27ਸਿਟੀ-ਪੀ28)-ਫ੍ਰੀ ਮੈਡੀਕਲ ਕੈਂਪ ਦੌਰਾਨ ਦੰਦਾਂ ਦੀ ਜਾਂਚ ਕਰਦੇ ਡਾ. ਮਧੁਰਿਮਾ।
ਕੁਲਵਿੰਦਰ ਸਿੰਘ, ਜਲੰਧਰ : ਧੰਨ-ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਬਖਸ਼ਿਸ਼ ਸਦਕਾ ਪ੍ਰਧਾਨ ਮੋਹਣ ਸਿੰਘ ਢੀਂਡਸਾ ਦੀ ਅਗਵਾਈ 'ਚ ਧਾਰਮਿਕ ਖੇਤਰ ਦੇ ਨਾਲ-ਨਾਲ ਮਨੁੱਖਤਾ ਦੀ ਸੇਵਾ ਲਈ ਵੀ ਕਾਰਜ ਕੀਤੇ ਜਾ ਰਹੇ ਹਨ। ਇਸ ਸਬੰਧੀ ਦੱਸਦਿਆ ਜਨਰਲ ਸਕੱਤਰ ਗੁਰਮੀਤ ਸਿੰਘ ਬਿੱਟੂ ਨੇ ਕਿਹਾ ਕਿ ਅੱਜ ਦੁਆਬੇ ਦੇ ਕੇਂਦਰੀ ਅਸਥਾਨ ਗੁ. ਦੀਵਾਨ ਅਸਥਾਨ ਸੈਂਟਰਲ ਟਾਊਨ 'ਚ ਦੰਦਾ ਦੀਆਂ ਬਿਮਾਰੀਆਂ ਤੇ ਹੋਮਿਉਪੈਥਿਕ ਵਿਭਾਗ ਵੱਲੋਂ ਸ਼ੂਗਰ, ਬਲੱਡ ਪੈ੍ਰਸ਼ਰ, ਜੋੜਾਂ ਤੇ ਬੱਚਿਆਂ ਦੀਆਂ ਹਰ ਤਰ੍ਹਾਂ ਦੀਆਂ ਬਿਮਾਰੀਆਂ ਦਾ ਮੁਫ਼ਤ ਚੈਕਅੱਪ ਕੈਂਪ ਲਗਾਇਆ ਗਿਆ। ਇਸ ਮੌਕੇ ਦੰਦਾਂ ਦੇ ਡਾਕਟਰ ਮਧੁਰਿਮਾ ਨੇ ਕਰੀਬ 100 ਲੋੜਵੰਦਾਂ ਮਰੀਜ਼ਾਂ ਦੇ ਦੰਦਾਂ ਦਾ ਫ੍ਰੀ ਚੈੱਕਅੱਪ ਕੀਤਾ ਅਤੇ ਜ਼ਰੂਰਤ ਅਨੁਸਾਰ ਫ੍ਰੀ ਦਵਾਈਆ ਵੀ ਦਿੱਤੀਆਂ। ਦਵਾਈਆਂ ਦੀ ਸੇਵਾ ਭੁਪਿੰਦਰ ਸਿੰਘ ਦੇ ਪਰਿਵਾਰ ਵੱਲੋਂ ਕੀਤੀ ਗਈ। ਇਸੇ ਤਰ੍ਹਾ ਹੋਮਿਉਪੈਥਿਕ ਵਿਭਾਗ ਦੇ ਡਾਕਟਰ ਡਾ. ਕੋਮਲ ਅਹੁਜਾ ਨੇ ਕਰੀਬ 50 ਲੋੜਵੰਦ ਮਰੀਜ਼ਾ ਦਾ ਫ੍ਰੀ ਸ਼ੂਗਰ ਤੇ ਬਲੱਡ ਪੈ੍ਰਸ਼ਰ ਚੈੱਕਅੱਪ ਕੀਤਾ ਤੇ ਪ੍ਰਬੰਧਕ ਕਮੇਟੀ ਵੱਲੋਂ ਸਾਰੇ ਮਰੀਜ਼ਾ ਨੂੰ ਫ੍ਰੀ ਦਵਾਈ ਦਿੱਤੀ ਗਈ। ਇਸ ਮੌਕੇ ਡਾ. ਨਵਜੋਤ ਕੌਰ, ਐਸਿਸਟੈਂਟ ਰਾਧਿਕਾ, ਕੁਲਦੀਪ ਸਿੰਘ, ਇੰਦਰਪ੍ਰੀਤ ਸਿੰਘ, ਦਲਬੀਰ ਸਿੰਘ, ਸੁਖਜੀਤ ਸਿੰਘ ਤੇ ਇਲਾਕਾ ਨਿਵਾਸੀ ਸ਼ਾਮਿਲ ਹੋਏ