ਫੋਟੋ-21-ਬੀਐਨਐਲ-ਪੀ-11
ਕੈਪਸ਼ਨ-ਵਿਜੈਇੰਦਰ ਸਿੰਗਲਾ ਸਾਬਕਾ ਸੰਸਦ ਮੈਂਬਰ ਦਾ ਸਨਮਾਨ ਕਰਦੇ ਹੋਏ ਭਾਰਤੀਆ ਲੋਕ ਸੇਵਾ ਦਲ ਬਰਨਾਲਾ ਦੇ ਮੈਂਬਰ।
ਸਟਾਫ ਰਿਪੋਰਟਰ, ਬਰਨਾਲਾ : ਪੰਜਾਬ ਦੀਆਂ ਸਮੂਹ ਲੰਗਰ ਕਮੇਟੀਆਂ ਦੀ ਇਕ ਮੀਟਿੰਗ ਸਰਕਾਰ ਦੇ ਨੁਮਾਇੰਦੇ ਮੇਲਾ ਅਫ਼ਸਰ-ਕਮ-ਐਸਡੀਐਮ ਨਾਲ ਹੋਈ। ਇਸ ਸਮੇਂ ਉਚੇਚੇ ਤੌਰ 'ਤੇ ਸਾਬਕਾ ਸੰਸਦ ਮੈਂਬਰ ਵਿਜੈਇੰਦਰ ਸਿੰਗਲਾ ਹਾਜ਼ਰ ਹੋਏ। ਇਸ ਸਮੇਂ ਲੰਗਰ ਕਮੇਟੀਆਂ ਨੇ ਮੰਗ ਕੀਤੀ ਕਿ ਲੰਗਰ ਕਮੇਟੀਆਂ ਨੂੰ ਪਾਣੀ ਦੀ ਸਪਲਾਈ ਠੀਕ ਅਤੇ ਉੱਚਿਤ ਕੀਤੀ ਜਾਵੇ, ਦਿਲ ਦੇ ਮਰੀਜ਼ਾਂ ਅਤੇ ਅਪਾਹਿਜ ਸ਼ਰਧਾਲੂਆਂ ਦੀਆਂ ਗੱਡੀਆਂ ਮੰਦਿਰ ਦੇ ਨਜ਼ਦੀਕ ਲਿਜਾਣ ਦੀਆਂ ਆਗਿਆ ਦਿੱਤੀ ਜਾਵੇ ਅਤੇ ਚਾਲੇ ਉਪਰੰਤ ਤੇ ਚਾਲੇ ਦੌਰਾਨ ਲੰਗਰ ਕਮੇਟੀਆਂ ਤੋਂ ਫੀਡ ਬੈਂਕ ਲਈ ਜਾਵੇ ਤਾਂ ਜੋ ਲੰਗਰ ਕਮੇਟੀਆਂ ਨੂੰ ਦਰਪੇਸ਼ ਮੁਸ਼ਕਿਲਾਂ ਦਾ ਆਉਣ ਵਾਲੇ ਸਮੇਂ ਦੌਰਾਨ ਨਿਪਟਾਰਾ ਕੀਤਾ ਜਾਵੇ। ਵਫ਼ਦ ਨੂੰ ਮੇਲਾ ਅਫ਼ਸਰ ਨੇ ਲੰਗਰ ਕਮੇਟੀਆਂ ਦੀਆਂ ਉਪਰੋਕਤ ਮੰਗਾਂ ਮੰਨਣ ਦਾ ਪੂਰਨ ਭਰੋਸਾ ਦਿੱਤਾ ਅਤੇ ਕਿਹਾ ਕਿ ਲੰਗਰ ਕਮੇਟੀਆਂ ਨੂੰ ਕੋਈ ਵੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ। ਇਸ ਉਪਰੰਤ ਭਾਰਤੀਆ ਲੋਕ ਸੇਵਾ ਦਲ ਬਰਨਾਲਾ ਵਲੋਂ ਵਿਜੈਇੰਦਰ ਸਿੰਗਲਾ ਸਾਬਕਾ ਸੰਸਦ ਮੈਂਬਰ ਦਾ ਸਨਮਾਨ ਕੀਤਾ ਗਿਆ। ਇਸ ਸਮੇਂ ਪ੫ਧਾਨ ਬਾਲ ਿਯਸ਼ਨ ਬਾਲੀ, ਸਕੱਤਰ ਮੋਹਨ ਲਾਲ, ਕੈਸ਼ੀਅਰ ਪਰਵੀਨ ਬਬਲੀ ਐਮਸੀ, ਪ੫ੋਜੈਕਟ ਚੇਅਰਮੈਨ ਸੰਜੀਵ ਕੁਮਾਰ ਸ਼ਰਮਾ, ਕੁਲਦੀਪ ਸਿੰਘ, ਰਾਕੇਸ਼ ਕੁਮਾਰ, ਸੁਖਵਿੰਦਰ ਭੰਡਾਰੀ, ਡਿੰਪਲ ਉੱਭਲੀ, ਸੋਨੂੰ ਗਰਗ, ਦਿਨੇਸ਼ ਕੁਮਾਰ, ਡਾ. ਵਰਿੰਦਰ ਕੁਮਾਰ, ਯਾਦਵਿੰਦਰ ਨੀਟੂ, ਵੀਨਾ ਰਾਣੀ ਅਤੇ ਵਿਸ਼ੂ ਗੋਇਲ ਆਦਿ ਹਾਜ਼ਰ ਸਨ।