ਕੇਕੇ ਗਗਨ, ਜਲੰਧਰ : ਮੰਨੀਆਂ ਮੰਗਾਂ ਲਾਗੂ ਕਰਵਾਉਣ ਲਈ ਨਗਰ ਨਿਗਮ ਤਾਲਮੇਲ ਕਮੇਟੀ ਵੱਲੋਂ ਲਗਾਤਾਰ ਚਲ ਰਹੇ ਸੰਘਰਸ ਦੇ 136ਵੇਂ ਦਿਨ ਵੀ ਰੋਸ ਮੁਜ਼ਾਹਰਾ ਜਾਰੀ ਰਿਹਾ। ਨਿਗਮ ਕਰਮਚਾਰੀਆਂ ਨੇ ਨਿਗਮ ਸ਼ਾਪਿੰਗ ਕੰਪਲੈਕਸ ਤੋਂ ਲਵਕੁਸ਼ ਚੌਕ ਤੇ ਪੈੱ੍ਰਸ ਕਲੱਬ ਚੌਕ ਤੋਂ ਹੁੰਦੇ ਹੋਏ ਕਮਿਸ਼ਨਰ ਨਗਰ ਨਿਗਮ ਦਫ਼ਤਰ ਸਾਹਮਣੇ ਰੋਸ ਮੁਜ਼ਾਹਰਾ ਕੀਤਾ। ਇਸ ਮੌਕੇੇ ਹਰ ਰੋਜ਼ ਦੀ ਤਰ੍ਹਾਂ ਕਮਿਸ਼ਨਰ ਦਫ਼ਤਰ ਸਾਹਮਣੇ ਪੰਜ ਮੁਲਾਜ਼ਮ ਰਣਜੀਤ ਕੁਮਾਰ, ਦੇਵਰਾਜ, ਕਨਪਤ, ਸ਼ਾਮ ਕੁਮਾਰ ਤੇ ਚੰਦਨ ਕੁਮਾਰ ਸਾਰਾ ਦਿਨ ਲਈ ਧਰਨੇ 'ਤੇ ਬੈਠੇ ਤੇ ਨਿਗਮ ਪ੍ਰਸ਼ਾਸਨ ਵਿਰੁੱਧ ਨਾਅਰੇਬਾਜੀ ਕੀਤੀ।
ਧਰਨੇ ਨੂੰ ਸੰਬੋਧਨ ਕਰਦੇ ਹੋਏ ਤਾਲਮੇਲ ਕਮੇਟੀ ਦੇ ਚੇਅਰਮੈਨ ਪਵਨ ਅਗਨੀਹੋਤਰੀ ਨੇ ਕਿਹਾ ਯੂਨੀਅਨ ਨੇ ਕੇਂਦਰੀ ਮੰਤਰੀ ਵਿਜੇ ਸਾਂਪਲਾ, ਸਥਾਨਕ ਸਰਕਾਰਾਂ ਮੰਤਰੀ ਅਨਿਲ ਜੋਸ਼ੀ ਨੂੰ ਦੇ ਮਿਲਣ ਦੇ ਬਾਵਜੂਦ ਵੀ ਅੱਜ ਤਕ ਮੰਗਾਂ ਦਾ ਨਿਪਟਾਰਾ ਨਹੀਂ ਹੋਇਆ। ਇਸ ਮੌਕੇ ਪ੍ਰੇਮਪਾਲ ਡੁਮੇਲੀ, ਸੋਮਨਾਥ ਮਹਿਤਪੁਰੀ , ਰਮੇਸ਼ ਰਾਮਾਮੰਡੀ, ਪੂਰਨਚੰਦ, ਸਤਪਾਲ ਚੌਧਰੀ, ਪ੍ਰਦੀਪ ਕੁਮਾਰ, ਰਜਿੰਦਰ ਕੁਮਾਰ ਤੇ ਹੋਰ ਆਗੂਆਂ ਨੇ ਸੰਬੋਧਨ ਕੀਤਾ।