ਈਪੀਐਫ ਨਾਲ ਜੁੜੇ ਬਾਰੀਕ ਨਿਯਮਾਂ ਦੀ ਜਾਣਕਾਰੀ ਘੱਟ ਹੀ ਲੋਕਾਂ ਨੂੰ ਹੁੰਦੀ ਹੈ। ਮਿਸਾਲ ਵਜੋਂ ਪੀਐਫ 'ਚ ਤਨਖਾਹ 'ਚੋਂ ਪੈਸਾ ਕਟਵਾਏ ਬਿਨਾਂ ਵੀ ਨੌਕਰੀ ਕੀਤੀ ਜਾ ਸਕਦੀ ਹੈ ਅਤੇ ਇਸ 'ਚ ਨਿਵੇਸ਼ ਵਧਾਇਆ ਜਾ ਸਕਦਾ ਹੈ। ਜ਼ਾਹਰ ਹੈ ਅਜਿਹੇ ਨਿਯਮਾਂ ਦੀਆਂ ਬਾਰੀਕੀਆਂ ਬਹੁਤ ਕੰਮ ਦੀਆਂ ਹੁੰਦੀਆਂ ਹਨ। ਇਹ ਸਹੂਲਤਾਂ ਵੀ
J ਜੇ ਲੱਗੇ ਕਿ ਸੈਲਰੀ 'ਚੋਂ ਕੱਟਣ ਵਾਲੀ 12 ਫੀਸਦੀ ਰਕਮ ਘੱਟ ਹੈ ਤਾਂ ਤੁਸੀਂ ਪੀਐਫ 'ਚ ਜ਼ਿਆਦਾ ਪੈਸਾ ਪਾ ਸਕਦੇ ਹਾਂ।
J ਈਪੀਐਫ ਗਰੁੱਪ ਟਰਮ ਇੰਸੋਰੈਂਸ ਕਵਰ ਦਿੰਦਾ ਹੈ, ਜਿਸ ਨੂੰ 'ਇੰਪਲਾਈ ਡਿਪਾਜਿਟ ਲਿੰਕਡ ਸਕੀਮ' ਕਿਹਾ ਜਾਂਦਾ ਹੈ।
J ਨਿਯਮਾਂ ਮੁਤਾਬਕ ਕੰਪਨੀਆਂ ਈਪੀਐਫ ਦਾ ਪੈਸਾ ਰੋਕ ਕੇ ਨਹੀਂ ਰੱਖ ਸਕਦੀਆਂ।
J ਗਰੁੱਪ ਇੰਸ਼ੋਰੈਂਸ ਕਵਰ ਸਹੂਲਤ ਦਿੰਦਾ ਹੈ ਈਪੀਐਫ
ਇਸ ਨਿਯਮ ਬਾਰੇ ਬਹੁਤ ਘੱਟ ਲੋਕਾਂ ਨੂੰ ਪਤਾ ਹੈ। ਈਪੀਐਫ ਸਾਨੂੰ ਗਰੁੱਪ ਟਰਮ ਇੰਸ਼ੋਰੈਂਸ ਕਵਰ ਦੀ ਸਹੂਲਤ ਦਿੰਦਾ ਹੈ। ਇਸ ਨੂੰ ਇੰਪਲਾਈ ਡਿਪਾਜਿਟ ਲਿੰਕਡ ਸਕੀਮ' ਕਿਹਾ ਜਾਂਦਾ ਹੈ। ਕੰਪਨੀ ਇਸ ਲਈ ਬੇਸਿਕ ਸੈਲਰੀ ਦਾ 0.5 ਫੀਸਦੀ ਹਿੱਸਾ ਦਿੰਦਾ ਹੈ। ਸਕੀਮ ਲਈ ਕੰਪਨੀ ਵਲੋਂ ਇਕ ਮਹੀਨੇ 'ਚ ਵੱਧ ਤੋਂ ਵੱਧ 75 ਰੁਪਏ ਦਿੱਤੇ ਜਾ ਸਕਦੇ ਹਨ। ਇਸ਼ੋਰੈਂਸ ਕਵਰ ਮਾਸਿਕ ਬੇਸਿਕ ਸੈਲਰੀ (15,000 ਤਕ ਹੀ) ਦਾ 20 ਗੁਣਾ ਹੋਵੇਗਾ। ਈਪੀਐਫਓ 20 ਫੀਸਦੀ ਬੋਨਸ ਵੀ ਦੇਵੇਗਾ। ਇਸ ਤਰ੍ਹਾਂ ਇਸ ਸਕੀਮ ਤਹਿਤ ਵੱਧ ਤੋਂ ਵੱਧ ਕਵਰ 3.6 ਲੱਖ ਰੁਪਏ ਦਾ ਮਿਲੇਗਾ। ਈਪੀਐਫ ਦਾ ਮੈਂਬਰ ਬਣਨ 'ਤੇ ਇਹ ਸਹੂਲਤ ਆਪਣੇ ਆਪ ਮਿਲ ਜਾਂਦੀ ਹੈ। ਕੰਪਨੀ ਆਪਣੀ ਵਲੋਂ ਵੀ ਟਰਮ ਇੰਸ਼ੋਰੈਂਸ ਦੀ ਸਹੂਲਤ ਦੇ ਸਕਦੀ ਹੈ ਹਾਲਾਂਕਿ ਉਸ ਤੋਂ ਮਿਲਣ ਵਾਲਾ ਫਾਇਦਾ ਸਰਕਾਰੀ ਸਕੀਮ ਤੋਂ ਘੱਟ ਨਹੀਂ ਹੋਣਾ ਚਾਹੀਦਾ।
