ਫੋਟੋ-21-ਬੀਐਨਐਲ-ਪੀ-14
ਕੈਪਸ਼ਨ-ਸਹਿਜੜਾ ਵਿਖੇ ਲੰਗਰ ਦਾ ਉਦਘਾਟਨ ਕਰਦੇ ਉਪ ਚੇਅਰਮੈਨ ਰੂਬਲ ਗਿੱਲ ਤੇ ਗ੫ਾਮ ਪੰਚਾਇਤ।
ਜਸਵੀਰ ਵਜੀਦਕੇ, ਮਹਿਲ ਕਲਾਂ : ਸ੫ੀ ਨੈਣਾ ਦੇਵੀ ਲੰਗਰ ਕਮੇਟੀ ਰਜਿ: ਸਹਿਜੜਾ ਵਲੋਂ ਗ੫ਾਮ ਪੰਚਾਇਤ ਤੇ ਸਮੂਹ ਨਗਰ ਵਾਸੀਆਂ ਦੇ ਸਹਿਯੋਗ ਨਾਲ 6 ਰੋਜ਼ਾ 15ਵਾਂ ਸਲਾਨਾ ਵਿਸ਼ਾਲ ਲੰਗਰ ਦੀ ਸ਼ੁਰੂਆਤ ਬੱਸ ਸਟੈਂਡ ਸਹਿਜੜਾ ਵਿਖੇ ਕੀਤੀ ਗਈ। ਇਸ ਵਿਸ਼ਾਲ ਲੰਗਰ ਦਾ ਉਦਘਾਟਨ ਮਾਰਕੀਟ ਕਮੇਟੀ ਮਹਿਲ ਕਲਾਂ ਦੇ ਉੱਪ ਚੇਅਰਮੈਨ ਰੂਬਲ ਗਿੱਲ ਕੈਨੇਡਾ ਵਲੋਂ ਕੀਤਾ। ਇਸ ਸਮੇਂ ਉਨ੍ਹਾਂ ਪ੫ਬੰਧਕਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਆਪਣੇ ਵੱਲੋਂ ਆਰਥਿਕ ਮਦਦ ਵੀ ਭੇਟ ਕੀਤੀ। ਇਸ ਸਮੇਂ ਖੇਤੀਬਾੜੀ ਅਫ਼ਸਰ ਹਰਪਾਲ ਸਿੰਘ, ਸਰਪੰਚ ਬੀਬੀ ਨਵਨੀਤ ਸ਼ਰਮਾ, ਸੰਮਤੀ ਮੈਂਬਰ ਜਸਮੇਲ ਕੌਰ, ਡਾ. ਰਾਮ ਗੋਪਾਲ ਸ਼ਰਮਾ, ਜੀਵਨ ਕੁਮਾਰ ਗਰਗ, ਕਮੇਟੀ ਪ੫ਧਾਨ ਸਿੰਮਕ ਸਹਿਜੜਾ, ਪੰਚ ਭਿੰਦਰਪਾਲ ਸਿੰਘ, ਬਲਦੇਵ ਸਿੰਘ ਪੰਚ, ਜਸਵੀਰ ਸਿੰਘ ਪੰਚ, ਮਾ: ਗੁਰਦੇਵ ਸਿੰਘ ਸਹਿਜੜਾ, ਜਿੰਦਰ ਸਿੰਘ, ਮਹਿੰਦਰ ਸਿੰਘ, ਕੁਲਵੰਤ ਸਿੰਘ, ਪੰਡਿਤ ਰਾਜੇਸ਼ ਕੁਮਾਰ ਸਹਿਜੜਾ ਆਦਿ ਮੋਤਵਰ ਹਾਜ਼ਰ ਸਨ। ਪ੫ਬੰਧਕਾਂ ਅਨੁਸਾਰ 23 ਅਗਸਤ ਦਿਨ ਐਤਵਾਰ ਨੂੰ ਕੰਜਕਾਂ ਦੀ ਪੂਜਾ ਸੰਤ ਬਾਬਾ ਕਾਲਾ ਨਰੈਣ ਜੀ ਅਤੇ ਸੰਤ ਬਾਬਾ ਗੋਪੀ ਨਰੈਣ ਜੀ ਬਰਨਾਲਾ ਦੀ ਅਗਵਾਈ ਹੇਠ ਕੀਤੀ ਜਾਵੇਗੀ।