ਹਰਵਿੰਦਰ ਭੂੰਗਰਨੀ, ਮੇਹਟੀਆਣਾ : ਗੁਰਦੁਆਰਾ ਸ਼੍ਰੀ ਸਿੰਘ ਸਭਾ ਪਿੰਡ ਹਾਰਟਾ ਵਿਖੇ ਉਘੇ ਸਮਾਜ ਸੇਵਕ ਤੇ ਗੁਰਦੁਆਰਾ ਸ਼੍ਰੀ ਸਿੰਘ ਸਭਾ ਸਾਹਿਬ ਦੇ ਪ੍ਰਧਾਨ ਮਾ. ਪਿਆਰਾ ਸਿੰਘ ਹਾਰਟਾ ਦੀ ਬੀਤੀ ਦਿਨੀ ਦਿਹਾਂਤ ਹੋ ਗਿਆ ਸੀ। ਉਨ੍ਹਾਂ ਦੀ ਆਤਮਾ ਦੀ ਸ਼ਾਤੀ ਲਈ ਰੱਖੇ ਸ਼੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਉਪਰੰਤ ਭਾਈ ਕੁਲਵੰਤ ਸਿੰਘ ਹਾਰਟਾ ਨੇ ਵੈਰਾਗ ਮਈ ਕੀਰਤਨ ਕੀਤਾ। ਇਸ ਮੌਕੇ ਸ਼ਰਧਜਾਲੀ ਸਮਾਗਮ ਵਿਚ ਰਾਜਨਿਤਕ, ਧਾਰਮਿਕ ਜਥੇਬੰਦਿਆਂ, ਸਮਾਜ ਸੇਵੀ ਸੰਸਥਾਵਾਂ, ਅਧਿਆਪਕ ਯੂਨਿਅਨ, ਰਾਜਨਿਤਕ ਨੇਤਾਵਾਂ ਆਦਿ ਨੇ ਪੁੱਜ ਕੇ ਮਾ. ਪਿਆਰਾ ਸਿੰਘ ਹਾਰਟਾ ਨੂੰ ਭਾਵ ਭਿੰਨੀਆਂ ਸ਼ਰਧਾਜਲੀਆਂ ਭੇਟ ਕਰਕੇ ਸ਼ਰਧਾ ਫੁੱਲ ਭੇਟ ਕੀਤੇ। ਇਸ ਮੌਕੇ ਸ਼ਰਧਾਜਲੀ ਸਮਾਗਮ ਵਿਚ ਜਥੇਦਾਰ ਮਜੈਲ ਸਿੰਘ ਸਾਬਕਾ ਸਰਪੰਚ ਹਾਰਟਾ, ਹਰਸ਼ਰਨ ਸਿੰਘ ਜਲੰਧਰ, ਕਿਸ਼ਨ ਸਿੰਘ ਇੰਨ. ਰੇਵਲੇ ਕੋਚ ਫੈਕਟਰੀ ਕਰਪੂਥਲਾ, ਮਾ. ਰਾਮ ਮਦਨ ਗੌਰਮਿੰਟ ਆਧਿਆਪਕ ਯੂਨਿਅਨ, ਜਸਪਾਲ ਸਿੰਘ ਹਾਰਟਾ, ਦੀਦਾਰ ਸਿੰਘ, ਸੁਰਜੀਤ ਸਿੰਘ, ਜਥੇਦਾਰ ਜੋਗਾ ਸਿੰਘ ਬੱਡੋ, ਮਾ. ਹਰਬੰਸ ਸਿੰਘ ਹਾਰਟਾ ਸੀਨੀਅਰ ਆਕਾਲੀ ਆਗੂ, ਧਿਆਨ ਸਿੰਘ ਚੱਬੇਵਾਲ, ਇੰਦਰਜੀਤ ਸਿੰਘ, ਜਥੇਦਾਰ ਦੁੱਖਭੰਜਨ ਸਿੰਘ ਹਾਰਟਾ, ਰਜਿੰਦਰ ਕੌਰ, ਸਰਬਜੀਤ ਸਿੰਘ, ਦਰਸ਼ਨ ਸਿੰਘ ਬਾਗੀ, ਨਿਰਮਲ ਸਿੰਘ ਆਲੋਵਾਲ, ਬਲਦੇਵ ਸਿੰਘ, ਸੁਖਵਿੰਦਰ ਸਿੰਘ ਸੁੱਖਾ, ਜਸਪਾਲ ਸਿੰਘ ਸੈਣੀ, ਹਰਜਿੰਦਰ ਸਿੰਘ ਹਾਰਟਾ ਆਦਿ ਨੇ ਸ਼ਰਧਾਜਲੀਆਂ ਭੇਟ ਕੀਤੀਆਂ।
ਫੋਟੋ 101 ਤੋਂ 101ਬੀ ਪੀ ਤੱਕ - ਪਿੰਡ ਹਾਰਟਾ ਵਿਖੇ ਮਾ. ਪਿਆਰਾ ਸਿੰਘ ਦੀ ਅੰਤਮ ਅਰਦਾਸ ਮੌਕੇ ਵੱਖ ਵੱਖ ਦਿ੫ਸ਼। ਮਾ. ਪਿਆਰਾ ਸਿੰਘ ਹਾਰਟਾ ਦੀ ਪੁਰਾਣੀ ਫੋਟੋ।