ਈਪੀਐਫ ਬੈਲੈਂਸ ਟਰਾਂਸਫਰ ਕਰਨ ਦੀ ਲੋੜ ਨਹੀਂ
ਇਕ ਕੰਪਨੀ 'ਚੋਂ ਨੌਕਰੀ ਛੱਡ ਕੇ ਦੂਜੀ ਕੰਪਨੀ ਜੁਆਇਨ ਕਰਨ 'ਤੇ ਈਪੀਐਫ ਬੈਲੈਂਸ ਟਰਾਂਸਫਰ ਕਰਾਉਣਾ ਮੁਸ਼ਕਲ ਕੰਮ ਹੁੰਦਾ ਹੈ ਪਰ ਹੁਣ ਇਸ ਦੀ ਪ੍ਰਕਿਰਿਆ ਆਨਲਾਈਨ ਕਰ ਦਿੱਤੀ ਗਈ ਹੈ। ਆਨਲਾਈਨ ਟਰਾਂਸਫਰ ਕਰਨ ਦੀ ਪ੍ਰਕਿਰਿਆ ਬਹੁਤ ਆਸਾਨ ਹੈ। ਯੂਏਐਨ ਦੇ ਜ਼ਰੀਏ ਟਰਾਂਸਫਰ ਕਰਾਉਮ ਲਈ ਅਰਜ਼ੀ ਦੇਣ ਦੀ ਵੀ ਜ਼ਰੂਰਤ ਨਹੀਂ ਹੁੰਦੀ। ਯੂਏਐਨ ਨੇ ਜਰੀਏ ਈਪੀਐਫ ਆਟੋਮੈਟਿਕ ਟਰਾਂਸਫਰ ਹੋ ਜਾਂਦਾ ਹੈ। ਨਵੇਂ ਸਿਸਟਮ 'ਚ ਪਿਛਲੇ ਅਤੇ ਨਵੇਂ ਪੀਐਫ ਅਕਾਊਂਟ ਇਕ ਹੀ ਯੂਏਐਨ ਨਾਲ ਲਿੰਕ ਹੋ ਜਾਂਦੇ ਹਨ। ਈਪੀਐਫਓ ਆਪਣੇ ਆਪ ਹੀ ਪੁਰਾਣੇ ਅਕਾਊਂਟ 'ਚੋਂ ਨਵੇਂ ਖਾਤੇ 'ਚ ਪੈਸਾ ਟਰਾਂਸਫਰ ਕਰ ਦਿੰਦਾ ਹੈ।
ਰਕਮ ਕਢਾਉਣ 'ਤੇ ਦੇਣਾ ਹੁੰਦਾ ਹੈ ਟੈਕਸ
ਪ੍ਰਾਵੀਡੈਂਟ ਫੰਡ 'ਚ ਨਿਵੇਸ਼ ਟੈਕਸ ਫਰੀ ਹੁੰਦਾ ਹੈ। ਈਪੀਐਫ ਦੇ ਨਿਯਮਾਂ ਮੁਤਾਬਕ ਮੈਚਿਓਰਟੀ ਅਤੇ ਮਿਲਣ ਵਾਲਾ ਵਿਆਜ ਵੀ ਟੈਕਸ ਫਰੀ ਹੁੰਦਾ ਹੈ। ਅਸੀਂ ਈਪੀਐਫ 'ਚ ਪੈਸਾ ਪਾ ਕੇ ਟੈਕਸ ਛੋਟ ਦਾ ਫਾਇਦਾ ਉਠਾਉਂਦੇ ਹਾਂ ਪਰ ਅਕਸਰ ਈਪੀਐਫ 'ਚੋਂ ਪੈਸਾ ਕਢਵਾਉਣ 'ਤੇ ਲੱਗਣ ਵਾਲੇ ਟੈਕਸ ਬਾਰੇ ਨਹੀਂ ਸੋਚਦੇ।
ਇਹ ਗੌਰ ਕਰਨ ਵਾਲੀ ਗੱਲ ਹੈ ਕਿ ਈਪੀਏਐਫ 'ਚ ਮਿਲਣ ਵਾਲੀ ਟੈਕਸ ਛੋਟ ਦੀਆਂ ਕੁਝ ਸ਼ਰਤਾਂ ਹੁੰਦੀਆਂ ਹਨ। ਤੁਸੀਂ ਈਪੀਐਫ 'ਤੇ ਟੈਕਸ ਛੋਟ ਦਾ ਫਾਇਦਾ ਪਹਿਲੇ ਸਾਲ ਤੋਂ ਉਠਾਉਣਾ ਸ਼ੁਰੂ ਕਰ ਦਿੰਦੇ ਹੋ ਪਰ ਇਸ ਲਈ ਤੁਹਾਨੂੰ ਇਕ ਹੀ ਕੰਪਨੀ 'ਚ ਲਗਾਤਾਰ 5 ਸਾਲ ਤਕ ਕੰਮ ਕਰਨਾ ਪਵੇਗਾ। ਜੇ ਤੁਸੀਂ 5 ਸਾਲ ਤੋਂ ਪਹਿਲਾਂ ਈਪੀਐਫ 'ਚੋਂ ਪੈਸਾ ਕਢਵਾਉਂਦੇ ਹੋ ਤਾਂ ਟੈਕਸ 'ਚ ਮਿਲੀਛੋਟ ਵਾਪਸ ਕਰਨੀ ਹੋਵੇਗੀ। ਹੁਣ ਈਪੀਐਫ ਤੁਹਾਡੇ ਪੈਸਾ ਕਢਵਾਉਂਦੇ ਸਮੇਂ ਹੀ ਡੀਟੀਐਸ ਕੱਟ ਲੈਂਦਾ ਹੈ। J