ਗੁਰਪ੍ਰੀਤ ਸਿੰਘ ਸੰਧੂ, ਕਪੂਰਥਲਾ : ਸਿਰਜਣਾ ਕੇਂਦਰ ਕਪੂਰਥਲਾ ਵੱਲੋਂ ਕੇਂਦਰ ਦੇ ਦਫ਼ਤਰ ਵਿਰਸਾ ਵਿਹਾਰ 'ਚ ਇਕ ਵਿਸ਼ੇਸ਼ ਨਾਰੀ ਕਵੀ ਦਰਬਾਰ ਪਿ੍ਰੰ. ਪ੍ਰੋਮਿਲਾ ਅਰੋੜਾ, ਡਾ. ਭੁਪਿੰਦਰ ਕੌਰ, ਪ੍ਰੋ. ਪਰਮਜੀਤ ਕੌਰ, ਅੰਮਿ੍ਰਤਪਾਲ ਕੌਰ ਪ੍ਰਧਾਨ ਨਗਰ ਕੌਂਸਲ, ਸ਼ਰਮਜੀਤ ਕੌਰ ਤੇ ਕੇਂਦਰ ਦੇ ਪ੍ਰਧਾਨ ਚੰਨ ਮੋਮੀ ਦੀ ਪ੍ਰਧਾਨਗੀ ਹੇਠ ਕਰਵਾਇਆ। ਇਸ ਕਵੀ ਦਰਬਾਰ 'ਚ ਪੰਜਾਬ ਦੀਆਂ ਨਾਮਵਰ ਕਵਿਤਰੀਆਂ ਸੁਰਿੰਦਰ ਜੀਤ ਕੌਰ, ਪ੍ਰਕਾਸ਼ ਕੌਰ ਸੰਧੂ (ਜਲੰਧਰ), ਕੁਲਵਿੰਦਰ ਕਿਰਨ ਤੇ ਜਸਪ੍ਰੀਤ ਫਲਕ (ਲੁਧਿਆਣਾ), ਕੁਲਵਿੰਦਰ ਕੰਵਲ (ਸੰਲਤਾਨਪੁਰ ਲੋਧੀ) ਤੇ ਕੰਨਿਆ ਕਾਲਜ ਕਪੂਰਥਲਾ ਦੇ ਸੰਗੀਤ ਵਿਭਾਗ ਦੀ ਪ੍ਰੋ. ਪਰਮਜੀਤ ਕੌਰ, ਪ੍ਰੋ. ਗਗਨਦੀਪ ਕੌਰ, ਪ੍ਰੋ. ਹਰਪ੍ਰੀਤ ਕੌਰ ਤੇ ਸ਼ਰਮਜੀਤ ਕੌਰ ਨੇ ਸਾਹਿਤਕ ਸਮਾਜਿਕ ਤੇ ਸੱਭਿਆਚਾਰਕ ਗੀਤ, ਗਜ਼ਲਾਂ ਅਤੇ ਕਵਿਤਾਵਾਂ ਪੇਸ਼ ਕੀਤੀਆਂ।
ਮੰਚ ਸੰਚਾਲਨ ਸਿਰਜਣਾ ਕੇਂਦਰ ਦੇ ਜਨਰਲ ਸਕੱਤਰ ਕੰਵਰ ਇਕਬਾਲ ਸਿੰਘ ਨੇ ਕਰਦਿਆਂ ਕੌਮੀ ਕਵੀ ਦਰਬਾਰਾਂ 'ਚ ਉੱਚ ਪੱਧਰੀ ਸ਼ਾਇਰੀ ਪੇਸ਼ ਕਰਨ ਵਾਲੀਆਂ ਸੱਦੀਆਂ ਗਈਆਂ ਕਵਿਤਰੀਆਂ ਦੀ ਸੰਖੇਪ ਜਾਣਕਾਰੀ ਸਰੋਤਿਆਂ ਨਾਲ ਸਾਂਝੀ ਕੀਤੀ। ਹਾਜ਼ਰ ਸਾਹਿਤ ਪ੍ਰੇਮੀਆਂ ਨੇ ਪੇਸ਼ ਹੋਈ ਸਾਰਥਕ ਸ਼ਾਇਰੀ ਦੀ ਭਰਵੀਂ ਦਾਦ ਦਿੱਤੀ। ਸਮੁੱਚੇ ਪ੍ਰਧਾਨਗੀ ਮੰਡਲ ਵੱਲੋਂ ਸੱਦੀ ਗਈਆਂ ਕਵਿਤਰੀਆਂ ਨੂੰ ਬੁੱਕੇ ਭੇਟ ਕਰਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਪ੍ਰੈੱਸ ਸਕੱਤਰ ਕੁਮਾਰ ਆਸ਼ੂ ਤੇ ਤੇਜਬੀਰ ਸਿੰਘ ਨੇ ਦੱਸਿਆ ਕਿ ਮੁਖਤਾਰ ਸਹੋਤਾ, ਿਯਸ਼ਨ ਚੰਦ, ਦੀਸ਼ ਦਬੁਰਜੀ, ਮਹਿੰਦਰ ਠੁਕਰਾਲ, ਸੁਖਜੀਤ ਕੌਰ, ਰਾਜਨਦੀਪ ਕੌਰ, ਹਰਜੀਤ ਸਿੰਘ, ਨੀਲਮ ਕੁਮਾਰੀ ਬੰਗੜ, ਲਾਲੀ ਕਰਤਾਰਪੁਰੀ, ਗੁਰਬਚਨ ਸਿੰਗ ਬੰਗੜ, ਮਨਜਿੰਦਰ ਕਮਲ, ਨਰਿੰਦਰ ਸੋਨੀਆ ਪੱਤਰਕਾਰ, ਡਾ. ਸਵਰਨ ਸਿੰਘ, ਸੁਰਿੰਦਰਪਾਲ ਸਿੰਘ ਸੰਧੂ, ਮਨਜਿੰਦਰ ਸਿੰਘ ਸਾਹੀ, ਹਰਜੀਤ ਸਿੰਘ ਵਾਲੀਆ ਲੰਡਨ ਹੋਟਲ, ਹਰਦਿਆਲ ਸਿੰਘ ਝੀਤਾ ਉੱਪ ਪ੍ਰਧਾਨ ਨਗਰ ਕੌਂਸਲ, ਹਰਜੀਤ ਸਿੰਘ ਆਹਲੂਵਾਲੀਆ, ਮਹਿੰਦਰ ਸਿੰਘ ਸਾਹਨੀ ਐਡਵੋਕੇਟ, ਐੱਨਐੱਸ ਨੂਰ, ਪਰਮਜੀਤ ਕੌਰ, ਸੁਰਜੀਤ ਸਾਜਨ, ਚਰਨਜੀਤ ਕੌਰ ਆਦਿ ਇਸ ਮੌਕੇ ਹਾਜ਼ਰ ਸਨ।