-ਰਾਜਸਥਾਨ ਦੇ ਜੈਸਲਮੇਰ ਤੋਂ ਜ਼ਿਆਦਾ ਗਰਮ ਮੱਧ ਪ੍ਰਦੇਸ਼ ਦਾ ਖੁਜਰਾਹੋ
ਜੇਐਨਐਨ, ਨਵੀਂ ਦਿੱਲੀ : ਮੰਗਲਵਾਰ ਨੂੰ ਲੂ ਅਤੇ ਸਖ਼ਤ ਗਰਮੀ ਨਾਲ ਜੂਝਦਾ ਰਿਹਾ ਪੂਰਾ ਉੱਤਰ ਭਾਰਤ। ਰਾਜਸਥਾਨ ਦਾ ਬਾੜਮੇਰ 47.5 ਡਿਗਰੀ ਸੈਲਸੀਅਸ ਨਾਲ ਦੇਸ਼ 'ਚ ਸਭ ਤੋਂ ਅਧਿਕ ਗਰਮ ਰਿਹਾ। ਇਸ ਤੋਂ ਕੁਝ ਪੁਆਇੰਟ ਹੇਠਾਂ ਰਹੇ ਖੁਜਰਾਹੋ ਅਤੇ ਇਲਾਹਾਬਾਦ। ਇਸ ਦੇ ਉਲਟ ਦੱਖਣੀ ਰਾਜ ਕੇਰਲ ਅਤੇ ਤਾਮਿਲਨਾਡੂ 'ਚ ਬਾਰਸ਼ ਨੇ ਭਾਰੀ ਨੁਕਸਾਨ ਕੀਤਾ। ਪਿਛਲੇ ਛੇ ਸਾਲਾਂ ਦੌਰਾਨ ਮਈ 'ਚ ਇਤਨੀ ਬਾਰਸ਼ ਕਦੀ ਵੀ ਨਹੀਂ ਹੋਈ ਹੈ ਜਿਤਨੀ ਮੰਗਲਵਾਰ ਨੂੰ ਹੋਈ। ਪੂਰਬ ਉੱਤਰ ਦੇ ਜ਼ਿਆਦਾਤਰ ਖੇਤਰਾਂ ਨੂੰ ਹਨੇਰੀ ਅਤੇ ਭਾਰੀ ਬਾਰਸ਼ ਹੋਈ।
ਉੱਤਰੀ ਭਾਰਤ ਤਪਿਆ
ਰਾਜਧਾਨੀ ਦਿੱਲੀ, ਪੰਜਾਬ, ਹਿਮਾਚਲ ਪ੍ਰਦੇਸ਼, ਹਰਿਆਣਾ, ਚੰਡੀਗੜ੍ਹ, ਉੱਤਰ ਪ੍ਰਦੇਸ਼, ਉੱਤਰਾਖੰਡ, ਮੱਧ ਪ੍ਰਦੇੇਸ਼ ਅਤੇ ਰਾਜਸਥਾਨ 'ਚ ਮੰਗਲਵਾਰ ਨੂੰ ਤਾਪਮਾਨ ਸਧਾਰਣ ਤੋਂ ਤਿੰਨ ਤੋਂ ਪੰਜ ਡਿਗਰੀ ਸੈਲਸੀਅਸ ਤਕ ਉਪਰ ਰਿਹਾ ਜਦਕਿ ਬਿਹਾਰ, ਝਾਰਖੰਡ ਅਤੇ ਛੱਤੀਸਗੜ੍ਹ 'ਚ ਵੀ ਤਾਪਮਾਨ ਸਧਾਰਣ ਤੋਂ ਤਿੰਨ ਡਿਗਰੀ ਸੈਲਸੀਅਸ ਤਕ ਉਪਰ ਰਿਹਾ। 25 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਚਲੀਆਂ ਗਰਮ ਹਵਾਵਾਂ ਨੇ ਦਿੱਲੀ 'ਚ ਲੋਕਾਂ ਦਾ ਘਰ ਤੋਂ ਬਾਹਰ ਨਿਕਲਣਾ ਮੁਸ਼ਕਿਲ ਕਰ ਦਿੱਤਾ। ਰਾਜਧਾਨੀ 'ਚ ਗਰਮੀ ਦੇ ਨਾਲ-ਨਾਲ ਮੰਗਲਵਾਰ ਨੂੰ ਲੂ ਦਾ ਅਸਰ ਵੀ ਸੋਮਵਾਰ ਨਾਲੋਂ ਜ਼ਿਆਦਾ ਵਿਖਾਈ ਦਿੱਤਾ।
