ਪ.ਪ., ਮੇਹਟੀਆਣਾ : ਪਿੰਡ ਭਾਮ ਵਿਖੇ ਮਾਂ ਭਾਮਸ਼ਵੇਰੀ ਜੀ ਦੇ 60ਵੇਂ ਪ੍ਰਗਟ ਦਿਵਸ ਨੂੰ ਸਮਰਪਿਤ ਤੇ ਨਰਾਤਿਆਂ ਦੇ ਮੌਕੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਜੱਖੂ ਮੁਹੱਲੇ ਵਿਖੇ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ। ਇਸ ਮੌਕੇ ਰੇਸ਼ਮ ਸਿੰਘ ਜੱਖੂ ਨੇ ਪ੍ਰਮਾਤਮਾ ਅੱਗੇ ਅਰਦਾਸ ਕਰਕੇ ਛਬੀਲ ਆਰੰਭਤਾ ਕਰਵਾਈ। ਇਸ ਮੌਕੇ ਸਮੂਹ ਨੌਜਵਾਨ ਵੀਰਾਂ ਦੇ ਸੰਗਤਾਂ ਨੂੰ ਠੰਡਾ ਮਿੱਠਾ ਜਲ ਛਕਾ ਕੇ ਗਰਮੀ ਤੋਂ ਨਿਜਾਤ ਦਿਵਾਈ। ਇਸ ਮੌਕੇ ਮੁੱਖ ਸੇਵਾਦਾਰ ਰੇਸ਼ਮ ਸਿੰਘ ਜੱਖੂ ਨੇ ਸਮੂਹ ਸੇਵਾਦਾਰਾਂ ਦਾ ਸੇਵਾ ਕਰਨ ਤੇ ਧੰਨਵਾਦ ਕੀਤਾ। ਇਸ ਮੌਕੇ ਡਾ. ਇੰਦਰਜੀਤ ਸਿੰਘ ਭਾਮ, ਸੰਦੀਪ ਸਿੰਘ ਜੱਖੂ, ਜੀਵਨ ਸਿੰਘ, ਡਾ. ਸਰਬਜੀਤ ਕੌਰ, ਡਾ. ਮਨਜੀਤ ਕੌਰ ਠੱਕਰਵਾਲ, ਗੁਰਨਾਮ ਕੌਰ, ਗੁਰਮੀਤ ਸਿੰਘ ਜੱਖੂ, ਮਨਜੀਤ ਕੌਰ, ਜਸਵੀਰ ਸਿੰਘ ਲਾਡੀ ਚਿੱਤੋੋ, ਚਰਨਜੀਤ ਸਿੰਘ ਭੋਲੂ, ਕੁਲਦੀਪ ਸਿੰਘ ਦੀਪੂ, ਸਰਵਣ ਸਿੰਘ ਸੈਡੀ, ਜਤਨ ਕੁਮਾਰ, ਹਰਸ਼ ਕੁਮਾਰ, ਮਹਿੰਦਰ ਸਿੰਘ ਮਿੰਦੀ, ਕਾਕਾ ਚਿੱਤੋਂ, ਰਾਮ ਸਰੂਪ ਅਰੋੜਾ, ਲਾਡੀ ਜੱਲੋਵਾਲ, ਬਾਬਾ ਲਾਡੀ ਸ਼ਾਹ ਚਿੱਤੋ, ਬਿੰਦੂ, ਨੰਬੜਦਾਰ ਜੀਤ ਸਿੰਘ ਆਦਿ ਨੇ ਸੇਵਾ ਕੀਤੀ।
ਫੋਟੋ 102 ਪੀ -ਪਿੰਡ ਭਾਮ ਵਿਖੇ ਮਾਂ ਭਾਮਸ਼ਵੇਰੀ ਜੀ ਦੇ 60ਵੇਂ ਪ੍ਰਗਟ ਦਿਵਸ ਨੂੰ ਸਮਰਪਿਤ ਛਬੀਲ ਵਿਚ ਸੇਵਾ ਕਰਦੇ ਹੋਏ ਸੇਵਾਦਾਰ।