ਫੋਟੋ-23-ਬੀਐਨਐਲ-ਪੀ-6
ਕੈਪਸ਼ਨ-ਮੁਕਾਬਲਿਆਂ ਦੌਰਾਨ ਟਰਾਫ਼ੀ ਜਿੱਤਣ ਵਾਲੀਆਂ ਸਕੂਲ ਦੀਆਂ ਵਿਦਿਆਰਥਣਾਂ।
ਸਟਾਫ ਰਿਪੋਰਟਰ, ਬਰਨਾਲਾ : ਜੈ ਵਾਟਿਕਾ ਸਕੂਲ ਬਰਨਾਲਾ ਵਿਖੇ ਸੀਬੀਐਸਈ ਸਹੋਦਿਆ ਇੰਟਰ ਸਕੂਲ ਫੇਸ ਪੇਂਟਿੰਗ ਮੁਕਾਬਲਾ ਹੋਇਆ। ਜਿਸ ਵਿਚ 10 ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਮਦਰ ਟੀਚਰ ਸਕੂਲ ਵਲੋਂ ਆਰਟ ਟੀਚਰ ਰਾਕੇਸ਼ ਕੁਮਾਰ ਅਤੇ ਦੋ ਵਿਦਿਆਰਥਣਾਂ ਮਾਨਵਦੀਪ ਕੌਰ, ਪਾਰੁਲ ਗੋਇਲ 9ਵੀਂ ਕਲਾਸ ਨੇ ਵੀ ਭਾਗ ਲਿਆ। ਦੋਵਾਂ ਵਿਦਿਆਰਥਣਾਂ ਨੇ ਆਪਣਾ ਹੁਨਰ ਵਧਾ ਚੜ੍ਹਾ ਕੇ ਪੇਸ਼ ਕਰਕੇ ਤੀਜਾ ਸਥਾਨ ਪ੫ਾਪਤ ਕਰਦਿਆਂ ਟਰਾਫ਼ੀ ਜਿੱਤੀ। ਇਸ ਸਮੇਂ ਸਕੂਲ ਦੇ ਡੀਨ ਅਜੈਪਾਲ ਜਸਵਾਲ ਨੇ ਜੇਤੂ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਅਤੇ ਉਨ੍ਹਾਂ ਦੇ ਆਰਟ ਟੀਚਰ ਨੂੰ ਵਧਾਈ ਦਿੱਤੀ।