ਦੱਖਣ 'ਚ ਭਾਰੀ ਬਾਰਸ਼
ਤਾਮਿਲਨਾਡੂ ਤੇ ਕੇਰਲ 'ਚ ਲਗਾਤਾਰ ਦੂਸਰੇ ਦਿਨ ਭਾਰੀ ਬਾਰਸ਼ ਹੋਈ।
ਪੱਛਮ 'ਚ ਲੂ
ਲੂ ਅਤੇ ਗਰਮੀ ਦੇ ਮੱਦੇਨਜ਼ਰ ਸਰਕਾਰ ਨੇ ਖਾਸ ਕਰਕੇ ਵਿਦਰਭ, ਮਰਾਠਵਾੜਾ ਅਤੇ ਮੱਧ ਖੇਤਰ ਦੇ ਲੋਕਾਂ ਨੂੰ ਇਹਤਿਹਾਤ ਵਰਤਣ ਦੀ ਅਪੀਲ ਕੀਤੀ ਹੈ। ਆਪਦਾ ਪ੍ਰਬੰਧਨ ਵਿਭਾਗ ਦੇ ਨਿਰਦੇਸ਼ਕ ਸੁਹਾਸ ਦਵੇ ਮੁਤਾਬਿਕ ਵਿਦਰਭ ਅਤੇ ਮਰਾਠਵਾੜਾ 'ਚ ਤਾਪਮਾਨ 21 ਮਈ ਤਕ ਸਧਾਰਣ ਤੋਂ ਤਿੰਨ ਡਿਗਰੀ ਸੈਲਸੀਅਸ ਤਕ ਉਪਰ ਰਹੇਗਾ।
ਅਜਿਹਾ ਰਹੇਗਾ ਮੌਸਮ
ਦਿੱਲੀ-ਐਨਸੀਆਰ 'ਚ 23 ਮਈ ਤੋਂ ਪਹਿਲੇ ਬਾਰਸ਼ ਜਾਂ ਬੂੰਦਾਬਾਂਦੀ ਦੀ ਗੁੰਜਾਇਸ਼ ਘੱਟ ਹੀ ਹੈ। ਅਗਲੇ ਦੋ-ਤਿੰਨ ਦਿਨਾਂ ਦੌਰਾਨ ਦੇਸ਼ ਦੇ ਉੱਤਰ-ਪੱਛਮ, ਪੱਛਮ, ਪੂਰਬ ਅਤੇ ਮੱਧ ਖੇਤਰ 'ਚ ਅਧਿਕਤਰ ਤਾਪਮਾਨ 'ਚ ਬਦਲਾਅ ਦਾ ਆਸਾਰ ਨਹੀਂ ਹੈ। ਬੰਗਾਲ ਦੀ ਖਾੜੀ 'ਚ ਲੋ ਦਬਾਅ ਦੇ ਚੱਲਦੇ ਤਾਮਿਲਨਾਡੂ ਤੇ ਕੇਰਲ ਸਹਿਤ ਤੱਟੀ ਰਾਜਾਂ 'ਚ ਦੋ ਦਿਨਾਂ 'ਚ ਤੂਫਾਨੀ ਬਾਰਸ਼ ਦੇ ਆਸਾਰ ਹਨ।
ਬਾਕਸ
ਬਾੜਮੇਰ-47.5
ਖੁਜਰਾਹੋ-47.1
ਜੈਸਲਮੇਰ-47
ਇਲਾਹਾਬਾਦ-47
ਬਾਂਦਾ-46
ਦਿੱਲੀ-45.2
ਪਟਨਾ-39.2
(ਅਧਿਕਤਮ ਤਾਪਮਾਨ ਡਿਗਰੀ ਸੈਲਸੀਅਸ 'ਚ)