜ ਬੀਜਣ ਤੋਂ ਬਾਅਦ ਖੇਤ ਨੂੰ ਪੰਛੀਆਂ ਦੇ ਨੁਕਸਾਨ ਤੋਂ ਵੀ ਬਚਾਉਣਾ ਜ਼ਰੂਰੀ ਹੈ। ਪਨੀਰੀ ਬੀਜਣ ਤੋਂ 15 ਦਿਨ ਬਾਅਦ 26 ਕਿਲੋਗ੫ਾਮ ਪ੫ਤੀ ਏਕੜ ਯੂਰੀਆ ਪਾ ਦਿਓ। ਜੇ ਪਨੀਰੀ ਨੂੰ 40 ਦਿਨ ਤੋਂ ਵੱਧ ਰੱਖਣਾ ਪੈ ਜਾਵੇ, ਤਾਂ ਫਿਰ 25 ਕਿਲੋਗ੫ਾਮ ਪ੫ਤੀ ਏਕੜ ਯੂਰੀਆ ਹੋਰ ਪਾਉਣ ਦੀ ਲੋੜ ਪਵੇਗੀ।¢ ਜੇ ਪਨੀਰੀ ਦੇ ਪੱਤਿਆਂ ਦੀਆਂ ਨੋਕਾਂ ਪੀਲੀਆਂ ਹੋ ਜਾਣ ਤਾਂ ਹਫ਼ਤੇ ਹਫ਼ਤੇ ਦੇ ਵਕਫ਼ੇ 'ਤੇ ਫੋਰਸ ਸਲਫੇਟ ਦੇ ਸਪ੫ੇਅ ਕਰੋ। ਉਨ੍ਹਾਂ ਦੱਸਿਆ ਕਿ ਜੇ ਜ਼ਿੰਕ ਦੀ ਘਾਟ ਹੋਵੇ, ਤਾਂ 500 ਗ੫ਾਮ ਜ਼ਿੰਕ ਸਲਫੇਟ ਪ੫ਤੀ ਏਕੜ 100 ਲਿਟਰ ਪਾਣੀ 'ਚ ਪਾ ਕੇ ਿਛੜਕਾਅ ਕਰ ਦਿਓ।