ਵਧਿਆ ਰੇੜਕਾ
ਬਲੈਕ ਲਿਸਟ ਕਰਾਂਗੇ, 5 ਕਰੋੜ ਸਕਿਓਰਟੀ ਵੀ ਹੋਵੇਗੀ ਜ਼ਬਤ : ਮੇਅਰ
ਨਿਗਮ ਨੇ ਆਪਣੇ ਪੱਧਰ 'ਤੇ ਕੂੜਾ ਚੁੱਕਣ ਦੀ ਖਿੱਚੀ ਤਿਆਰੀ
ਫੋਟੋ 19
ਜੇਐਨਐਨ, ਜਲੰਧਰ : ਸਾਲਿਡ ਵੇਸਟ ਪ੫ਾਜੈਕਟ ਦੀ ਠੇਕਾ ਕੰਪਨੀ ਜਿੰਦਲ ਇਨਫ੫ਾਸਟ੫ਕਚਰ ਲਿਮਟਿਡ ਦੇ ਅਚਾਨਕ ਹੱਥ ਖੜ੍ਹੇ ਕਰ ਜਾਣ ਨਾਲ ਨਿਗਮ ਦੀ ਸਵੱਛ ਭਾਰਤ ਮੁਹਿੰਮ ਤੇ ਸਮਾਰਟ ਸਿਟੀ ਪ੫ਾਜੈਕਟ ਨੂੰ ਕਰਾਰਾ ਝਟਕਾ ਲੱਗਾ ਹੈ। ਕਰਾਰ ਖ਼ਤਮ ਕਰਨ ਦਾ ਨੋਟਿਸ ਦੇਣ ਤੋਂ ਬਾਅਦ ਕੰਪਨੀ ਨੇ ਨਿਗਮ ਪ੫ਸ਼ਾਸਨ ਨਾਲ ਸਮਝੌਤੇ ਲਈ ਗੱਲਬਾਤ ਕਰਨ ਤੋਂ ਵੀ ਇਨਕਾਰ ਕਰ ਦਿੱਤਾ ਹੈ। ਜਵਾਬ 'ਚ ਨਿਗਮ ਨੇ ਆਪਣੇ ਪੱਧਰ 'ਤੇ ਕੂੜੇ ਦੀ ਲਿਫਟਿੰਗ ਕਰਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ।
ਇਸ ਸਬੰਧੀ ਮੇਅਰ ਸੁਨੀਲ ਜਿਓਤੀ ਨੇ ਕੰਪਨੀ ਦੇ ਰਵੱਈਏ 'ਤੇ ਕਾਨੂੰਨੀ ਕਾਰਵਾਈ ਦੇ ਨਾਲ ਬਲੈਕ ਲਿਸਟ ਕਰਨ ਦੀ ਚਿਤਾਵਨੀ ਵੀ ਦਿੱਤੀ ਹੈ। ਮੇਅਰ ਨੇ ਕਿਹਾ ਕਿ ਕੰਪਨੀ ਨੇ ਵੀ ਕਰਾਰ ਦੀ ਉਲੰਘਣਾ ਕੀਤੀ ਹੈ। ਇਸ ਲਈ ਕੰਪਨੀ ਦੀ ਪੰਜ ਕਰੋੜ ਦੀ ਸਕਿਓਰਟੀ ਮਨੀ ਵੀ ਜ਼ਬਤ ਹੋਵੇਗੀ ਤੇ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ। ਜਿੰਦਲ ਕੰਪਨੀ ਦੇ ਕਲਸਟਰ ਦਫ਼ਤਰ 'ਚ ਤਾਲਾ ਲੱਗਣ ਕਾਰਨ ਚਾਰ ਦਿਨਾਂ ਤੋਂ ਸ਼ਹਿਰ ਦੇ 29 ਡੰਪ ਤੇ ਕਰੀਬ 600 ਕਮਰਸ਼ੀਅਲ ਅਦਾਰਿਆਂ 'ਚ ਕੂੜੇ ਦੀ ਲਿਫਟਿੰਗ ਠੱਪ ਪਈ ਹੈ। ਰੋਜ਼ਾਨਾ ਦੇ 200 ਟਨ ਕੂੜੇ ਦੇ ਹਿਸਾਬ ਨਾਲ ਕਰੀਬ 800 ਟਨ ਕੂੜਾ ਸੜਕਾਂ 'ਤੇ ਪਿਆ ਹੈ। ਕੰਪਨੀ ਦੇ ਨੋਟਿਸ ਤੋਂ ਬਾਅਦ ਨਿਗਮ ਕਮਿਸ਼ਨਰ ਜੀਐਸ ਖਹਿਰਾ ਨੇ ਜਲੰਧਰ ਕਲਸਟਰ ਦੇ ਇੰਚਾਰਜ ਵਰਿੰਦਰ ਸਿੰਘ ਲੂਥਰਾ ਨੂੰ ਸੋਮਵਾਰ ਨੂੰ ਗੱਲਬਾਤ ਲਈ ਸੱਦਿਆ ਹੈ। ਫਿਲਹਾਲ ਲੂਥਰਾ ਨੇ ਕੰਪਨੀ ਦੇ ਨਿਰਦੇਸ਼ ਦੱਸ ਕੇ ਗੱਲਬਾਤ ਤੋਂ ਮਨ੍ਹਾਂ ਕਰ ਦਿੱਤਾ ਹੈ। ਲੂਥਰਾ ਦਾ ਕਹਿਣਾ ਹੈ ਕਿ ਕੰਪਨੀ ਦੇ ਬੁਲਾਵੇ 'ਤੇ ਉਹ ਦਿੱਲੀ 'ਚ ਹਨ। ਦੂਜੇ ਪਾਸੇ, ਕੰਪਨੀ ਦੇ ਨੋਟਿਸ 'ਤੇ ਸਰਕਾਰ ਪੱਧਰ 'ਤੇ ਕੋਈ ਫੈਸਲਾ ਜਾਂ ਨਿਰਦੇਸ਼ ਨਹੀਂ ਆਇਆ ਹੈ। ਪਰੰਤੂ ਕਮਿਸ਼ਨਰ ਜੀਐੱਸ ਖਹਿਰਾ ਦਾ ਕਹਿਣਾ ਹੈ ਕਿ ਕੰਪਨੀ ਦੇ ਦਿੱਲੀ ਵਿਖੇ ਡਾਇਰੈਕਟਰ ਦਫ਼ਤਰ 'ਚ ਗੱਲ ਹੋਈ ਹੈ। ਮੰਗਲਵਾਰ ਤਕ ਕੰਪਨੀ ਦਾ ਨੁਮਾਇੰਦਾ ਗੱਲਬਾਤ ਲਈ ਆ ਸਕਦਾ ਹੈ। ਨਿਗਮ ਇਕ-ਦੋ ਦਿਨਾਂ 'ਚ ਆਪਣੇ ਪੱਧਰ 'ਤੇ ਕੂੜੇ ਦੀ ਲਿਫਟਿੰਗ ਸ਼ੁਰੂ ਕਰ ਦੇਵੇਗਾ। ਖਹਿਰਾ ਨੇ ਕਿਹਾ ਕਿ ਜੇਕਰ ਕੰਪਨੀ ਕੰਮ 'ਤੇ ਵਾਪਸ ਨਹੀਂ ਆਉਂਦੀ ਤਾਂ ਕਰਾਰ ਅਨੁਸਾਰ ਰਿਪੋਰਟ ਬਣਾ ਕੇ ਸਰਕਾਰ ਨੂੰ ਭੇਜੀ ਜਾਵੇਗੀ।