-ਬੱਚਿਆਂ ਨੇ ਵਾਧੂ ਸਮੱਗਰੀ ਨਾਲ ਸਟੀਲ 'ਤੇ ਵਰਕਿੰਗ ਪ੍ਰਾਜੈਕਟ ਤਿਆਰ ਕੀਤੇ
ਕਪੂਰਥਲਾ (ਪੱਤਰ ਪੇ੍ਰਰਕ) : ਪ੍ਰੇਮ ਜੋਤ ਸੀਨੀਅਰ ਸੈਕੰਡਰੀ ਸਕੂਲ ਅਜੀਤ ਨਗਰ ਕਪੂਰਥਲਾ 'ਚ ਕੌਮੀ ਤਕਨਾਲੋਜੀ ਦਿਵਸ ਸਬੰਧੀ ਇਕ ਸਮਾਗਮ ਕਰਵਾਇਆ। ਸਕੂਲ ਦੇ ਸਾਇੰਸ ਅਧਿਆਪਕ ਪਰਮਿੰਦਰ ਸਿੰਘ ਤੇ ਕੋਆਰਡੀਨੇਟਰ ਭੁਵੇਸ਼ ਸਹਿਗਲ ਦੀ ਅਗਵਾਈ 'ਚ ਹੋਏ ਇਸ ਸਮਾਗਮ ਦੌਰਾਨ ਸਕੂਲ ਦੀ ਪਿ੍ਰੰਸੀਪਲ ਰਜਨੀ ਥਰੇਜਾ ਨੇ ਬੱਚਿਆਂ ਨੂੰ ਕੌਮੀ ਟੈਕਨਾਲੋਜੀ ਦਿਵਸ ਦੀ ਮਹੱਤਤਾ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ। ਇਸ ਮੌਕੇ ਬੱਚਿਆਂ ਨੇ ਵਾਧੂ ਸਮੱਗਰੀ ਨਾਲ ਸਟੀਲ 'ਤੇ ਵਰਕਿੰਗ ਪ੍ਰਾਜੈਕਟ ਤਿਆਰ ਕੀਤੇ। ਇਸ ਮੌਕੇ ਸਕੂਲ ਦੇ ਡਾਇਰੈਕਟਰ ਗੁਰਬਿੰਦਰ ਸਿੰਘ ਤੇ ਪਿੰ੍ਰਸੀਪਲ ਰਜਨੀ ਥਰੇਜਾ ਨੇ ਬੱਚਿਆਂ ਨੂੰ ਸਰਟੀਫਿਕੇਟ ਤਕਸੀਮ ਕੀਤੇ ਤੇ ਉਨ੍ਹਾਂ ਬੱਚਿਆਂ ਵੱਲੋਂ ਵਰਕਿੰਗ ਪ੍ਰਾਜੈਕਟ ਬਣਾਉਣ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਸਮਾਗਮ 'ਚ ਸਕੂਲ ਦੇ ਸਟਾਫ ਮੈਂਬਰ ਤੇ ਵਿਦਿਆਰਥੀ ਹਾਜ਼ਰ ਸਨ।