ਹਰਵਿੰਦਰ ਚੀਮਾ, ਈਸੜੂ : ਗੁਰਦੁਆਰਾ ਗੁਰੂ ਨਾਨਕ ਦਰਬਾਰ ਸਾਹਿਬ ਪਿੰਡ ਨਸਰਾਲੀ ਵਿਖੇ ਸੰਤ ਸੁਆਮੀ ਨਮੋ ਨਾਥ ਜੀ ਚੋਬਦਾਰਾਂ ਵਾਲਿਆਂ ਦੀ ਬਰਸੀ ਮਨਾਉਣ ਸਬੰਧੀ ਮੀਟਿੰਗ ਹੋਈ। ਜਿਸ 'ਚ ਸਾਰੇ ਗੁਰੂਘਰ ਦੇ ਪ੫ਬੰਧਕਾਂ ਤੇ ਨਗਰ ਨਿਵਾਸੀਆਂ ਨੇ ਹਿੱਸਾ ਲਿਆ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ 23 ਅਗਸਤ ਨੂੰ ਸਵੇਰੇ 9 ਵਜੇ ਪੈਣਗੇ ਭੋਗ ਉਪਰੰਤ ਬਾਬਾ ਕਰਮ ਸਿੰਘ ਚੋਬਦਾਰਾ ਵਾਲੇ ਤੇ ਮੋਹਿੰਦਰ ਸਿੰਘ ਜੋਸੀਲਾ ਸੰਗਤਾਂ ਨੂੰ ਕੀਰਤਨ ਦੁਆਰਾ ਨਿਹਾਲ ਕਰਨਗੇ। 23 ਅਗਸਤ ਨੂੰ ਸਵੇਰੇ 10 ਤੋ 2 ਵਜੇ ਤਕ ਵਿਸ਼ਾਲ ਖੂਨਦਾਨ ਕੈਂਪ ਲਾਇਆ ਜਾਵੇਗਾ। ਫਲਦਾਰ ਬੂਟੇ ਸੰਗਤਾਂ ਨੂੰ ਵੰਡੇ ਜਾਣਗੇ। ਇਸ ਮੌਕੇ ਹਰੀ ਸਿੰਘ, ਦਲੀਪ ਸਿੰਘ, ਸੇਵਾ ਸਿੰਘ, ਜਗਤਾਰ ਸਿੰਘ, ਗੁਰਰਮਨ ਸਿੰਘ, ਭਾਈ ਹਰਦੀਪ ਸਿੰਘ, ਪਰਮਜੀਤ ਸਿੰਘ, ਰਾਜਿੰਦਰ ਸਿੰਘ, ਰਣਧੀਰ ਸਿੰਘ, ਗੁਰਸੇਵਕ ਸਿੰਘ, ਦਲਜੀਤ ਸਿੰਘ, ਕੁਲਵੰਤ ਸਿੰਘ ਆਦਿ ਹਾਜ਼ਰ ਸਨ।
↧