ਘੁਟਾਲੇ ਦਾ ਵਿਰੋਧ
ਆਰਟੀਆਈ ਤਹਿਤ ਮਿਲੀ ਜਾਣਕਾਰੀ 'ਚ ਹੋਇਆ ਖੁਲਾਸਾ
ਜੱਸਲ ਤੇ ਬਾਵਾ ਦੀ ਅਗਵਾਈ 'ਚ ਇਲਾਕਾ ਵਾਸੀਆਂ ਨੇ ਕੀਤਾ ਪ੫ਦਰਸ਼ਨ
106ਜੇ-107ਜੇ ਕੈਪਸ਼ਨ- ਘੁਟਾਲੇ ਦੇ ਵਿਰੋਧ 'ਚ ਰੋਸ ਪ੫ਦਰਸ਼ਨ ਕਰਦੇ ਬਾਵਾ ਹੈਨਰੀ, ਕੌਂਸਲਰ ਦੇਸ ਰਾਜ ਜੱਸਲ ਤੇ ਇਲਾਕਾ ਵਾਸੀ। (ਹਾਸ਼ੀਏ 'ਚ) ਖਸਤਾ ਹਾਲ ਸੜਕ।
ਕੇਕੇ ਗਗਨ, ਜਲੰਧਰ : ਮਕਸੂਦਾਂ ਚੌਕ ਤਂੋ ਸੂਰਾਨੁੱਸੀ ਤਕ ਸੜਕ ਬਣਾਉਣ 'ਚ ਹੋਏ ਘੁਟਾਲੇ ਨੂੰ ਲੈ ਕੇ ਬਾਵਾ ਹੈਨਰੀ ਤੇ ਇਲਾਕਾ ਕੌਂਸਲਰ ਦੇਸ ਰਾਜ ਜੱਸਲ ਦੀ ਅਗਵਾਈ 'ਚ ਇਲਾਕਾ ਵਾਸੀਆਂ ਨੇ ਰੋਸ ਧਰਨਾ ਦਿੱਤਾ। ਧਰਨੇ ਨੂੰ ਸੰਬੋਧਨ ਕਰਦੇ ਹੋਏ ਬਾਵਾ ਹੈਨਰੀ ਤੇ ਦੇਸ ਰਾਜ ਜੱਸਲ ਨੇ ਦੱਸਿਆ ਕਿ ਇਕ ਆਰਟੀਆਈ ਰਾਹੀਂ ਪ੍ਰਾਪਤ ਕੀਤੀ ਸੂਚਨਾ ਮੁਤਾਬਕ ਇਹ ਸੜਕ ਕਾਗ਼ਜ਼ਾਂ 'ਚ ਹੀ ਬਣਾ ਕੇ 3 ਕਰੋੜ 12 ਲੱਖ ਰੁਪਏ ਦੀ ਠੇਕੇਦਾਰ ਨੂੰ ਅਦਾਇਗੀ ਵੀ ਕਰ ਦਿੱਤੀ ਗਈ ਹੈ। ਇਸ ਇਲਾਕੇ ਵਿਚ ਹਜ਼ਾਰਾਂ ਸਿਵਲ ਡਿਫੈਂਸ ਕਰਮਚਾਰੀ ਵੀ ਕੰਮ ਕਰਦੇ ਹਨ। ਉਨ੍ਹਾਂ ਦੇ ਆਗੂ ਬਲਕਾਰ ਸਿੰਘ ਜੋ ਬੀਐਮਐਸ ਨਾਲ ਸਬੰਧਤ ਹੈ ਦੇ ਕਹਿਣ ਮੁਤਾਬਕ ਇਹ ਸੜਕ ਪਿਛਲੇ 8-10 ਸਾਲ ਤੋ ਨਹੀਂ ਬਣੀ ਤੇ ਖੱਡਿਆਂ ਕਾਰਨ ਵਾਪਰੇ ਹਾਦਸਿਆਂ ਨਾਲ ਕਈ ਮੌਤਾਂ ਹੋਈਆਂ ਹਨ।
ਧਰਨੇ ਨੂੰ ਸੰਬੋਧਨ ਕਰਦੇ ਹੋਏ ਬਾਵਾ ਹੈਨਰੀ ਤੇ ਦੇਸ ਰਾਜ ਜੱਸਲ ਨੇ ਦੱਸਿਆ ਕਿ ਇਕ ਦਸੰਬਰ 2015 ਨੂੰ ਨਗਰ ਨਿਗਮ ਹਾਊਸ ਦੀ ਹੋਈ ਮੀਿੰਟਗ ਵਿਚ ਨਿਗਰਾਨ ਇੰਜੀਨੀਅਰ ਨੇ ਦੱਸਿਆ ਕਿ ਜੰਗਲਾਤ ਵਿਭਾਗ ਵੱਲੋਂ ਸੜਕ ਉਸਾਰੀ ਦੀ ਮਨਜ਼ੂਰੀ ਨਾ ਮਿਲਣ ਕਾਰਨ ਮਕਸੂਦਾਂ ਚੌਕ 'ਤੇ ਵਿਧੀਪੁਰ ਤਕ ਸੜਕ ਦੀ ਉਸਾਰੀ ਨਹੀਂ ਹੋ ਸਕੀ। ਪਰ ਦੇਸ ਰਾਜ ਜੱਸਲ ਵਲੋਂ ਆਰਟੀਆਈ ਅਧੀਨ ਇਸ ਮਾਮਲੇ ਦੀ ਲਿਖਤੀ ਜਾਣਕਾਰੀ ਮੰਗੀ ਗਈ। ਸੂਚਨਾ ਮੁਤਾਬਕ ਇਹ ਸੜਕ ਸਾਲ 2010 ਦੇ ਬਣਾਏ ਤਖਮੀਨੇ ਵਿਰੁੱਧ ਸਾਲ 2013 ਵਿਚ ਬਣਾਈ ਜਾ ਚੁੱਕੀ ਹੈ ਤੇ ਸੰਬਧਤ ਠੇਕੇਦਾਰ ਨੂੰ 17 ਨਵੰਬਰ 2013 ਨੂੰ ਅਦਾਇਗੀ ਕਰਕੇ ਜਮ੍ਹਾਂ ਸਕਿਓਰਿਟੀ ਵੀ ਵਾਪਸ ਕੀਤੀ ਜਾ ਚੁੱਕੀ ਹੈ। ਡਿਵਾਈਡਰ ਜਨਤਾ ਕਾਲੋਨੀ ਤਕ ਬਣਾ ਕੇ ਇਸ ਦੀ ਅਦਾਇਗੀ ਵੀ ਕੀਤੀ ਗਈ ਹੈ। ਆਗੂਆਂ ਕਿਹਾ ਕਿ ਇਸ ਸੜਕ 'ਤੇ ਇਕ ਇੱਟ ਵੀ ਲੱਗੀ ਪਰ 2 ਲੱਖ 68 ਹਜ਼ਾਰ ਰੁਪਏ ਦੀ ਅਦਾਇਗੀ ਹੋਈ ਹੈ। ਇਕ ਪੱਥਰ ਵੀ ਨਹੀਂ ਲੱਗਾ ਪਰ 2 ਲੱਖ 52 ਹਜ਼ਾਰ ਦੀ ਅਦਾਇਗੀ ਕੀਤੀ ਗਈ।
ਬਾਵਾ ਹੈਨਰੀ ਨੇ ਦੱਸਿਆ ਕਿ ਹੋਰ ਤਾਂ ਹੋਰ ਸੜਕ ਤੋਂ ਅੱਧ-ਪਚੱਦੇ ਬਣੇ ਡਿਵਾਈਡਰ ਦਾ ਮਲਬਾ ਚੁਕਵਾਇਆ ਜਾਣਾ ਸੀ ਪਰ ਸਕੜ 'ਤੇ ਉਲਟਾ ਭਰਤੀ ਪਾਉਣ ਦੀ 28 ਲੱਖ 75 ਹਜ਼ਾਰ ਰੁਪਏ ਦੀ ਅਦਾਇਗੀ ਕੀਤੀ ਗਈ ਹੈ। ਇਸੇ ਤਰ੍ਹਾਂ ਸੜਕ ਦੀਆਂ ਸਾਈਡਾਂ 'ਤੇ ਪੰਜ-ਪੰਜ ਫੁੱਟ 1200 ਫੁੱਟ ਲੰਬਾਈ 'ਚ ਪੱਥਰ ਲਗਣਾ ਸੀ ਜੋ ਨਹੀਂ ਲੱਗਾ ਪਰ ਇਸ ਦੀ ਵੀ ਅਦਾਇਗੀ ਹੋਈ ਹੈ। ਅੱਜ ਦੇ ਧਰਨੇ ਨੂੰ ਸੰਬੋਧਨ ਕਰਦੇ ਹੋਏ ਦੇਸ ਰਾਜ ਜੱਸਲ ਤੇ ਬਾਵਾ ਹੈਨਰੀ ਨੇ ਕਿਹਾ ਕਿ ਨਿਗਮ ਭਿ੫ਸ਼ਟਾਚਾਰ ਦਾ ਅੱਡਾ ਬਣ ਚੁੱਕੀ ਹੈ ਤੇ ਇਹ ਘਪਲਾ ਵੀ ਕਾਂਗਰਸ ਵਿਜੀਲੈਂਸ ਕੋਲ ਲੈ ਕੇ ਜਾਵੇਗੀ ਅਤੇ ਜੇਕਰ ਸੁਣਵਾਈ ਨਾ ਹੋਈ ਤਾਂ ਹਾਊਸ ਨੂੰ ਗੁਮਰਾਹ ਕਰਨ ਵਾਲੇ ਮੇਅਰ ਵਿਰੁੱਧ ਹਾਈ ਕੋਰਟ ਵਿਚ ਕੇਸ ਕੀਤਾ ਜਾਵੇਗਾ।