ਫੋਟੋ ਫਾਇਲ: 4
ਫੋਟੋ-ਸ੫ੀ ਸਿਧੂ ਦਾ ਸਨਮਾਨ ਕਰਦੇ ਹੋਏ ਬਾਬਾ ਬੇਅੰਤ ਦਾਸ ਅਤੇ ਹੋਰ।
ਸੁਖਵਿੰਦਰ ਸਿੰਘ ਬਾਵਾ, ਸੰਗਰੂਰ
ਪਿੰਡ ਮੰਗਵਾਲ ਵਿਖੇ ਨਗਨ ਬਾਬਾ ਸਾਹਿਬ ਦਾਸ ਦੇ ਡੇਰੇ 'ਤੇ ਬਾਬਾ ਬੇਅੰਤ ਦਾਸ ਮੁੱਖ ਸੇਵਾਦਾਰ ਦੀ ਅਗਵਾਈ ਹੇਠ ਮਨਦੀਪ ਸਿੰਘ ਸਿੱਧੂ ਕਮਾਡੈਂਟ ਆਈ.ਆਰ.ਬੀ ਬਟਾਲੀਅਨ ਲੱਡਾ ਕੋਠੀ ਦਾ ਬਤੌਰ ਐਸ.ਐਸ. ਪੀ. ਸੰਗਰੂਰ ਚੰਗੀਆਂ ਸੇਵਾਵਾਂ ਬਦਲੇ ਸਨਮਾਨਤ ਕੀਤਾ ਗਿਆ। ਇਸ ਮੌਕੇ ਬਲਦਿਆਂ ਸ੫. ਸਿੱਧੂ ਨੇ ਕਿਹਾ ਕਿ ਉਨ੍ਹਾਂ ਆਪਣੀ ਪੂਰੀ ਨੌਕਰੀ ਦੌਰਾਨ ਕੋਈ ਵੀ ਫੈਸਲਾ ਰਾਜਸੀ ਪ੫ਭਾਵ ਅਧੀਨ ਨਹੀਂ ਲਿਆ । ਬਤੌਰ ਅਫਸਰ ਹਰੇਕ ਨਾਲ ਇਨਸਾਫ ਕਰਨ ਦੀ ਕੌਸ਼ਿਸ਼ ਕੀਤੀ ਅਤੇ ਹਰੇਕ ਵਿਅਕਤੀ ਨੂੰ ਮਿਲਣ ਦਾ ਸਮਾਂ ਦੇ ਕੇ ਉਸ ਦੀ ਗੱਲ ਸੁਣੀ। ਉਨ੍ਹਾਂ ਕਿਹਾ ਕਿ ਹਰ ਇਕ ਨੂੰ ਇਨਸਾਫ ਮਿਲੇ ਇਹੋ ਉਨ੍ਹਾਂ ਦੀ ਇੱਛਾ ਰਹੀ ਹੈ । ਡੇਰੇ ਦੇ ਮਹੰਤ ਅਤੇ ਸਮਾਜ ਸੇਵਕ ਬਾਬਾ ਬੇਅੰਤ ਦਾਸ ਨੇ ਕਿਹਾ ਕਿ ਸਿੱਧੂ ਇਕ ਸਾਧੂ ਸਭਾਓ ਦੇ ਮਾਲਕ ਹਨ ਜਦ ਵੀ ਡੇਰੇ ਵਲੋਂ ਕੋਈ ਸਮਾਜ ਸੇਵੀ ਕਾਰਜ ਲਈ ਉਨ੍ਹਾਂ ਤੋਂ ਸਮਾਂ ਮੰਗਿਆ ਗਿਆ ਤਾਂ ਉਨ੍ਹਾਂ ਕਦੇ ਜਵਾਬ ਨਹੀਂ ਦਿੱਤਾ । ਇਸ ਮੌਕੇ ਪਿੰਡ ਦੀ ਪੰਚਾਇਤ ਅਤੇ ਡੇਰੇ ਦੇ ਪ੫ੈਰੋਕਾਰਾਂ ਵਲੋਂ ਸ੫. ਸਿੱਧੂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਗੁਰਜੰਟ ਸਿੰਘ ਚਾਹਿਲ ਵਲੋਂ ਕੀਤੇ ਮੰਚ ਸੰਚਾਲਨ ਦੌਰਾਨ ਪਿੰਡ ਦੇ ਲੋਕਾਂ ਵਲੋਂ ਸਿੱਧੂ ਦੇ ਐਸ.ਐਸ.ਪੀ. ਸਮੇਂ ਦੌਰਾਨ ਕੀਤੇ ਕੰਮਾਂ ਦੀ ਸ਼ਲਾਘਾ ਕੀਤੀ ਗਈ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਠੇਕੇਦਾਰ ਮਹਿੰਦਰ ਪਾਲ ਭੋਲਾ, ਬਾਬਾ ਮੋਹਨ ਦਾਸ ਕਾਲਾਝਾੜ, ਗੁਰਮੀਤ ਸਿੰਘ ਲੱਖਾਂ ਸਰਪੰਚ ਮੰਗਵਾਲ, ਅਵਤਾਰ ਸਿੰਘ ਸਾਬਕਾ ਸਰਪੰਚ, ਅਮਰੀਕ ਸਿੰਘ ਸਾਬਕਾ ਸਰਪੰਚ ਗੰਗਾ ਸਿੰਘ ਵਾਲਾ, ਹਰਦੀਪ ਸਿੰਘ ਮੈਂਬਰ ਪੰਚਾਇਤ, ਕਰਮਜੀਤ ਸਿੰਘ, ਅਮਰੀਕ ਸਿੰਘ ਪ੫ਧਾਨ, ਜੁਗਰਾਜ ਸਿੰਘ , ਕੁਲਦੀਪ ਸਿੰਘ ਗ੫ੰਥੀ ਮੌਜੂਦ ਸਨ ।