ਮਨਦੀਪ ਸ਼ਰਮਾ, ਜਲੰਧਰ : ਹਜ਼ਰਤ ਬਾਬਾ ਖੇੜਾ ਪੀਰ ਬੂਟਾ ਮੰਡੀ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੱਤ ਦਿਨਾ ਨਾਈਟ ਿਯਕਟ ਟੂਰਨਾਮੈਂਟ ਕਰਵਾਇਆ ਗਿਆ। ਮੰਗਲਵਾਰ ਰਾਤ ਫਾਈਨਲ ਮੁਕਾਬਲੇ 'ਚ ਕਿਲ੍ਹਾ ਮੁਹੱਲਾ ਦੀ ਟੀਮ ਨੇ ਜਿੱਤ ਦਰਜ ਕਰਕੇ ਨਕਦ ਇਨਾਮ ਤੇ ਟਰਾਫੀ 'ਤੇ ਕਬਜ਼ਾ ਜਮਾ ਲਿਆ। ਫਾਈਲ ਮੁਕਾਬਲਾ ਕਿਲ੍ਹਾ ਮੁਹੱਲਾ ਤੇ ਭਾਰਗੋ ਕੈਂਪ ਦੀਆਂ ਟੀਮਾਂ ਵਿਚਾਲੇ ਖੇਡਿਆ ਗਿਆ ਸੀ। ਇਸ ਮੌਕੇ ਰੰਗਾਰੰਗ ਪ੍ਰੋਗਰਾਮ ਵੀ ਕਰਵਾਇਆ ਗਿਆ, ਜਿਸ ਦਾ ਮੈਚ ਤੋਂ ਬਾਅਦ ਖਿਡਾਰੀਆਂ ਦੇ ਇਲਾਵਾ ਦਰਸ਼ਕਾਂ ਨੇ ਆਨੰਦ ਮਾਣਿਆ।
ਇਸ ਮੌਕੇ ਮੁੱਖ ਮਹਿਮਾਨ ਵਜੋਂ ਸਰਬਜੀਤ ਸਿੰਘ ਨੰਨੂ ਜਨਰਲ ਸਕੱਤਰ ਯੂਥ ਅਕਾਲੀ ਦਲ ਦੋਆਬਾ ਜ਼ੋਨ ਨੇ ਉਚੇਚੇ ਤੌਰ 'ਤੇ ਸ਼ਿਰਕਤ ਕੀਤੀ। ਉਨ੍ਹਾਂ ਜੇਤੂ ਟੀਮ ਨੂੰ 5100 ਰੁਪਏ ਦਾ ਨਕਦ ਇਨਾਮ ਵੀ ਦਿੱਤਾ। ਉਨ੍ਹਾਂ ਦੇ ਨਾਲ ਖ਼ਾਸ ਤੌਰ 'ਤੇ ਯੂਥ ਅਕਾਲੀ ਦਲ ਦਿਹਾਤੀ ਪ੍ਰਧਾਨ ਗੁਰਮਿੰਦਰ ਸਿੰਘ ਕਿਸ਼ਨਪੁਰ ਵੀ ਹਾਜ਼ਰ ਹੋਏ। ਟੂਰਨਾਮੈਂਟ 'ਚ ਯੂਥ ਅਕਾਲੀ ਦਲ ਦੋਆਬਾ ਜ਼ੋਨ ਦੇ ਆਗੂਆਂ ਦੀ ਅਹਿਮ ਭੂਮਿਕਾ ਰਹੀ। ਹਾਲਾਂਕਿ ਰੁਝੇਵਿਆਂ ਕਾਰਨ ਦੋਆਬਾ ਜ਼ੋਨਲ ਪ੍ਰਧਾਨ ਤੇ ਯੂਥ ਅਕਾਲੀ ਦਲ ਦੇ ਬੁਲਾਰੇ ਸਰਬਜੋਤ ਸਿੰਘ ਸਾਬੀ ਤਾਂ ਿਯਕਟ ਟੂਰਨਾਮੈਂਟ 'ਚ ਨਹੀਂ ਪੁੱਜ ਸਕੇ ਪਰ ਆਈਟੀ ਵਿੰਗ ਦੇ ਪ੍ਰਧਾਨ ਤੇ ਜ਼ਿਲ੍ਹਾ ਦਫ਼ਤਰ ਇੰਚਾਰਜ ਖ਼ੁਸ਼ਵੰਸ਼ਦੀਪ ਸਿੰਘ ਧਾਮੀ, ਸੀਨੀਅਰ ਮੀਤ ਪ੍ਰਧਾਨ ਵਿਸ਼ਾਲ ਲੂੰਬਾ, ਸੀਨੀਅਰ ਯੂਥ ਆਗੂ ਸੁਖਮਿੰਦਰ ਸਿੰਘ ਰਾਜਪਾਲ, ਦੋਆਬਾ ਜ਼ੋਨਲ ਕੋਆਰਡੀਨੇਟਰ ਮੁਸਲਿਮ ਵਿੰਗ ਅਯੂਬ ਖਾਨ, ਅਮਨਦੀਪ ਸਿੰਘ ਪਾਇਲਟ, ਮਨੀ ਰਾਠੌਰ, ਦਿਲਾਵਰ ਮਹੇ, ਕਮਲ ਲਾਲੀ, ਨਛੱਤਰ ਮਹੇ, ਰੋਹਿਤ, ਅਸ਼ੋਕ ਸਭਰਵਾਲ, ਭਜਨ ਲਾਲ ਚੋਪੜਾ ਤੇ ਹੋਰ ਹਾਜ਼ਰ ਸਨ।
ਟੂਰਨਾਮੈਂਟ ਮੌਕੇ ਸੁਖਮਿੰਦਰ ਸਿੰਘ ਰਾਜਪਾਲ ਤੇ ਖ਼ੁਸ਼ਵੰਸ਼ਦੀਪ ਸਿੰਘ ਧਾਮੀ ਨੇ ਕਿਹਾ ਕਿ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਮਾੜੀਆਂ ਅਲਮਤਾਂ ਤੋਂ ਬਚਾਉਣ ਲਈ ਵੱਧ ਤੋਂ ਵੱਧ ਖੇਡ ਮੁਕਾਬਲੇ ਕਰਵਾਉਣੇ ਚਾਹੀਦੇ ਹਨ। ਉਨ੍ਹਾਂ ਆਪਣੇ ਵੱਲੋਂ ਖੇਡਾਂ 'ਚ ਪੂਰਾ ਯੋਗਦਾਨ ਦਿੱਤੇ ਜਾਣ ਦਾ ਭਰੋਸਾ ਦਿਵਾਇਆ।